108MP ਕੈਮਰੇ ਨਾਲ ਲਾਂਚ ਹੋਇਆ Honor ਦਾ ਧਾਕੜ ਫੋਨ ! ਜਾਣੋ ਕੀਮਤ
Thursday, Oct 29, 2026 - 01:46 PM (IST)
ਗੈਜੇਟ ਡੈਸਕ - ਆਨਰ ਨੇ ਇੱਕ ਹੋਰ ਬਜਟ-ਅਨੁਕੂਲ ਸਮਾਰਟਫੋਨ ਲਾਂਚ ਕੀਤਾ ਹੈ। ਚੀਨੀ ਕੰਪਨੀ ਦਾ ਇਹ ਸਮਾਰਟਫੋਨ ਵਾਟਰਪ੍ਰੂਫ਼ ਫੀਚਰਜ਼ ਅਤੇ ਇੱਕ ਸ਼ਕਤੀਸ਼ਾਲੀ ਬੈਟਰੀ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਕੰਪਨੀ ਦੀ X ਸੀਰੀਜ਼ ਦਾ ਹਿੱਸਾ ਹੈ, ਜੋ ਕਿ AI ਫੀਚਰ ਨਾਲ ਲੈਸ ਹੈ। ਹਾਲ ਹੀ 'ਚ, ਕੰਪਨੀ ਨੇ ਇਸ ਸੀਰੀਜ਼ 'ਚ ਇਕ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ ਜਿਸ 'ਚ 11,000mAh ਬੈਟਰੀ ਅਤੇ 108MP AI ਕੈਮਰਾ ਹੈ।
Honor X8e ਸਮਾਰਟਫੋਨ ਨੂੰ ਅਜ਼ਰਬਾਈਜਾਨ 'ਚ ਲਾਂਚ ਕੀਤਾ ਗਿਆ ਹੈ। ਚੀਨੀ ਕੰਪਨੀ ਨੇ ਇਸਨੂੰ ਦੋ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਹੈ: 6GB RAM + 256GB ਅਤੇ 8GB RAM + 256GB। ਇਸਦੀ ਸ਼ੁਰੂਆਤੀ ਕੀਮਤ AZN 688 ਹੈ, ਜੋ ਕਿ ਲਗਭਗ ₹37,500 ਹੈ, ਜਦੋਂ ਕਿ ਇਸਦਾ ਟਾਪ ਵੇਰੀਐਂਟ AZN 820 ਹੈ, ਜੋ ਕਿ ਲਗਭਗ ₹44,000 ਹੈ। ਇਹ ਸਨਰਾਈਜ਼ ਆਰੇਂਜ, ਡੇਜ਼ਰਟ ਗੋਲਡ, ਅਤੇ ਵੈਲਵੇਟ ਬਲੈਕ ਰੰਗ ਵਿਕਲਪਾਂ 'ਚ ਉਪਲਬਧ ਹੈ।
ਸਚਿਨੀ ਕੰਪਨੀ ਦੇ ਇਸ ਸਮਾਰਟਫੋਨ ਨੂੰ 6.87-ਇੰਚ TFT LCD ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ ਜਿਸਦਾ ਰੈਜ਼ੋਲਿਊਸ਼ਨ 1592 x 720 ਪਿਕਸਲ ਹੈ। ਫੋਨ ਦੀ ਡਿਸਪਲੇਅ 120Hz ਰਿਫਰੈਸ਼ ਰੇਟ ਅਤੇ 1020 nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਇਸ ਸਮਾਰਟਫੋਨ ਲਈ ਐਂਡਰਾਇਡ 16 'ਤੇ ਆਧਾਰਿਤ MagicOS 10 ਦੀ ਵਰਤੋਂ ਕੀਤੀ ਹੈ।
Honor X8e 'ਚ Qualcomm Snapdragon 685 ਚਿੱਪਸੈੱਟ ਹੈ, ਜੋ 8GB RAM ਅਤੇ 256GB ਤੱਕ ਸਟੋਰੇਜ ਨਾਲ ਆਉਂਦਾ ਹੈ। ਫੋਨ ਦੀ ਰੈਮ ਨੂੰ ਵਰਚੁਅਲੀ ਵਧਾਇਆ ਜਾ ਸਕਦਾ ਹੈ ਅਤੇ ਇਸਦੀ ਸਟੋਰੇਜ ਨੂੰ ਵੀ ਵਧਾਇਆ ਜਾ ਸਕਦਾ ਹੈ। ਇਹ ਫ਼ੋਨ 108MP ਮੁੱਖ ਕੈਮਰੇ ਦੇ ਨਾਲ ਆਉਂਦਾ ਹੈ ਜੋ 8x ਡਿਜੀਟਲ ਜ਼ੂਮ ਨੂੰ ਸਪੋਰਟ ਕਰਦਾ ਹੈ। ਇਸ ਵਿੱਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5MP ਕੈਮਰਾ ਵੀ ਹੈ।
ਕਨੈਕਟੀਵਿਟੀ ਵਿਕਲਪਾਂ 'ਚ NFC, ਡਿਊਲ ਨੈਨੋ-ਸਿਮ ਕਾਰਡ, WiFi 5, ਅਤੇ ਬਲੂਟੁੱਥ 4.2 ਸ਼ਾਮਲ ਹਨ। ਇਹ ਇੱਕ ਸ਼ਕਤੀਸ਼ਾਲੀ 7,700mAh ਬੈਟਰੀ ਪੈਕ ਕਰਦਾ ਹੈ ਅਤੇ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਫੋਨ ਨੂੰ IP68, IP69 ਅਤੇ IP69K ਰੇਟਿੰਗ ਦਿੱਤੀ ਗਈ ਹੈ, ਜਿਸ ਕਾਰਨ ਫੋਨ ਪਾਣੀ ਅਤੇ ਧੂੜ ਕਾਰਨ ਖਰਾਬ ਨਹੀਂ ਹੋਵੇਗਾ।
