ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 6 ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

09/05/2020 2:36:26 PM

ਗੈਜੇਟ ਡੈਸਕ– ਸਾਈਬਰ ਸਕਿਓਰਿਟੀ ਰਿਸਰਚਰਾਂ ਨੇ ਗੂਗਲ ਪਲੇਅ ਸਟੋਰ ’ਤੇ ਮੌਜੂਦ ਅਜਿਹੇ 6 ਖ਼ਤਰਨਾਕ ਐਪ ਦਾ ਪਤਾ ਲਗਾਇਆ ਹੈ ਜੋ ਜੋਕਰ ਮਾਲਵੇਅਰ ਨਾਲ ਪ੍ਰਭਾਵਿਤ ਸਨ। ਇਨ੍ਹਾਂ ਐਪਸ ਨੂੰ ਹੁਣ ਤਕ ਕੁਲ 2 ਲੱਖ ਤੋਂ ਜ਼ਿਆਦਾ ਡਾਊਨਲੋਡਸ ਮਿਲ ਚੁੱਕੇ ਹਨ। ਸਾਈਬਰ ਸਕਿਓਰਿਟੀ ਫਰਮ Pradeo ਦੀ ਰਿਪੋਰਟ ਮੁਤਾਬਕ, ਇਨ੍ਹਾਂ 6 ਐਪਸ ’ਚ ਕਨਵੀਨਿਅੰਟ ਸਕੈਰਨ 2, ਸੇਫਟੀ ਐਪਲਾਕ, ਪੁਸ਼ ਮੈਸੇਜ- ਟੈਕਸਟਿੰਗ ਐਂਡ ਐੱਸ.ਐੱਮ.ਐੱਸ., ਇਮੋਜੀ ਵਾਲਪੇਪਰ, ਸੈਪਰੇਟ ਡਾਕ ਅਤੇ ਫਿੰਗਰਟਿਪ ਗੇਮਬਾਕਸ ਸ਼ਾਮਲ ਹਨ। 

ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਖ਼ਤਰਨਾਕ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਹਾਲਾਂਕਿ, ਅਜੇ ਵੀ ਜਿਨ੍ਹਾਂ ਸਮਾਰਟਫੋਨਸ ’ਚ ਇਹ ਐਪਸ ਮੌਜੂਦ ਹਨ ਉਨ੍ਹਾਂ ਨੂੰ ਤੁਰੰਤ ਡਿਲੀਟ ਕਰ ਦੇਣੇ ਚਾਹੀਦੇ ਹਨ। ਦਰਅਸਲ, ਜੋਕਰ ਮਾਲਵੇਅਰ ਡਿਵਾਈਸ ’ਚ ਆਉਣ ਤੋਂ ਬਾਅਦ ਯੂਜ਼ਰਸ ਨੂੰ ਪ੍ਰੀਮੀਅਮ ਸੇਵਾਵਾਂ ਲਈ ਬਿਨ੍ਹਾਂ ਜਾਣਕਾਰੀ ਦੇ ਹੀ ਸਬਸਕ੍ਰਾਈਬ ਕਰ ਦਿੰਦੇ ਹਨ। ਦੱਸ ਦੇਈਏ ਕਿ 2017 ਤੋਂ ਗੂਗਲ ਨੇ ਪਲੇਅ ਸਟੋਰ ਤੋਂ ਅਜਿਹੇ 1700 ਐਪਸ ਹਟਾਏ ਹਨ ਜੋ ਜੋਕਰ ਮਾਲਵੇਅਰ ਨਾਲ ਪ੍ਰਭਾਵਿਤ ਸਨ। ਹਾਲਾਂਕਿ ਇਹ ਐਪਸ ਰੂਪ ਬਦਲ-ਬਦਲ ਕੇ ਆਉਂਦੇ ਰਹਿੰਦੇ ਹਨ।

ਗੂਗਲ ਪਲੇਅ ਸਟੋਰ ’ਤੇ ਦਿੱਤੇ ਗਏ ਵੇਰਵੇ ਦੇ ਅਧਾਰ ’ਤੇ ਅਸੀਂ ਦੱਸ ਰਹੇ ਹਾਂ ਕਿ ਕਿਸ ਐਪ ਨੂੰ ਯੂਜ਼ਰਸ ਕਿਸ ਕੰਮ ਲਈ ਡਾਊਨਲੋਡ ਕਰਦੇ ਸਨ। Convenient Scanner 2 ਐਪ ਤੁਹਾਡੇ ਡਾਕਿਊਮੈਂਟ ਸਕੈਨ ਕਰਕੇ ਇਨ੍ਹਾਂ ਨੂੰ ਈ-ਮੇਲ ਜਾਂ ਪ੍ਰਿੰਟ ਲਈ ਭੇਜਣ ਦਾ ਕੰਮ ਕਰਦਾ ਹੈ। 

Safety AppLock ਦਾ ਕੰਮ ਕਿਸੇ ਐਪ ਨੂੰ ਪੈਟਰਨ ਜਾਂ ਪਾਸਵਰਡ ਨਾਲ ਲਾਕ ਕਰਨਾ ਸੀ। Push Message-Texting & SMS ਇਕ ਐੱਸ.ਐੱਮ.ਐੱਸ. ਅਤੇ ਮੈਸੇਜਿੰਗ ਐਪ ਸੀ, ਜਿਸ ਵਿਚ ਰਿੰਗਟੋਨ ਤੋਂ ਲੈ ਕੇ ਵਾਈਬ੍ਰੇਟ ਪੈਟਰਨ ਤਕ ਕਸਟਮਾਈਜ਼ ਕੀਤਾ ਜਾ ਸਕਦਾ ਸੀ। Emoji Wallpaper ਐਪ ਦਾ ਇਸਤੇਮਾਲ ਫੋਨ ਦੀ ਬੈਕਗ੍ਰਾਊਂਡ ਬਦਲਣ ਲਈ ਕੀਤਾ ਜਾਂਦਾ ਸੀ, ਉਥੇ ਹੀ Separate Doc Scanner ਵੀ ਇਕ ਡਾਕਿਊਮੈਂਟ ਸਕੈਨਰ ਐਪ ਸੀ। 


Rakesh

Content Editor

Related News