ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ

Tuesday, Jun 15, 2021 - 06:15 PM (IST)

ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ

ਗੈਜੇਟ ਡੈਸਕ– ਜੀਓ ਨੇ ਜਦੋਂ 2018 ’ਚ ਦੁਨੀਆ ਦਾ ਪਹਿਲਾ 4ਜੀ ਫੀਚਰ ਫੋਨ ਲਾਂਚ ਕੀਤਾ ਸੀ ਤਾਂ ਪੂਰੀ ਦੁਨੀਆ ’ਚ ਤਹਿਲਕਾ ਮਚ ਗਿਆ ਸੀ। ਜੀਓ ਫੋਨ ਦੁਨੀਆ ਦਾ ਪਹਿਲਾ ਫੋਨ ਹੈ ਜਿਸ ਵਿਚ 4ਜੀ ਦੀ ਸੁਪੋਰਟ ਦਿੱਤੀ ਗਈ ਹੈ। ਜੀਓ ਤੋਂ ਬਾਅਦ ਨੋਕੀਆ, ਇੰਟੈਕਸ ਅਤੇ ਮਾਈਕ੍ਰੋਮੈਕਸ ਵਰਗੀਆਂ ਕੰਪਨੀਆਂ ਨੇ ਵੀ ਆਪਣੇ ਫੀਚਰ ਫੋਨ ਨੂੰ 4ਜੀ ਸੁਪੋਰਟ ਨਾਲ ਲਾਂਚ ਕੀਤਾ ਅਤੇ ਹੁਣ ਸਮਾਰਟਫੋਨ ਬ੍ਰਾਂਡ itel ਨੇ ਆਪਣਾ ਪਹਿਲਾ 4ਜੀ ਫੀਚਰ ਫੋਨ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਆਈਟੈੱਲ ਦੇ ਪਹਿਲੇ 4ਜੀ ਫੀਚਰ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਵਾਈ-ਫਾਈ ਹਾਟਸਪਾਟ ਦਿੱਤਾ ਗਿਆ ਹੈ ਜੋ ਕਿ ਇਕ ਵੱਡਾ ਫੀਚਰ ਹੈ। ਜੀਓ ਫੋਨ ’ਚ ਹਾਟਸਪਾਟ ਦੀ ਸੁਵਿਧਾ ਨਹੀਂ ਹੈ। ਆਈਟੈੱਲ ਦੇ ਇਸ ਪਹਿਲੇ 4ਜੀ ਫੀਚਰ ਫੋਨ ਨੂੰ itel Magic 2 4G ਨਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ਨਾਲ ਇਕ ਵਾਰ ’ਚ 8 ਡਿਵਾਈਸਾਂ ਨੂੰ ਕੁਨੈਕਟ ਕੀਤਾ ਜਾ ਸਕੇਗਾ। ਆਓ ਜਾਣਦੇ ਹਾਂ ਆਈਟੈੱਲ ਦੇ ਇਸ ਸ਼ਾਨਦਾਰ 4ਜੀ ਫੀਚਰ ਫੋਨ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ

itel Magic 2 4G ਦੀ ਕੀਮਤ ਤੇ ਖੂਬੀਆਂ
ਆਈਟੈੱਲ ਦੇ ਇਸ ਫੀਚਰ ਫੋਨ ’ਚ 4ਜੀ ਕੁਨੈਕਟੀਵਿਟੀ, ਦਮਦਾਰ ਬੈਟਰੀ ਅਤੇ ਵਾਈ-ਫਾਈ ਹਾਟਸਪਾਟ ਵਰਗੇ ਫੀਚਰਜ਼ ਹਨ। ਇਸ ਫੋਨ ਦੀ ਕੀਮਤ 2,349 ਰੁਪਏ ਰੱਖੀ ਗਈ ਹੈ। ਅਜਿਹੇ ’ਚ ਇਸ ਫੋਨ ਦਾ ਮੁਕਾਬਲਾ ਜੀਓ ਫੋਨ ਅਤੇ ਜੀਓ ਫੋਨ 2 ਨਾਲ ਹੈ। ਇਸ ਫੋਨ ਨਾਲ ਇਕ ਵਾਰ ’ਚ 8 ਡਿਵਾਈਸਾਂ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ ਯਾਨੀ ਇਹ ਫੋਨ ਤੁਹਾਡੇ ਲਈ ਹਾਟਸਪਾਟ ਡਿਵਾਈਸ ਦਾ ਵੀ ਕੰਮ ਕਰੇਗਾ। ਇਸ ਵਿਚ ਕੁਨੈਕਟੀਵਿਟੀ ਲਈ 2ਜੀ, 3ਜੀ, 4ਜੀ, ਵਾਈ-ਫਾਈ ਅਤੇ ਬਲੂਟੂਥ V2.0 ਹੈ। 

ਇਹ ਵੀ ਪੜ੍ਹੋ– ਮਾਰੂਤੀ ਲਿਆ ਰਹੀ ਨਵੀਂ ਅਲਟੋ, ਜਾਣੋ ਕਦੋਂ ਹੋਵੇਗੀ ਲਾਂਚ

PunjabKesari

ਇਹ ਵੀ ਪੜ੍ਹੋ– ਜੀਓ ਦੇ 5 ਸ਼ਾਨਦਾਰ ਪਲਾਨ, ਮੁਫ਼ਤ ਕਾਲਿੰਗ ਨਾਲ ਬਿਨਾਂ ਲਿਮਟ ਦੇ ਮਿਲੇਗਾ ਹਾਈ-ਸਪੀਡ ਡਾਟਾ

ਫੋਨ ’ਚ 2.4 ਇੰਚ ਦੀ 3ਡੀ ਕਰਵਡ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿਚ 1900mAh ਦੀ ਬੈਟਰੀ ਹੈ ਅਤੇ 8 ਪ੍ਰੀ-ਲੋਡਿਡ ਗੇਮਾਂ ਵੀ ਹਨ। ਇਸ ਵਿਚ ਹਿੰਦੀ, ਅੰਗਰੇਜੀ, ਪੰਜਾਬੀ, ਗੁਜਰਾਤੀ ਸਮੇਤ ਕਈ ਭਾਰਤੀ ਭਾਸ਼ਾਵਾਂ ਦੀ ਸੁਪੋਰਟ ਹੈ। ਇਹ ਫੋਨ ਨੀਲੇ ਅਤੇ ਕਾਲੇ ਰੰਗ ’ਚ ਖ਼ਰੀਦਿਆ ਜਾ ਸਕੇਗਾ। ਇਸ ਵਿਚ ਕਿੰਗ ਵੌਇਸ, ਆਟੋ ਕਾਲ ਰਿਕਾਰਡਰ, ਵਨ-ਟੱਚ ਮਿਊਟ ਵਰਗੇ ਫੀਚਰਜ਼ ਹਨ। 


author

Rakesh

Content Editor

Related News