3 ਡਿਸਪਲੇ ਵਾਲਾ ਗੇਮਿੰਗ ਲੈਪਟਾਪ
Saturday, Jan 07, 2017 - 11:49 AM (IST)

ਜਲੰਧਰ- ਗੇਮਿੰਗ ਲੈਪਟਾਪ ਬਣਾਉਣ ਵਾਲੀ ਮਸ਼ਹੂਰ ਅਮਰੀਕੀ ਕੰਪਨੀ ਰੇਜ਼ਰ ਨੇ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (ਸੀ.ਈ.ਐੱਸ.) 2017 ''ਚ ਗੇਮਿੰਗ ਲੈਪਟਾਪ ਦੇ ਨਵੇਂ ਕੰਸੈਪਟ ਨੂੰ ਪੇਸ਼ ਕੀਤਾ ਹੈ। ਜੇਕਰ ਤੁਹਾਨੂੰ ਪੀ. ਸੀ. ਜਾਂ ਲੈਪਟਾਪ ''ਤੇ ਗੇਮਜ਼ ਖੇਡਣਾ ਪਸੰਦ ਹੈ ਤਾਂ ਇਸ ਲੈਪਟਾਪ ਨੂੰ ਦੇਖ ਕੇ ਤੁਸੀਂ ਖੁਦ ਕਹੋਗੇ, ''ਰੇਜ਼ਰ ਨੇ ਤਾਂ ਕਮਾਲ ਕਰ ਦਿੱਤਾ''। ਇਸ ਲੈਪਟਾਪ ਨੂੰ ਪ੍ਰਾਜੈਕਟ ਵੈਲੇਰੀ (Project Valerie) ਦੇ ਰੂਪ ''ਚ ਪੇਸ਼ ਕੀਤਾ ਹੈ ਅਤੇ ਇਸ ਲੈਪਟਾਪ ਦਾ ਆਕਰਸ਼ਕ ਫੀਚਰ ਇਸ ਵਿਚ ਲੱਗੀ 3 ਡਿਸਪਲੇ ਹੈ।
ਆਟੋਮੇਟਿਡ ਡਿਵੈੱਲਪਮੈਂਟ ਮਕੈਨਿਜ਼ਮ
ਜਿਥੇ ਰੇਜ਼ਰ ਬਲੈਕ ਪ੍ਰੋ ਇਕ ਪੋਰਟੇਬਲ ਗੇਮਿੰਗ ਲੈਪਟਾਪ ਹੈ, ਉਥੇ ਹੀ ਬਲੇਡ ਸਟ੍ਰੈਂਥ ਮੈਕਬੁੱਕ ਨੂੰ ਘੱਟ ਪੈਸਿਆਂ ''ਚ ਸਖਤ ਟੱਕਰ ਦੇਣ ਵਾਲਾ ਲੈਪਟਾਪ ਹੈ। ਇਨ੍ਹਾਂ ਤੋਂ ਅਲੱਗ ਪ੍ਰਾਜੈਕਟ ਵੈਲੇਰੀ ਵਰਗਾ ਡਿਜ਼ਾਈਨ ਅਜੇ ਤੱਕ ਕਿਸੇ ਲੈਪਟਾਪ ''ਚ ਦੇਖਣ ਨੂੰ ਨਹੀਂ ਮਿਲਿਆ ਹੈ, ਕਿਉਂਕਿ ਇਸ ਵਿਚ 17.3 ਇੰਚ ਦੀਆਂ ਤਿੰਨ 4ਕੇ ਆਈ.ਜੀ.ਜ਼ੈੱਡ.ਓ. ਡਿਸਪਲੇ ਲੱਗੀਆਂ ਹਨ। ਅਲੱਗ ਤੋਂ ਲਗਾਈਆਂ ਗਈਆਂ 2 ਡਿਸਪਲੇ ਮੁੱਖ ਸਕਰੀਨ ਦੇ ਸਾਈਡ ਤੋਂ ਕੱਢੀਆਂ ਹਨ। ਹੋਰ 2 ਡਿਸਪਲੇ ਆਟੋਮੇਟਿਡ ਡਿਵੈੱਲਪਮੈਂਟ ਮਕੈਨਿਜ਼ਮ ਕਾਰਨ ਯੂਜ਼ਰ ਦੀ ਮਦਦ ਤੋਂ ਬਿਨਾਂ ਆਪਣੀ ਥਾਂ ''ਤੇ ਐਡਜਸਟ ਹੋ ਜਾਂਦੀਆਂ ਹਨ।
ਕੀ ਕਹਿੰਦੇ ਹਨ ਰੇਜ਼ਰ ਦੇ ਫਾਊਂਡਰ
ਰੇਜ਼ਰ ਦੇ ਫਾਊਂਡਰ ਅਤੇ ਸੀ.ਈ.ਓ. Min-Liang Tan ਮੁਤਾਬਕ ਮਲਟੀ ਡਿਸਪਲੇ ਵਾਲੇ ਪੀ. ਸੀ. ਪ੍ਰੋਫੈਸ਼ਨਲਾਂ, ਰਚਨਾਕਾਰਾਂ ਅਤੇ ਗੇਮਰਜ਼ ਲਈ ਜ਼ਰੂਰੀ ਹੁੰਦੇ ਜਾ ਰਹੇ ਹਨ। ਪਹਿਲੀ ਵਾਰ ਅਸੀਂ ਇਸ ਦਾ ਹੱਲ ਪੇਸ਼ ਕੀਤਾ ਹੈ, ਜਿਸ ਨੂੰ ਆਪਣੇ ਨਾਲ ਵੀ ਲੈ ਕੇ ਜਾ ਸਕਦੇ ਹੋ।
ਬੈਸਟ ਗ੍ਰਾਫਿਕਸ ਕਾਰਡ
ਇਸ ਲੈਪਟਾਪ ''ਚ ਨਵਿਦਿਆ ਜੀਫੋਰਸ ਜੀ.ਟੀ.ਐਕਸ. 1080 ਗ੍ਰਾਫਿਕਸ ਕਾਰਡ ਲੱਗਾ ਹੈ। ਖਾਸ ਗੱਲ ਇਹ ਹੈ ਕਿ ਇਹ ਗ੍ਰਾਫਿਕਸ ਕਾਰਡ ਟਾਪ ਦੇ ਲੈਪਟਾਪਸ ''ਚ ਸ਼ਾਮਲ ਹੈ। ਇਸ ਤੋਂ ਇਲਾਵਾ ਤਿੰਨੇ ਡਿਸਪਲੇ ''ਚ ਸਮੂਥ ਫ੍ਰੈਮਰੇਟਸ ਲਈ ਨਵਿਦਿਆ ਜੀ-ਸਿੰਕ ਟੈਕਨਾਲੋਜੀ ਵੀ ਲੱਗੀ ਹੈ।
ਮੋਟਾ ਅਤੇ ਭਾਰਾ
ਇਸ ਲੈਪਟਾਪ ਦਾ ਭਾਰ 12 ਪੌਂਡ ਅਤੇ ਮੋਟਾਈ 1.5 ਇੰਚ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਦਾ ਭਾਰ ਅਤੇ ਮੋਟਾਈ ਆਮ ਲੈਪਟਾਪਸ ਤੋਂ ਬੇਹੱਦ ਜ਼ਿਆਦਾ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਇਕ ਪਾਵਰਫੁੱਲ ਗੇਮਿੰਗ ਡਿਵਾਈਸ ਹੈ, ਜੋ ਦੂਜੇ ਲੈਪਟਾਪਸ ਤੋਂ ਬੇਹੱਦ ਅਲੱਗ ਹੈ।