ਇਨ੍ਹਾਂ ਸਮਾਰਟਫੋਨਜ਼ ''ਤੇ ਜਾਰੀ ਹੋਇਆ 7.0 Nougat ਅਪਡੇਟ

Tuesday, Jul 18, 2017 - 09:58 AM (IST)

ਜਲੰਧਰ- ਲੇਨੋਵੋ ਨੇ ਸੋਮਵਾਰ ਨੂੰ ਕਿਹਾ ਹੈ ਕਿ ਸਾਲ 2017 ਦੇ ਜ਼ੈੱਡ2 ਪਲੱਸ ਅਤੇ ਪੀ2 ਪਲੱਸ ਅਤੇ ਪੀ2 ਸਮੇਤ ਸਾਰੇ ਲੇਨੋਵੋ ਸਮਾਰਟਫੋਨਜ਼ 'ਤੇ ਲੇਟੈਸਟ ਐਂਡਰਾਇਡ 7.0 ਨੂਗਟ ਅਪਡੇਟ ਜਾਰੀ ਕਰਨ ਦਾ ਕੰਮ ਪੂਰਾ ਹੋ ਚੁੱਕਾ ਹੈ।
ਕੰਪਨੀ ਵੱਲੋਂ ਦੱੱਸਿਆ ਗਿਆ ਹੈ ਕਿ ਐਂਡਰਾਇਡ ਨੂਗਟ ਅਪਡੇਟ ਤੋਂ ਯੂਜ਼ਰਸ ਨੂੰ ਕਈ ਨਵੇਂ ਅਤੇ ਖਾਸ ਫੀਚਰਸ ਮਿਲਣਗੇ, ਕੰਪਨੀ ਵੱਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਹੁਣ ਲੇਨੋਵੋ ਸਮਾਰਟਫੋਨਜ਼ 'ਚ ਮਲਟੀ ਵਿੰਡੋ ਸਪੋਰਟ ਵਿੰਡੋ ਸਪੋਰਟ ਮਿਲੇਗਾ(ਜ਼ੈੱਡ2 ਪਲੱਸ 'ਚ ਲੈਬ ਫੀਚਰਸ ਨਾਲ), ਜਿੱਥੇ ਸਕਰੀਨ 'ਤੇ ਦੋ ਐਪ ਨਾਲ-ਨਾਲ ਚਲਾਏ ਜਾ ਸਕਣਗੇ। ਪਿਛਲੇ ਮਹੀਨੇ ਹੀ ਲੇਨੋਵੋ ਨੇ ਇਹ ਅਪਡੇਟ ਪ੍ਰਸਿੱਧ ਦੇ ਸੀਰੀਜ਼ ਦੇ ਡਿਵਾਈਸ ਕੇ6 ਪਾਵਰ ਅਤੇ ਕੇ6 ਨੋਟ ਲਈ ਜਾਰੀ ਕੀਤਾ ਗਿਆ ਸੀ।
ਕੰਪਨੀ ਨੇ ਕਿਹਾ ਹੈ ਕਿ ਲੇਨੋਵੋ ਜ਼ੈੱਡ ਪਲੱਸ ਦੇ ਯੂਜ਼ਰਸ ਨੂੰ ਹੁਣ ਸਮਾਰਟਫੋਨ ਦਾ ਇਤੇਮਾਲ ਪਹਿਲਾਂ ਤੋਂ ਕਿਤੇ ਬਿਹਤਰ ਫੀਚਰਸ ਨਾਲ ਕਰ ਪਾਉਣਗੇ, ਲੇਨੋਵੋ ਦੇ ਇਸ ਸਮਾਰਟਫੋਨ 'ਚ ਮੈਨੂਅਲ ਕੈਮਰਾ ਮੋਡ, ਫਿੰਗਰਪ੍ਰਿੰਟ ਰੀਡਰ ਤੋਂ ਐਪ ਲਾਂਚ ਕਰਨ ਦੀ ਸਮਰੱਥਾ, ਸਕਰੀਨ ਰਿਕਾਰਡਰ ਅਤੇ ਵੀਡੀਓ ਓਵਰ ਐੱਲ. ਈ. ਟੀ. ਮੋਡ ਸ਼ਾਮਿਲ ਹੈ। 


Related News