ਸਟੂਡੈਂਟ ਪਲਾਨ ''ਤੇ 50 ਫ਼ੀਸਦੀ ਦੀ ਛੁੱਟ ਦੇ ਰਿਹੈ ਐਪਲ

Saturday, May 07, 2016 - 01:53 PM (IST)

ਸਟੂਡੈਂਟ ਪਲਾਨ ''ਤੇ 50 ਫ਼ੀਸਦੀ ਦੀ ਛੁੱਟ ਦੇ ਰਿਹੈ ਐਪਲ

ਜਲੰਧਰ: ਐਪਲ ਮਿਊਜ਼ੀਕ ਨੂੰ ਪਿਛਲੇ ਸਾਲ ਜੂਨ ''ਚ ਲਾਂਚ ਕੀਤਾ ਗਿਆ ਸੀ ਅਤੇ ਇਹ ਯੂਜ਼ਰਸ ''ਚ ਬੇਹੱਦ ਲੋਕਪ੍ਰਿਅ ਹੈ ਜਿਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਪੂਰਾਣੀ ਰਿਪੋਰਟ ''ਚ ਇਸ ਦੇ 13 ਮਿਲੀਅਨ ਯੂਜ਼ਰਸ ਦੱਸੇ ਗਏ ਸਨ। ਐਪਲ ਮਿਊਜ਼ੀਕ ਦੋ ਪਲਾਨਜ਼ ਦੇ ਨਾਲ ਆਉਂਦਾ ਹੈ ਜਿਸ ''ਚ ਇੰਡਵੀਜੂਅਲ ਅਤੇ ਫੈਮਿਲੀ ਪਲਾਨ ਹੈ ਜੋ ਹੋਰ ਲੋਕਪ੍ਰਿਅ ਮਿਊਜ਼ੀਕ ਸਰਵਿਸਿਜ਼ ਦੀ ਤਰ੍ਹਾਂ ਹੈ। ਹੁਣ ਐਪਲ ਨੇ ਇਸ ''ਚ ਤੀਜੀ ਸ਼੍ਰੇਣੀ ਸਟੂਡੈਂਟਸ ਪਲਾਨ ਨੂੰ ਐਡ ਕੀਤਾ ਹੈ ਜਿਸ ''ਤੇ 50 ਫ਼ੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਨਵੀਂ ਮੈਂਬਰਸ਼ਿਪ ਫਿਲਹਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ''ਚ ਉਪਲੱਬਧ ਕਰਵਾਈ ਗਈ ਹੈ। ਯੂ. ਐੱਸ. ਮਿਊਜ਼ੀਕ ਵਰਲਡਵਾਇਡ ਦੀ ਰਿਪੋਰਟ ਦੇ ਮੁਤਾਬਕ ਕੁਝ ਦਿਨਾਂ ਤੱਕ ਇਸ ਸਰਵਿਸ ਨੂੰ ਡੈਨਮਾਰਕ, ਜਰਮਨੀ, ਆਇਰਲੈਂਡ, ਯੂ. ਦੇ. ਅਤੇ ਅਮਰੀਕਾ ''ਚ ਉਪਲੱਬਧ ਕਰਵਾਇਆ ਜਾਵੇਗਾ।

ਸਟੂਡੈਂਟ ਪਲਾਨ ਲਈ ਯੂਜ਼ਰਸ ਅਲਗ ਤੋਂ ਮੈਂਬਰਸ਼ਿਪ ਲੈ ਸਕਦੇ ਹਨ ਜਿਸ ਦੇ ਲਈ 4.99 ਡਾਲਰ  (ਲਗਭਗ 332 ਰੁਪਏ) ਪ੍ਰਤੀ ਮਹੀਨਾ ਖਰਚ ਕਰਨ ਹੋਣਗੇ, ਹਾਲਾਂਕਿ individual ਪਲਾਨ ਲਈ 9.99 ਡਾਲਰ (ਲਗਭਗ 665 ਰੁਪਏ) ਪ੍ਰਤੀ ਮਹੀਨਾ ਖਰਚ ਕਰਨੇ ਪੈਂਦੇ ਹਨ ।ਜ਼ਿਕਰਯੋਗ ਹੈ ਕਿ ਐਪਲ ਮਿਊਜ਼ਿਕ ਫੈਮਿਲੀ ਪਲਾਨ ਦੀ ਮੈਬਰਸ਼ਿਪ ਲਈ 14.99 ਡਾਲਰ (ਲਗਭਗ 998 ਰੁਪਏ) ਪ੍ਰਤੀ ਮਹੀਨਾ ਖਰਚ ਕਰਨੇ ਪੈਂਦੇ ਹਨ ਜਿਸ ''ਚ 6 ਲੋਕ ਇਸ ਸਰਵਿਸ ਦਾ ਮੁਨਾਫ਼ਾ ਚੁੱਕ ਸਕਦੇ ਹਨ।


Related News