ਜਲਦ ਹੀ ਲਾਂਚ ਹੋਣ ਵਾਲਾ ਹੈ OnePlus Nord ਸਮਾਰਟਫੋਨ ਦਾ ਸਪੈਸ਼ਲ ਐਡੀਸ਼ਨ

10/11/2020 7:42:26 PM

ਗੈਜੇਟ ਡੈਸਕ—ਵਨਪਲੱਸ ਆਪਣੇ ਮਸ਼ਹੂਰ ਸਮਾਰਟਫੋਨ ਵਨਪਲੱਸ ਨੋਰਡ ਦੇ ਸਪੈਸ਼ਲ ਐਡੀਸ਼ਨ ਨੂੰ ਲਾਂਚ ਕਰਨ ਵਾਲੀ ਹੈ। ਇਸ ਗੱਲ ਦਾ ਖੁਲਾਸਾ ਕੰਪਨੀ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਆਮ ਅਕਾਊਂਟ ਰਾਹੀਂ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਪੈਸ਼ਲ ਐਡੀਸ਼ਨ ਸਮਾਰਟਫੋਨ ਕੰਪਨੀ ਦੇ ਵਨਪਲੱਸ 8ਟੀ ਲਾਂਚ ਈਵੈਂਟ ’ਚ ਹੀ ਪੇਸ਼ ਕੀਤਾ ਜਾਵੇਗਾ ਜੋ ਕਿ 14 ਅਕਤੂਬਰ ਨੂੰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

OnePlus Nord ਦੇ ਸਪੈਸੀਫਿਕੇਸ਼ਨਸ

ਡਿਸਪਲੇਅ 6.44 ਇੰਚ ਦੀ ਫੁਲ ਐੱਚ.ਡੀ.+ AMOLED ਡਿਸਪਲੇਅ 90Hz ਰਿ੍ਰਫੇਸ਼ ਰੇਟ ਨਾਲ
ਪ੍ਰੋਸੈਸਰ ਕੁਆਲਕਾਮ ਸਨੈਪਡਰੈਗਨ 765ਜੀ
ਰੈਮ 6GB/8GB/12GB
ਇੰਟਰਨਲ ਸਟੋਰੇਜ਼ 64GB/128GB/256GB
ਆਪਰੇਟਿੰਗ ਸਿਸਟਮ ਐਂਡ੍ਰਾਇਡ 10 ਬੇਸਡ Oxygen OS 10.5 ਆਊਟ-ਆਫ-ਦਿ ਬਾਕਸ
ਕਵਾਡ ਰੀਅਰ ਕੈਮਰਾ ਸੈਟਅਪ 48MP Sony IMX586 ( ਪ੍ਰਾਈਮਰੀ)+ 58MP (ਅਲਟਰਾ-ਵਾਇਡ ਐਂਗਲ ਲੈਂਸ)+2MP (ਮੈਕ੍ਰੋ ਸੈਂਸਰ)+5MP (ਡੈਪਥ ਸੈਂਸਰ)
ਫਰੰਟ ਕੈਮਰਾ 32MP Sony IMX616 (ਮੇਨ ਕੈਮਰਾ)+ 8MP (ਅਲਟਰਾ-ਵਾਇਡ ਸੈਂਸਰ)
ਬੈਟਰੀ 4115mAh
ਕੁਨੈਕਟੀਵਿਟੀ 5G, 4G VoLTE,(ਵਾਈ-ਫਾਈ, ਬਲੂਟੁੱਥ ਵੀ5.0, ਜੀ.ਪੀ.ਐੱਸ. ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈਕ ਅਤੇ ਯੂ.ਐੱਸ.ਬੀ. ਪੋਰਟ, ਟਾਈਪ-ਸੀ ਪੋਰਟ

Karan Kumar

Content Editor

Related News