ਸਮਾਰਟਫੋਨਜ਼ ’ਚ ਮਿਲੇਣ ਵਾਲੀ ਹੈ 65 ਵਾਟ ਦੀ SuperDart ਫਾਸਟ ਚਾਰਜਿੰਗ ਤਕਨੀਕ
Saturday, Feb 15, 2020 - 04:42 PM (IST)

ਗੈਜੇਟ ਡੈਸਕ– ਸਮਾਰਟਫੋਨ ਨੂੰ ਬਹੁਤ ਹੀ ਘੱਟ ਸਮੇਂ ’ਚ ਚਾਰਜ ਕਰਨ ਲਈ ਹੁਣ ਇਨ੍ਹਾਂ ’ਚ 65 ਵਾਟ ਦੀ SuperDart ਫਾਸਟ ਚਾਰਜਿੰਗ ਤਕਨੀਕ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤਕਨੀਕ ਨੂੰ ਸਭ ਤੋਂ ਪਹਿਲਾਂ ਰੀਅਲਮੀ ਐਕਸ50 ਪ੍ਰੋ 5ਜੀ ਸਮਾਰਟਫੋਨ ’ਚ ਦੇਖਆ ਜਾ ਸਕੇਗਾ ਜੋ ਕਿ 24 ਫਰਵਰੀ ਨੂੰ ਆਨਲਾਈਨ ਲਾਂਚ ਕੀਤਾ ਜਾਵੇਗਾ।
- ਦੱਸ ਦੇਈਏ ਕਿ ਇਸ ਫੋਨ ਨੂੰ ਪਹਿਲਾਂ 24 ਫਰਵਰੀ ਨੂੰ ਹੀ ਸਪੇਨ ਦੇ ਬਾਰਸੀਲੋਨਾ ’ਚ ਆਯੋਜਿਤ ਹੋਣ ਵਾਲੇ MWC 2020 ਈਵੈਂਟ ਦੌਰਾਨ ਲਾਂਚ ਕੀਤਾ ਜਾਣਾ ਤੈਅ ਕੀਤਾ ਗਿਆ ਸੀ ਪਰ ਕੋਰੋਨਾ ਵਾਇਰਸ ਦੇ ਚਲਦੇ GSM ਐਸੋਸੀਏਸ਼ਨ ਨੇ ਇਸ ਈਵੈਂਟ ਨੂੰ ਰੱਦ ਕਰ ਦਿੱਤਾ ਜਿਸ ਕਾਰਨ ਹੁਣ ਇਸ ਸਮਾਰਟਫੋਨ ਨੂੰ ਆਨਲਾਈਨ ਹੀ ਲਾਂਚ ਕਰ ਦਿੱਤਾ ਜਾਵੇਗਾ।
ਟਵੀਟ ਰਾਹੀਂ ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਕਿਹਾ ਹੈ ਕਿ 65 ਵਾਟ ਦੀ ਫਾਸਟ ਚਾਰਜਿੰਗ 50 ਵਾਟ ਨਾਲੋਂ ਕਾਫੀ ਬਿਹਤਰ ਹੋਵੇਗੀ। ਦੱਸ ਦੇਈਏ ਕਿ ਸ਼ਾਓਮੀ ਨੇ Mi 10 Pro ਸਮਾਰਟਫੋਨ ’ਚ 50 ਵਾਟ ਦੀ ਚਾਰਜਿੰਗ ਤਕਨੀਕ ਸ਼ਾਮਲ ਕੀਤੀ ਹੈ, ਜਿਸ ਤੋਂ ਬਿਹਤਰ ਹੁਣ ਰੀਅਲਮੀ ਨੇ ਆਪਣੀ 65 ਵਾਟ ਦੀ ਚਾਰਜ ਤਕਨੀਕ ਨੂੰ ਦੱਸਿਆ ਹੈ।
- ਇਸ ਤੋਂ ਇਲਾਵਾ ਮਾਧਵ ਸੇਠ ਨੇ ਜ਼ਿਕਰ ਕੀਤਾ ਹੈ ਕਿ ਰੀਅਲਮੀ X50 ਪ੍ਰੋ 5ਜੀ ਸਮਾਰਟਫੋਨ ਖਾਸ ਤਕਨੀਕ ਦੇ ਨਾਲ ਆਏਗਾ ਜਿਸ ਨਾਲ ਫੋਨ ’ਚ ਹੀਟਿੰਗ ਦੀ ਸਮੱਸਿਆ ਵੀ ਨਹੀਂ ਹੋਵੇਗੀ।