4000 ਰੁਪਏ ਸਸਤਾ ਮਿਲ ਰਿਹੈ Realme ਦਾ ਇਹ 5 ਕੈਮਰਿਆਂ ਵਾਲਾ ਫੋਨ

Friday, Aug 20, 2021 - 01:03 PM (IST)

4000 ਰੁਪਏ ਸਸਤਾ ਮਿਲ ਰਿਹੈ Realme ਦਾ ਇਹ 5 ਕੈਮਰਿਆਂ ਵਾਲਾ ਫੋਨ

ਗੈਜੇਟ ਡੈਸਕ– ਈ-ਕਾਮਰਸ ਪਲੇਟਫਾਰਮ ਫਲਿਪਕਾਰਟ ’ਤੇ ਮੋਬਾਇਲ ਬੋਨਾਜ਼ਾ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਸੇਲ ਲਿਮਟਿਡ ਸਮੇਂ 23 ਅਗਸਤ ਤਕ ਜਾਰੀ ਰਹੇਗੀ। ਇਸ ਸੇਲ ’ਚ ਰੀਅਲਮੀ ਸਮਾਰਟਫੋਨ ਨੂੰ ਸਸਤੇ ’ਚ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਸੇਲ ’ਚ ਕਈ ਤਰ੍ਹਾਂ ਦੇ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਹਾਲਾਂਕਿ, ਰੀਅਲਮੀ 7 ਪ੍ਰੋ ਸਮਾਰਟਫੋਨ ’ਤੇ ਸਭ ਤੋਂ ਜ਼ਿਆਦਾ 4000 ਰੁਪਏ ਦਾ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੀਅਲਮੀ 8 5ਜੀ ’ਤੇ 500 ਰੁਪਏ ਅਤੇ ਰੀਅਲਮੀ ਸੀ20 ਸਮਾਰਟਫੋਨ ਦੀ ਖਰੀਦ ’ਤੇ 1000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਫੋਨ ਮਿਰਰ ਬਲਿਊ ਅਤੇ ਮਿਰਰ ਸਿਲਵਰ ਰੰਗ ’ਚ ਉਪਲੱਬਧ ਹੈ। 

Realme 7 Pro ਦੀ ਕੀਮਤ
Realme 7 Pro ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਹੈ। ਜਦਕਿ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 17,999 ਰੁਪਏ ’ਚ ਪੇਸ਼ ਕੀਤਾ ਗਿਆ ਹੈ। 

Realme 7 Pro ’ਤੇ ਆਫਰਸ
Realme 7 Pro ਦੇ ਨਾਲ ਮਿਲਣ ਵਾਲੇ ਆਫਰਸ ਦੀ ਗੱਲ ਕਰੀਏ ਤਾਂ ਇਸ ਨੂੰ ਫਲਿਪਕਾਰਟ ’ਤੇ ਨੋ-ਕਾਸਟ ਈ.ਐੱਮ.ਆਈ. ਦੇ ਨਾਲ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ’ਤੇ 5 ਫੀਸਦੀ ਦੀ ਛੋਟ ਮਿਲੇਗੀ। ਜਦਕਿ ਬੈਂਕ ਆਫ ਬੜੌਦਾ ਦੇ ਮਾਸਟਰ ਕਾਰਡ ’ਤੇ 5 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। 

Realme 7 Pro ’ਚ ਮਿਲਣਗੇ 5 ਕੈਮਰੇ
Realme 7 Pro ’ਚ ਚਾਰ ਰੀਅਰ ਕੈਮਰੇ ਅਤੇ ਸਿੰਗਲ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਕਿ ਯੂਜ਼ਰਸ ਨੂੰ ਸ਼ਾਨਦਾਰ ਫੋਟੋਗ੍ਰਾਫੀ ਦਾ ਅਨੁਭਵ ਦੇਣ ’ਚ ਸਮਰੱਥ ਹੈ। ਇਸ ਵਿਚ 64MP + 8MP + 2MP + 2MP ਦਾ ਕਵਾਡ ਰੀਅਰ ਕੈਮਰਾ ਸੈੱਟਅਪ ਅਤੇ ਪੰਚ ਹੋਲ ਕਟਆਊਟ ਦੇ ਨਾਲ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਫੋਨ ’ਚ ਐੱਲ.ਈ.ਡੀ. ਫਲੈਸ਼ ਦੀ ਸੁਵਿਧਾ ਵੀ ਮਿਲੇਗੀ। 

Realme 7 Pro ਦੇ ਫੀਚਰਜ਼
ਫੋਨ ’ਚ 6.4 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 720ਜੀ ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ਵਿਚ ਪਾਵਰ ਬੈਕਅਪ ਲਈ 65 ਵਾਟ ਸੁਪਰਡਾਰਟ ਚਾਰਜ ਫਾਸਟ ਚਾਰਜਿੰਗ ਤਕਨੀਕ ਨਾਲ 4,500mAh ਦੀ ਬੈਟਰੀ ਦਿੱਤੀ ਗਈ ਹੈ। ਸਕਿਓਰਿਟੀ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। 


author

Rakesh

Content Editor

Related News