Vivo ਦੇ ਧਾਕੜ ਫੋਨ ''ਤੇ ਮਿਲ ਰਿਹੈ 9000 ਰੁਪਏ ਦਾ ਡਿਸਕਾਊਂਟ ! ਚੈੱਕ ਕਰੋ ਕੀਮਤ

Saturday, Oct 03, 2026 - 12:11 PM (IST)

Vivo ਦੇ ਧਾਕੜ ਫੋਨ ''ਤੇ ਮਿਲ ਰਿਹੈ 9000 ਰੁਪਏ ਦਾ ਡਿਸਕਾਊਂਟ ! ਚੈੱਕ ਕਰੋ ਕੀਮਤ

ਗੈਜੇਟ ਡੈਸਕ - Vivo X300 FE ਕੰਪਨੀ ਵੱਲੋਂ ਇਕ ਸ਼ਕਤੀਸ਼ਾਲੀ ਕੈਮਰਾ ਫੋਨ ਹੈ। ਇਸ ਫੋਨ 'ਤੇ ਇਸ ਵੇਲੇ ਸਭ ਤੋਂ ਭਾਰੀ ਛੋਟ ਹੈ। ਤੁਸੀਂ 13,000 ਰੁਪਏ ਤੱਕ ਘੱਟ ਕੀਮਤ 'ਤੇ ਇਸ ਫ਼ੋਨ ਨੂੰ ਪ੍ਰਾਪਤ ਕਰ ਸਕਦੇ ਹੋ। ਇਹ ਫੋਨ ਤਿੰਨ ਰੀਅਰ ਕੈਮਰਿਆਂ ਨਾਲ ਲੈਸ ਹੈ, ਜਿਸ 'ਚ ਇਕ 50-ਮੈਗਾਪਿਕਸਲ ਦਾ ਮੁੱਖ ਕੈਮਰਾ ਵੀ ਸ਼ਾਮਲ ਹੈ ਤੇ  6500mAh ਦੀ ਬੈਟਰੀ ਹੈ। ਇਹ ਫੋਨ 90W ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। ਇਹ ਇਕ ਸ਼ਕਤੀਸ਼ਾਲੀ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਆਓ ਇਸ ਫੋਨ 'ਤੇ ਮਿਲ ਰਹੇ ਆਫਰ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰੀਏ।

Vivo ਦੇ ਇਸ਼ ਫੋਨ ਨੂੰ ਭਾਰੀ ਛੋਟ 'ਤੇ ਖਰੀਦਣ ਦਾ ਮੌਕਾ ਹੈ। ਫੋਨ ਦੀ MRP ₹1,09,999 ਹੈ। ਹਾਲਾਂਕਿ, ਇਹ ਫੋਨ ਫਲਿੱਪਕਾਰਟ 'ਤੇ 18 ਪ੍ਰਤੀਸ਼ਤ ਦੀ ਛੋਟ ਦੇ ਨਾਲ ਸੂਚੀਬੱਧ ਹੈ। ਇਸ ਤੋਂ ਬਾਅਦ, ਫੋਨ ਦੇ 8GB RAM, 256GB ਸਟੋਰੇਜ ਵੇਰੀਐਂਟ ਦੀ ਕੀਮਤ ₹89,999 ਤੱਕ ਘੱਟ ਜਾਂਦੀ ਹੈ ਪਰ ਕੰਪਨੀ ਨੇ ਇਸਨੂੰ ਬਹੁਤ ਸਸਤੀ ਕੀਮਤ 'ਤੇ ਖਰੀਦਣ ਦੀ ਪੇਸ਼ਕਸ਼ ਵੀ ਕੀਤੀ ਹੈ। ਇਸਦੇ ਲਈ, ਤੁਹਾਨੂੰ ਇਕ ਛੋਟੀ ਬੈਂਕ ਪੇਸ਼ਕਸ਼ ਲਾਗੂ ਕਰਨ ਦੀ ਜ਼ਰੂਰਤ ਹੋਏਗੀ। ਜੇਕਰ ਤੁਸੀਂ HDFC ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ Vivo X300 FE ਖਰੀਦਦੇ ਹੋ, ਤਾਂ ਤੁਹਾਨੂੰ ₹9,000 ਦੀ ਵਾਧੂ ਛੋਟ ਮਿਲ ਸਕਦੀ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ ਇਸ ਫੋਨ ਨੂੰ Flipkart Axis Bank ਕਾਰਡ ਨਾਲ ਖਰੀਦਦੇ ਹੋ, ਤਾਂ ਤੁਹਾਨੂੰ ₹13,000 ਤੱਕ ਦੀ ਵਾਧੂ ਛੋਟ ਮਿਲ ਸਕਦੀ ਹੈ। ਵਧੇਰੇ ਜਾਣਕਾਰੀ ਲਈ, ਤੁਸੀਂ ਫਲਿੱਪਕਾਰਟ ਸੇਲ ਪੇਜ 'ਤੇ ਜਾ ਸਕਦੇ ਹੋ।

Vivo X300 FE 'ਚ 6.31-ਇੰਚ LTPO AMOLED ਫੁੱਲ HD+ ਡਿਸਪਲੇਅ ਹੈ। ਇਹ ਫੋਨ Qualcomm Snapdragon 8 Gen 5 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਓਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਫੋਨ ਐਂਡਰਾਇਡ 16 'ਤੇ ਆਧਾਰਿਤ OriginOS 6 ਦੇ ਨਾਲ ਆਉਂਦਾ ਹੈ। ਇਸ ਫੋਨ 'ਚ 6,500mAh ਬੈਟਰੀ ਹੈ ਜੋ 90W ਫਾਸਟ ਚਾਰਜਿੰਗ ਅਤੇ 40W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਵੀਵੋ ਦੇ X300 FE 'ਚ f/1.57 ਅਪਰਚਰ ਵਾਲਾ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 8-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ, ਅਤੇ 50-ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ 50-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। X300 FE 'ਤੇ ਕਨੈਕਟੀਵਿਟੀ ਵਿਕਲਪਾਂ 'ਚ 5G, 4G LTE, Wi-Fi, ਬਲੂਟੁੱਥ 6.0, NFC, GPS ਅਤੇ ਇਕ USB-C ਪੋਰਟ ਸ਼ਾਮਲ ਹਨ।


author

Sunaina

Content Editor

Related News