ਫੇਸਬੁੱਕ, ਟਵਿੱਟਰ ਤੇ ਵਟਸਐਪ ''ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਹੋਵੇਗਾ ਬਹੁਤ ਨੁਕਸਾਨ

Friday, Nov 27, 2020 - 11:25 PM (IST)

ਗੈਜੇਟ ਡੈਸਕ—ਇਸ ਸਮੇਂ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਟਵਿੱਟਰ ਅਤੇ ਵਟਸਐਪ ਦਾ ਇਸਤੇਮਾਲ ਕਰ ਰਹੀ ਹੈ। ਆਏ ਦਿਨ ਲੋਕ ਇਨ੍ਹਾਂ ਪਲੇਟਫਾਰਮਸ 'ਤੇ ਕੁਝ-ਨਾ-ਕੁਝ ਸ਼ੇਅਰ ਕਰਦੇ ਹਨ। ਪਰ ਕਈ ਵਾਰ ਲੋਕ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਚੀਜਾਂ ਸ਼ੇਅਰ ਕਰ ਦਿੰਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਛਤਾਣਾ ਪੈਂਦਾ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੀਆਂ ਕੁਝ ਚੀਜਾਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਫੇਸਬੁੱਕ, ਟਵਿੱਟਰ ਅਤੇ ਵਟਸਐਪ 'ਤੇ ਸਾਂਝਾ ਨਾ ਕਰੋ।

ਕੋਵਿਡ-19 ਨਾਲ ਜੁੜੀ ਫਰਜ਼ੀ ਵੀਡੀਓਜ਼
ਕੋਰੋਨਾ ਵਾਇਰਸ ਨਾਲ ਜੁੜੀ ਫਰਜ਼ੀ ਵੀਡੀਓਜ਼ ਫੇਸਬੁੱਕ, ਟਵਿੱਟਰ ਅਤੇ ਵਟਸਐਪ 'ਤੇ ਸਾਂਝਾ ਨਾ ਕਰੋ। ਇਹ ਸੋਸ਼ਲ ਮੀਡੀਆ ਕੰਪਨੀਆਂ ਦੀ ਪਾਲਿਸੀ ਵਿਰੁੱਧ ਹੈ। ਇਸ ਤੋਂ ਇਲਾਵਾ ਤੁਹਾਡੇ ਵਿਰੁੱਧ ਕੇਸ ਵੀ ਦਰਜ ਕਰਵਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ

ਫੇਕ ਮੈਸੇਜ
ਫੇਸਬੁੱਕ,ਟਵਿੱਟਰ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫੇਕ ਮੈਸੇਜ ਨੂੰ ਫਾਰਵਰਡ ਨਾ ਕਰੋ। ਇਸ ਨਾਲ ਤੁਸੀਂ ਮੁਸ਼ਕਲ 'ਚ ਫੱਸ ਸਕਦੇ ਹੋ । ਨਾਲ ਹੀ ਤੁਹਾਨੂੰ ਹਿਰਾਸਤ 'ਚ ਵੀ ਲਿਆ ਜਾ ਸਕਦਾ ਹੈ।

ਦਫਤਰ ਦੀ ਤਸਵੀਰ
ਆਪਣੇ ਵਰਕ ਸਟੇਸ਼ਨ ਦੀ ਫੋਟੋਜ਼ ਫੇਸਬੁੱਕ, ਟਵਿੱਟਰ ਅਤੇ ਵਟਸਐਪ 'ਤੇ ਪੋਸਟ ਨਾ ਕਰੋ। ਕੰਈ ਕੰਪਨੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਇਸ ਮਾਮਲੇ 'ਚ ਪਾਲਿਸੀ ਕਾਫੀ ਸਖਤ ਹੁੰਦੀ ਹੈ। ਕਈ ਵਾਰ ਅਸੀਂ ਨਾਰਮਲ ਫੋਟੋ ਪਾਉਣ ਦੇ ਚੱਕਰ 'ਚ ਕੁਝ ਅਜਿਹੀਆਂ ਫੋਟੋਜ਼ ਪੋਸਟ ਕਰ ਦਿੰਦੇ ਹਾਂ ਜਿਸ 'ਚ ਕੁਝ ਅਹਿਮ ਜਾਣਕਾਰੀਆਂ ਰਿਲੀਵ ਹੋ ਰਹੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ:-ਯੂਰਪ ਸਮੇਤ ਕਈ ਦੇਸ਼ਾਂ 'ਚ ਠੱਪ ਹੋਇਆ ਮਿਊਜ਼ਿਕ ਸਟ੍ਰੀਮਿੰਗ ਐਪ Spotify

ਹਿੰਸਾ ਫੈਲਾਉਣ ਵਾਲੇ ਪੋਸਟ
ਫੇਸਬੁੱਕ ਅਤੇ ਟਵਿੱਟਰ ਵਰਗੀ ਸੋਸ਼ਲ ਮੀਡੀਆ ਕੰਪਨੀ ਉਨ੍ਹਾਂ ਯੂਜ਼ਰਸ ਨੂੰ ਤੁਰੰਤ ਬਲਾਕ ਕਰਦੀ ਹੈ ਜੋ ਕਿਸੇ ਵਿਅਕਤੀ, ਸਮੂਹਾਂ ਜਾਂ ਸਥਾਨ ਵਿਰੁੱਧ ਹਿੰਸਾ ਕਰਨ ਦੇ ਮਕਸੱਦ ਨਾਲ ਪੋਸਟ ਸਾਂਝਾ ਕਰਦੇ ਹਨ। ਨਾਲ ਹੀ ਫੇਸਬੁੱਕ ਅਤੇ ਟਵਿੱਟਰ ਦੇ ਪਲੇਟਫਾਰਮਸ 'ਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਵੀ ਨਹੀਂ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:-ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੂਚਾਲ


Karan Kumar

Content Editor

Related News