ਸੁਤੰਤਰਤਾ ਦਿਵਸ ’ਤੇ 5ਜੀ ਸੇਵਾ ਦੀ ਹੋਵੇਗੀ ਸ਼ੁਰੂਆਤ!

11/26/2021 2:28:48 PM

ਗੇਜੇਟ ਡੈਸਕ– ਸਰਕਾਰ ਦੂਰਸੰਚਾਰ ਕੰਪਨੀਆਂ ਨੂੰ ਅਗਲੇ ਸੁਤੰਤਰਤਾ ਦਿਵਸ ’ਤੇ ਸੀਮਿਤ ਇਲਾਕਿਆਂ ਅਤੇ ਸ਼ਹਿਰਾਂ ’ਚ ਕਮਰਸ਼ੀਅਲ ਤੌਰ ’ਤੇ 5ਜੀ ਸੇਵਾ ਸ਼ੁਰੂ ਕਰਨ ਲਈ ਕਹਿ ਰਹੀ ਹੈ। ਨਾਲ ਹੀ ਉਸ ਨੇ ਦੂਰਸੰਚਾਰ ਕੰਪਨੀਆਂ ਨੂੰ ਭਰੋਸਾ ਦਿੱਤਾ ਹੈ ਕਿ 5ਜੀ ਸਪੈਕਟ੍ਰਮ ਦੀ ਨਿਲਾਮੀ ਅਪ੍ਰੈਲ ਮਈ ਤਕ ਹੋ ਜਾਵੇਗੀ ਅਤੇ ਸੇਵਾ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਤਿੰਨ ਤੋਂ ਚਾਰ ਮਹੀਨਿਆਂ ਦਾ ਸਮਾਂ ਮਿਲੇਗਾ। ਇਕ ਮੋਹਰੀ ਦੂਰਸੰਚਾਰ ਉਪਕਰਣ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੁਝ ਸ਼ਹਿਰਾਂ ’ਚ ਸੇਵਾ ਇਸ ਮਿਆਦ ਦੇ ਅੰਦਰ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਉਪਕਰਣ ਮਿਲ ਜਾਣ ਤੋਂ ਬਾਅਦ ਨੈੱਟਵਰਕ ਲਗਾਉਣ ’ਚ ਸਾਨੂੰ 4 ਤੋਂ 6 ਹਫਤਿਆਂ ਦਾ ਸਮਾਂ ਲੱਗੇਗਾ। 

ਇਹ ਵੀ ਪੜ੍ਹੋ– Airtel ਦੇ ਪ੍ਰੀਪੇਡ ਪਲਾਨ ਨਵੀਆਂ ਕੀਮਤਾਂ ਨਾਲ ਦੇਸ਼ ਭਰ ’ਚ ਲਾਗੂ, ਇਥੇ ਵੇਖੋ ਪੂਰੀ ਲਿਸਟ

ਪਰ ਇਸ ਲਈ ਵੀ ਸਾਨੂੰ ਦੂਰਸੰਚਾਰ ਕੰਪਨੀਆਂ ਦੇ ਨਾਲ ਜਨਵਰੀ ਤਕ ਵਪਾਰਕ ਕਰਾਰ ਕਰਨਾ ਹੋਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿਸ ਤਰ੍ਹਾਂ ਦਾ ਅਤੇ ਕਿਸ ਸ਼ਹਿਰ ਜਾਂ ਸਰਕਿਲ ਲਈ ਆਰਡਰ ਦਿੰਦੇ ਹਨ। ਸਾਨੂੰ ਖਾਸਤੌਰ ’ਤੇ ਚਿੱਪ ਦੀ ਕਮੀ ਨੂੰ ਵੇਖਦੇ ਹੋਏ ਆਪਣੀ ਸਪਲਾਈ ਲੜੀ ਨੂੰ ਸਰਗਰਮ ਕਰਨਾ ਹੋਵੇਗਾ।

ਦੂਰਸੰਚਾਰ ਕੰਪਨੀਆਂ 5ਜੀ ਸੇਵਾ ਲਈ ਪਹਿਲਾਂ ਹੀ ਕਾਫੀ ਸਰਗਰਮੀ ਵਿਖਾ ਰਹੀਆਂ ਹਨ। ਉਦਾਹਰਣ ਲਈ ਦੂਰਸੰਚਾਰ ਫਰਮਾਂ 5ਜੀ ਪ੍ਰੀਖਣ ਰਾਹੀਂ ਆਪਣੇ 5ਜੀ ਨੈੱਟਵਰਕ ਦੀ ਸਮਰੱਥਾ ਨੂੰ ਆਜ਼ਮਾ ਰਹੀਆਂ ਹਨ। ਅਜੇ ਤਕ ਭਾਰਤੀ ਏਅਰਟੈੱਲ ਨੇ ਨੋਕੀਆ ਨਾਲ ਮਿਲ ਕੇ 700 ਬੈਂਡ ’ਤੇ 5ਜੀ ਦਾ ਸਫਲਤਾਪੂਰਨ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਕੋਲਕਾਤਾ ਦੇ ਬਾਹਰੀ ਇਲਾਕੇ ’ਚ ਕੀਤਾ ਗਿਆ ਹੈ। ਵੋਡਾਫੋਨ-ਆਈਡੀਆ ਵੀ ਪੁਣੇ ’ਚ ਪ੍ਰੀਖਣ ਕਰ ਸਕਦੀ ਹੈ ਅਤੇ ਇਸ ਲਈ ਉਸ ਨੇ ਐਰਿਕਸਨ ਨਾਲ ਸਾਂਝੇਦਾਰੀ ਕੀਤੀ ਹੈ। 

ਇਹ ਵੀ ਪੜ੍ਹੋ– ਸਾਵਧਾਨ! ਭੁੱਲ ਕੇ ਵੀ ਨਾ ਡਾਊਨਲੋਡ ਕਰੋ WhatsApp ਦਾ ਇਹ ਵਰਜ਼ਨ, ਬੈਨ ਹੋ ਸਕਦੈ ਅਕਾਊਂਟ


Rakesh

Content Editor

Related News