ਫੇਸਬੁੱਕ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਇਹ ਚੀਜ਼ਾਂ, ਨਹੀਂ ਤਾਂ ਹਮੇਸ਼ਾ ਲਈ ਬਲਾਕ ਹੋ ਸਕਦੈ ਤੁਹਾਡਾ ਅਕਾਊਂਟ

Monday, Nov 23, 2020 - 01:01 PM (IST)

ਗੈਜੇਟ ਡੈਸਕ– ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਅੱਜ ਦੇ ਸਮੇਂ ’ਚ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦਾ ਇਸਤੇਮਾਲ ਕਰਦੀ ਹੈ। ਯੂਜ਼ਰਸ ਇਸ ਪਲੇਟਫਾਰਮ ’ਤੇ ਲਗਾਤਾਰ ਕੁਝ ਨਾ ਕੁਝ ਸ਼ੇਅਰ ਕਰਦੇ ਹੀ ਰਹਿੰਦੇ ਹਨ ਪਰ ਕਈ ਵਾਰ ਯੂਜ਼ਰਸ ਅਜਿਹੀ ਪੋਸਟ ਸ਼ੇਅਰ ਕਰ ਦਿੰਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਰਾਹੀਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਭੁੱਲ ਕੇ ਵੀ ਫੇਸਬੁੱਕ ’ਤੇ ਸ਼ੇਅਰ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਫੇਸਬੁੱਕ ਅਕਾਊਂਟ ਹਮੇਸ਼ਾ ਲਈ ਬਲਾਕ ਹੋ ਸਕਦਾ ਹੈ। 

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ

ਹਿੰਸਾ ਫੈਲਾਉਣ ਵਾਲੀ ਪੋਸਟ
- ਫੇਸਬੁੱਕ ਉਨ੍ਹਾਂ ਯੂਜ਼ਰਸ ਨੂੰ ਤੁਰੰਤ ਬਲਾਕ ਕਰਦੀ ਹੈ ਜੋ ਹਿੰਸਾ ਫੈਲਾਉਣ ਦਾ ਕੰਮ ਕਰਦੇ ਹਨ। ਜੇਕਰ ਕੋਈ ਪੋਸਟ ਕਿਸੇ ਵਿਅਕਤੀ, ਸਮੂਹ ਜਾਂ ਸਥਾਨ ਖਿਲਾਫ ਹਿੰਸਾ ਕਰਵਾਉਣ ਦੇ ਮਕਸਦ ਨਾਲ ਸ਼ੇਅਰ ਕੀਤੀ ਜਾਂਦੀ ਹੈ ਜਾਂ ਫਿਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਅਜਿਹੀ ਪੋਸਟ ਨੂੰ ਹਟਾਏ ਜਾਣ ਦੇ ਨਾਲ ਹੀ ਯੂਜ਼ਰ ਦੇ ਅਕਾਊਂਟ ਨੂੰ ਵੀ ਫੇਸਬੁੱਕ ਤੁਰੰਤ ਬਲਾਕ ਕਰ ਦਿੰਦੀ ਹੈ। 
ਫੇਸਬੁੱਕ ’ਤ ਨਫਰਤ ਫੈਲਾਉਣ ਵਾਲੀਆਂ ਪੋਸਟਾਂ ਨੂੰ ਵੀ ਫੇਸਬੁੱਕ ਪੂਰੀ ਤਰ੍ਹਾਂ ਹਟਾ ਦਿੰਦੀ ਹੈ। 

ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ​​​​​​​

ਗੈਰ-ਕਾਨੂੰਨੀ ਸਾਮਾਨ ਦੀ ਖ਼ਰੀਦਦਾਰੀ
- ਫੇਸਬੁੱਕ ’ਤੇ ਜੇਕਰ ਕੋਈ ਗੈਰ-ਮੈਡੀਕਲ ਨਸ਼ੇ ਨੂੰ ਖ਼ਰੀਦਣ ਜਾਂ ਵੇਚਣ ਦੀ ਕੋਸ਼ਿਸ਼ ਕਰਦਾ ਹੈ ਜਾਂ ਇਨ੍ਹਾਂ ਨਾਲ ਜੁੜੀ ਕੋਈ ਪੋਸਟ ਸ਼ੇਅਰ ਕਰਦਾ ਹੈ ਤਾਂ ਉਸ ਦਾ ਅਕਾਊਂਟ ਤੁਰੰਤ ਬਲਾਕ ਕਰ ਦਿੱਤਾ ਜਾਂਦਾ ਹੈ। ਨਾਲ ਹੀ ਯੂਜ਼ਰ ਖਿਲਾਫ ਸੱਖਤ ਕਾਰਵਾਈ ਵੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ​​​​​​​

ਜ਼ਰੂਰਤ ਤੋਂ ਜ਼ਿਆਦਾ ਯੂਜ਼ਰਸ ਨੂੰ ਪੋਕ ਕਰਨਾ
- ਜੇਕਰ ਤੁਸੀਂ ਫੇਸਬੁੱਕ ਦਾ ਇਸਤੇਮਾਲ ਕਰਦੇ ਸਮੇਂ ਕਿਸੇ ਨੂੰ ਵੀ ਲੋੜ ਤੋਂ ਜ਼ਿਆਦਾ ਪੋਕ ਕਰਦੇ ਹੋ ਤਾਂ ਅਜਿਹਾ ਕਰਨਾ ਤੁਰੰਤ ਬੰਦ ਕਰ ਦਿਓ ਕਿਉਂਕਿ ਅਜਿਹਾ ਕਰਨ ਨਾਲ ਵੀ ਫੇਸਬੁੱਕ ਤੁਹਾਡੇ ਅਕਾਊਂਟ ਨੂੰ ਬਲਾਕ ਕਰ ਸਕਦੀ ਹੈ। 


Rakesh

Content Editor

Related News