ਟਰੂਕਾਲਰ ਤੋਂ ਲੈ ਕੇ PUBG ਤਕ ਇਹ 53 ਐਪਸ ਚੋਰੀ ਕਰ ਰਹੇ ਤੁਹਾਡਾ ਡਾਟਾ
Monday, Jun 29, 2020 - 06:53 PM (IST)
ਗੈਜੇਟ ਡੈਸਕ– ਚੀਨ ਦੀ ਸ਼ਾਰਟ ਵੀਡੀਓ ਬਣਾਉਣ ਵਾਲੀ ਐਪ ਟਿਕਟਾਕ ’ਤੇ ਹਾਲ ਹੀ ’ਚ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ। ਹੁਣ 53 ਅਜਿਹੇ ਮੋਬਾਇਲ ਐਪਸ ਦਾ ਪਤਾ ਲਗਾਇਆ ਗਿਆ ਹੈ ਜੋ ਕਿ iOS ਉਪਭੋਗਤਾਵਾਂ ਦਾ ਡਾਟਾ ਚੋਰੀ ਕਰ ਰਹੇ ਹਨ। ਇਨ੍ਹਾਂ ’ਚ PUBG ਅਤੇ ਟਰੂਕਾਲਰ ਵਰਗੇ ਐਪਸ ਵੀ ਸ਼ਾਮਲ ਹਨ। ਇਸ ਗੱਲ ਦੀ ਜਾਣਕਾਰੀ Ars Technica ਦੀ ਇਕ ਰਿਪੋਰਟ ਤੋਂ ਮਿਲੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਮਾਰਚ ’ਚ ਤਲਾਲ ਹਜ ਅਤੇ ਟਾਮੀ ਮਿਸਕ ਨਾਂ ਦੇ ਦੋ ਖੋਜੀਆਂ ਨੇ ਇਨ੍ਹਾਂ 53 ਐਪਸ ਦੀ ਪਛਾਣ ਕੀਤੀ ਹੈ ਜੋ ਆਈਫੋਨ ਉਪਭੋਗਤਾਵਾਂ ਦੇ ਕਲਿਪਬੋਰਡ ’ਤੇ ਉਪਲੱਬਧ ਜਾਣਕਾਰੀ ’ਤੇ ਨਜ਼ਰ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਐਪਸ ਉਪਭੋਗਤਾਵਾਂ ਦੀ ਆਈ.ਡੀ. ਅਤੇ ਪਾਸਵਰਡ ਵਰਗੀ ਸੰਵੇਦਨਸ਼ੀਲ ਜਾਣਕਾਰੀ ਵੀ ਚੋਰੀ ਕਰ ਸਕਦੇ ਹਨ।
ਇਹ ਐਪਸ ਕਰ ਰਹੇ ਤੁਹਾਡੀ ਜਾਸੂਸੀ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਫਲਿਪ ਦਿ ਗਨ, ਫਰੂਟ ਨਿੰਜਾ, ਅਮੇਜ਼, ਬੀਜਵੇਲਡ, ਬਲਾਕ ਪਜ਼ਲ, 8 ਬਾਲ ਪੂਲ, ਕਲਾਸਿਕ ਬੀਜਵੇਲਡ, ਕਲਾਸਿਕ ਬੀਜਵੇਲਡ HD, ਗੋਲਫਮਾਸਟਰਸ, ਲੇਟਰ ਸੂਪ, ਲਵਨਿੱਕੀ, ਮਾਈ ਐਮਾ, ਪਲੈਨੇਟ Vs ਜ਼ਾਂਬੀ ਹੀਰੋਜ਼, ਟਾਂਬ ਆਫ ਦਿ ਮਾਸਕ, ਟਾਂਬ ਆਫ ਦਿ ਮਾਸਕ: ਕਲਰ, ਵਾਟਰਮਾਰਬਲਿੰਗ, ਟੋਟਲ ਪਾਰਟੀ ਕਿਲ, ਪੂਕਿੰਗ ਅਤੇ ਪਬਜੀ ਮੋਬਾਇਲ ਵਰਗੇ ਐਪਸ ਤੁਹਾਡੇ ਜਾਸੂਸੀ ਕਰ ਰਹੇ ਹਨ।
ਇਹ ਸੋਸ਼ਲ ਮੀਡੀਆ ਐਪਸ ਵੀ ਕਰ ਰਹੇ ਤੁਹਾਡੇ ਜਾਸੂਸੀ
ਟਿਕਟਾਕ, ਟਰੂਕਾਲਰ, ਵਾਈਬਰ, ਵੀਬੋ, ਟੂਟਾਕ, ਟਾਕ ਅਤੇ ਜੂਸਕ ਆਦਿ ਐਪਸ ਨੂੰ ਜਾਸੂਸੀ ਕਰਨ ਵਾਲੀ ਲਿਸਟ ’ਚ ਸ਼ਾਮਲ ਕੀਤਾ ਗਿਆ ਹੈ।
ਇਹ ਐਪਸ ਵੀ ਚੋਰੀ ਕਰ ਰਹੇ ਤੁਹਾਡਾ ਡਾਟਾ
ਡਾਟਾ ਚੋਰੀ ਕਰਨ ’ਚ ਅਲੀ ਐਕਸਪ੍ਰੈੱਸ ਸ਼ਾਪਿੰਗ ਐਪ, ਬੈਡ ਬਾਥ ਐਂਡ ਬਿਓਂਡ, ਡੈਂਜ, ਹੋਟਲਡਾਟਕਾਮ, ਮੈਡੀਟੇਸ਼ਨ, 5-0 ਰੇਡੀਓ ਪੁਲਿਸ ਸਕੈਨਰ, ਐਕਿਊਵੈਦਰ, ਹੋਟਲ ਟੁਨਾਈਟ, ਓਵਰਸਟਾਕ, ਰਿਕਲਰ ਕਲਰਿੰਗ ਬੁੱਕ ਟੂ ਕਲਰ, ਸਕਾਈ ਟਿਕਟ, ਪਿਗਮੈਂਟ ਅਤੇ ਦਿ-ਵੈਦਰ ਨੈੱਟਵਰਕ ਆਦਿ ਐਪਸ ਸ਼ਾਮਲ ਹਨ।
ਨਿਊਜ਼ ਐਪਸ ਵੀ ਕਰ ਰਹੇ ਡਾਟਾ ਚੋਰੀ
ਇਸ ਰਿਪੋਰਟ ’ਚ ਏ.ਬੀ.ਸੀ. ਨਿਊਜ਼, ਅਲ-ਜਜ਼ੀਰਾ ਇੰਗਲਿਸ਼ ਅਤੇ ਸੀ.ਬੀ.ਸੀ. ਨਿਊਜ਼ ਵਰਗੇ ਐਪਸ ਦੇ ਨਾਂ ਵੀ ਸ਼ਾਮਲ ਹਨ। ਇਹ ਐਪਸ iOS ਉਪਭੋਗਤਾਵਾਂ ਦੇ ਕਲਿਪਬੋਰਡ ’ਤੇ ਉਪਲੱਬਧ ਡਾਟਾ ’ਤੇ ਨਜ਼ਰ ਰੱਖਦੇ ਹਨ, ਜਿਸ ਨਾਲ ਡਾਟਾ ਚੋਰੀ ਦਾ ਖ਼ਤਰਾ ਮੰਡਰਾਉਂਦਾ ਹੀ ਰਹਿੰਦਾ ਹੈ।