ਇਹ ਹਨ ਭਾਰਤ ’ਚ ਮਿਲਣ ਵਾਲੇ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ
Sunday, Aug 15, 2021 - 06:23 PM (IST)
ਗੈਜੇਟ ਡੈਸਕ– ਭਾਰਤ ’ਚ ਕਈ ਸਮਾਰਟਫੋਨ 5ਜੀ ਸਪੋਰਟ ਨਾਲ ਆਉਂਦੇ ਹਨ। ਕਈ ਸੈਗਮੈਂਟ ’ਚ ਤੁਹਾਨੂੰ 5ਜੀ ਸਮਾਰਟਫੋਨ ਮਿਲ ਜਾਣਗੇ। 5ਜੀ ਸਮਾਰਟਫੋਨ ਲਈ ਤੁਹਾਨੂੰ ਬਹੁਤ ਜ਼ਿਆਦਾ ਰੁਪਏ ਵੀ ਖਰਚ ਕਰਨ ਦੀ ਲੋੜ ਨਹੀਂ ਹੈ। ਇਥੇ ਅਸੀਂ ਤੁਹਾਨੂੰ ਦੇਸ਼ ’ਚ ਮਿਲਣ ਵਾਲੇ ਸਭ ਤੋਂ ਸਸਤੇ 5ਜੀ ਸਮਾਰਟਫੋਨਾਂ ਬਾਰੇ ਦੱਸ ਰਹੇ ਹਾਂ।
Redmi Note 10T
ਰੈੱਡਮੀ ਨੋਟ 10ਟੀ ਕਾਫ਼ੀ ਸਸਤਾ 5ਜੀ ਸਮਾਰਟਫੋਨ ਹੈ ਜੋ ਭਾਰਤ ’ਚ ਉਪਲੱਬਧ ਹੈ। ਰੈੱਡਮੀ ਨੋਟ 10ਟੀ ਦੋ ਮਾਡਲਾਂ ’ਚ ਆਉਂਦਾ ਹੈ। ਇਸ ਵਿਚ ਇਕ ਮਾਡਲ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਦਕਿ ਟਾਪ ਮਾਡਲ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਰੈੱਡਮੀ ਨੋਟ 10ਟੀ ਦੀ ਕੀਮਤ 14,499 ਰੁਪਏ ਤੋਂ ਸ਼ੁਰੂ ਹੁੰਦੀ ਹੈ।
Poco M3 Pro 5G
ਪੋਕੋ ਐੱਮ3 ਪ੍ਰੋ 5ਜੀ ਵੀ ਕਾਫ਼ੀ ਸਸਤਾ 5ਜੀ ਫੋਨ ਹੈ। ਇਹ ਭਾਰਤ ’ਚ 13,999 ਰੁਪਏ ਦੀ ਸ਼ੁਰੂਆਤੀ ਕੀਮਤ ’ਤ ਉਪਲੱਬਧ ਹੈ। ਇਹ ਫੋਨ ਦੋ ਮਾਡਲਾਂ ’ਚ ਆਉਂਦਾ ਹੈ। ਇਸ ਦੇ ਸ਼ੁਰੂਆਤੀ ਮਾਡਲ ’ਚ 4 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਦੇ ਟਾਪ ਮਾਡਲ ’ਚ 6 ਜੀ.ਬੀ. ਰੈਮ ਦਿੱਤੀ ਗਈ ਹੈ।
Oppo A53s 5G
ਸਸਤੇ 5ਜੀ ਫੋਨ ’ਚ Oppo A53s 5G ਦਾ ਨਾਂ ਵੀ ਸ਼ਾਮਲ ਹੈ। ਇਹ ਦੋ ਰੈਮ ਮਾਡਲਾਂ- 6 ਜੀ.ਬੀ. ਅਤੇ 8 ਜੀ.ਬੀ. ’ਚ ਉਪਲੱਬਧ ਹੈ। ਇਸ ਦੀ ਕੀਮਤ 15,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਟਾਪ ਮਾਡਲ ਲਈ ਤੁਹਾਨੂੰ 17,990 ਰੁਪਏ ਖਰਚ ਕਰਨੇ ਪੈਣਗੇ। ਇਸ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
Realme Narzo 30 5G
ਭਾਰਤ ’ਚ ਉਪਲੱਬਧ ਸਸਤੇ 5ਜੀ ਸਮਾਰਟਫੋਨਾਂ ’ਚ Realme Narzo 30 5G ਵੀ ਸ਼ਾਮਲ ਹੈ। ਰੀਅਲਮੀ ਨਾਰਜ਼ੋ 30 5ਜੀ ਦੇ ਸ਼ੁਰੂਆਤੀ ਮਾਡਲ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਦੀ ਕੀਮਤ 15,999 ਰੁਪਏ ਹੈ। ਇਸ ਤੋਂ ਇਲਾਵਾ ਇਸ ਦਾ ਇਕ ਹੋਰ ਮਾਡਲ 6 ਜੀ.ਬੀ.+128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ।
Realme 8 5G
ਰੀਅਲਮੀ 8 5ਜੀ ਵੀ ਕਾਫ਼ੀ ਸਸਤਾ ਸਮਾਰਟਫੋਨ ਹੈ। ਇਸ ਦੇ ਸ਼ੁਰੂਆਤੀ ਮਾਡਲ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਦੀ ਕੀਮਤ 14,499 ਰੁਪਏ ਹੈ। ਇਸ ਦੇ ਟਾਪ ਮਾਡਲ ’ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ, ਇਸ ਦੀ ਕੀਮਤ 17,499 ਰੁਪਏ ਹੈ।