5ਜੀ: ਹੁਣ ਇਨਸਾਨ ਹੀ ਨਹੀਂ ਮਸ਼ੀਨਾਂ ਵੀ ਆਪਸ ’ਚ ਕਰਨਗੀਆਂ ਗੱਲ

06/27/2019 3:34:49 PM

ਗੈਜੇਟ ਡੈਸਕ– 5ਜੀ ਰਾਹੀਂ ਹੁਣ ਇਨਸਾਨ ਹੀ ਨਹੀਂ ਮਸ਼ੀਨਾਂ ਵੀ ਆਪਸ ’ਚ ਗੱਲ ਕਰ ਸਕਣਗੀਆਂ। ਤਕਨੀਕੀ ਖੇਤਰ ’ਚ ਆਉਣ ਵਾਲੇ 2-3 ਸਾਲਾਂ ’ਚ 5ਜੀ ਰਾਹੀਂ ਇਹ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਤਕਨੀਕ ਨੂੰ ਕੁਝ ਮਹੀਨੇ ਪਹਿਲਾਂ ਦੱਖਣ ਕੋਰੀਆ ’ਚ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਗਿਆ ਹੈ। ਜਲਦੀ ਹੀ ਇਹ ਤਕਨੀਕ ਅਮਰੀਕਾ ਸਮੇਤ ਕਈ ਪੱਛਣੀ ਦੇਸ਼ਾਂ ’ਚ ਅਧਿਕਾਰਤ ਤੌਰ ’ਤੇ ਲਾਂਚ ਹੋਵੇਗੀ। ਉਥੇ ਹੀ ਸਾਲ 2022 ਤਕ ਭਾਰਤ ’ਚ ਇਸ ਸੇਵਾ ਨੂੰ ਅਧਿਕਾਰਤ ਤੌਰ ’ਤੇ ਲਾਂਚ ਕਰਨ ਦਾ ਅਨੁਮਾਨ ਹੈ। 

ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਅਗਲੇ 100 ਦਿਨਾਂ ’ਚ ਇਸ ਸੇਵਾ ਦਾ ਟ੍ਰਾਇਲ ਕਰਨ ਲਈ ਤਿਆਰ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਨਵੀਂ ਸਰਕਾਰ ’ਚ ਮੰਤਰਾਲਾ ਸੰਭਾਲਦੇ ਹੀ ਦਿੱਤੀ ਸੀ। ਅਜਿਹੇ ’ਚ ਅਗਲੇ ਦੋ ਸਾਲ ’ਚ ਭਾਰਤ ’ਚ ਵੀ ਇਸ ਸੁਪਰਫਾਸਟ ਇੰਟਰਨੈੱਟ ਅਤੇ ਮੋਬਾਇਲ ਤਕਨੀਕ ਦੀ ਸ਼ੁਰੂਆਤ ਹੋ ਸਕਦੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 5ਜੀ ਸੇਵਾ ’ਚ ਸਿਰਫ ਇਨਸਾਰ ਹੀ ਨਹੀਂ, ਮਸ਼ੀਨਾਂ ਵੀ ਇਕ-ਦੂਜੇ ਨਾਲ ਗੱਲ ਕਰ ਸਕਣਗੀਆਂ। 


Related News