ਫਲਿੱਪਕਾਰਟ ਬਿਗ ਦੀਵਾਲੀ ਸੇਲ ’ਚ 8,000 ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ 5 ਸ਼ਾਨਦਾਰ ਸਮਾਰਟਫੋਨ

10/30/2020 10:59:37 PM

ਗੈਜੇਟ ਡੈਸਕ—ਈ-ਕਾਮਰਸ ਫਲਿੱਪਕਾਰਟ ਦੀ ਸ਼ਾਨਦਾਰ ਬਿਗ ਦੀਵਾਲੀ ਸੇਲ ਸ਼ੁਰੂ ਹੋ ਗਈ ਹੈ ਜੋ 4 ਨਵੰਬਰ ਤੱਕ ਚੱਲੇਗੀ। ਇਸ ਸੇਲ ’ਚ ਸ਼ਾਓਮੀ ਤੋਂ ਲੈ ਕੇ ਰੀਅਲੀ ਤੱਕ ਦੇ ਸਮਾਰਟਫੋਨਸ ਘੱਟ ਕੀਮਤ ’ਤੇ ਉਪਲੱਬਧ ਹਨ। ਅਜਿਹੇ ’ਚ ਜੇਕਰ ਤੁਸੀਂ ਘੱਟ ਕੀਮਤ ’ਚ ਸ਼ਾਨਦਾਰ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਫਲਿੱਪਕਾਰਟ ਦੀ ਦੀਵਾਲੀ ਸੇਲ ’ਚ ਵਧੀਆ ਮੌਕਾ ਹੈ।

Gionee Max 
ਕੀਮਤ-5499 ਰੁਪਏ

PunjabKesari
ਕੰਪਨੀ ਨੇ ਜਿਓਨੀ ਮੈਕਸ ਸਮਾਰਟਫੋਨ ’ਚ 6.1 ਇੰਚ ਦੀ ਐੱਚ.ਡੀ. ਪਲੱਸ ਕਵਰਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1560 ਪਿਕਸਲ ਹੈ। ਫੋਨ ’ਚ 2ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਐੱਸ.ਡੀ.ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਜਿਓਨੀ ਮੈਕਸ ’ਚ ਡਿਊਲ ਰੀਅਰ ਕੈਮਰਾ ਸੈਟਅਪ ਮਿਲੇਗਾ ਜਿਸ ’ਚ ਪਹਿਲਾ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ ਦੂਜਾ ਬੋਕੇ ਲੈਂਸ ਹੈ। ਨਾਲ ਹੀ ਫੋਨ ’ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Redmi 8a Dual
ਕੀਮਤ-6299 ਰੁਪਏ

PunjabKesari
ਰੈੱਡਮੀ 8ਏ ਡਿਊਲ ’ਚ ਵਾਟਰਡਰਾਪ ਨੌਚ ਨਾਲ 6.22 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜੋ ਕਿ ਕਾਰਨਿੰਗ ਗੋਰਿੱਲਾ ਗਲਾਸ ਨਾਲ ਕੋਟੇਡ ਹੈ। ਫੋਨ ਨੂੰ ਸਨੈਪਡਰੈਗਨ 439 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਐਂਡ੍ਰਾਇਡ 9.0 ਪਾਈ ਓ.ਐੱਸ. ’ਤੇ ਆਧਾਰਿਤ ਇਸ ਸਮਾਰਟਫੋਨ ’ਚ ਪਾਵਰ ਬੈਕਅਪ ਲਈ 18ਵਾਟ ਚਾਰਜਿੰਗ ਸਪੋਰਟ ਨਾਲ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਰੈੱਡਮੀ 8ਏ ਡਿਊਲ ’ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਜਦਕਿ ਫੋਨ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ।

Infinix Smart 4 Plus
ਕੀਮਤ-6,999 ਰੁਪਏ

PunjabKesari
ਇਸ ਸਮਾਰਟਫੋਨ ’ਚ 6.82 ਇੰਚ ਦੀ ਐੱਚ.ਡੀ.+ਮਿੰਨੀ ਡਰਾਪ ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਮੀਡੀਆਟੇਕ ਹੀਲੀਓ ਏ25 ਚਿਪਸੈਟ ਨਾਲ ਲੈਸ ਹੈ। ਇਸ ’ਚ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 6000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

POCO C3
ਕੀਮਤ-7499 ਰੁਪਏ

PunjabKesari
ਪੋਕੋ ਸੀ3 ਸਮਾਰਟਫੋਨ ਐਂਡ੍ਰਾਇਡ ’ਤੇ ਆਧਾਰਿਤ MIUI 12 ’ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ’ਚ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1600 ਪਿਕਸਲ ਹੈ। ਨਾਲ ਹੀ ਇਸ ਡਿਵਾਈਸ ਨੂੰ ਆਕਟਾ-ਕੋਰ ਮੀਡੀਆਕੇਟ ਹੀਲੀਓ ਜੀ35 ਅਤੇ 5000 ਐੱਮ.ਏ.ਐੱਚ.ਦੀ ਬੈਟਰੀ ਦਾ ਸਪੋਰਟ ਮਿਲਿਆ ਹੈ। ਕੰਪਨੀ ਨੇ ਲੇਟੈਸਟ ਹੈਂਡਸੈਟ ਪੋਕੋ ਸੀ3 ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਨਾਲ ਹੀ ਫੋਨ ਦੇ ਫਰੰਟ ’ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

Realme C12
ਕੀਮਤ-7,999

PunjabKesari
ਰੀਅਲਮੀ ਸੀ12 ’ਚ 6.5 ਇੰਚ ਦੀ ਮਿੰਨੀ ਡਰਾਪ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜੋ ਕਿ 1600x720 ਪਿਕਸਲ ਸਕਰੀਨ ਰੈਜੋਲਿਉਸ਼ਨ ਨਾਲ ਆਉਂਦਾ ਹੈ। ਫੋਨ ਦੀ ਸਕਰੀਨ ਕਾਰਨਿੰਗ ਗਾਲਸ ਨਾਲ ਕੋਟੇਡ ਹੈ। ਰੀਅਲਮੀ ਸੀ13 ਕੰਪਨੀ ਦਾ ਬਜਟ ਰੇਂਜ ਸਮਾਰਟਫੋਨ ਹੈ ਅਤੇ ਇਸ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦਾ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੈ ਜਦਕਿ 2 ਮੈਗਾਪਿਕਸਲ ਦਾ ਮੋਨੋ¬ਕ੍ਰੋਮ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਮੌਜੂਦ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 


Karan Kumar

Content Editor

Related News