2023 ਰੇਂਜ ਰੋਵਰ ਵੇਲਾਰ ਭਾਰਤ ’ਚ ਹੋਈ ਲਾਂਚ, ਕੀਮਤ 94.30 ਲੱਖ ਰੁਪਏ

09/15/2023 1:42:36 PM

ਆਟੋ ਡੈਸਕ– ਜੇ. ਐੱਲ. ਆਰ. ਇੰਡੀਆ ਨੇ ਭਾਰਤੀ ਬਾਜ਼ਾਰ ਵਿਚ 2023 ਰੇਂਜ ਰੋਵਰ ਵੇਲਾਰ ਫੇਸਲਿਫਟ ਨੂੰ ਲਾਂਚ ਕਰ ਦਿੱਤਾ ਹੈ। ਇਸ ਦਾ ਐਕਸ-ਸ਼ੋਅਰੂਮ ਪ੍ਰਾਈਜ 94.30 ਲੱਖ ਰੁਪਏ ਹੈ। ਡਿਜਾਈਨ ਦੀ ਗੱਲ ਕਰੀਏ ਤਾਂ ਇਸ ’ਚ ਕੁੱਝ ਜ਼ਿਆਦਾ ਬਦਲਾਅ ਨਹੀਂ ਕੀਤੇ ਗਏ ਹਨ। ਨਵੇਂ ਅਲਾਏ ਵ੍ਹੀਲਸ, ਨਵਾਂ ਫਰੰਟ ਬੰਪਰ ਅਤੇ ਰੀਅਰ ’ਚ ਰੈਪ ਅਰਾਊਂਡ ਐੱਲ. ਈ. ਡੀ. ਟੇਲ ਲੈਂਪ ਦਿੱਤੇ ਹਨ। ਇੰਟੀਰੀਅਰ ਵਿਚ ਫੀਚਰਸ ਦੇ ਤੌਰ ’ਤੇ 11.4 ਇੰਚ ਪਿਵੀ ਪ੍ਰੋ ਟੱਚ ਸਕ੍ਰੀਨ, 4-ਜ਼ੋਨ ਕਲਾਈਮੇਟ ਕੰਟਰੋਲ, 360 ਡਿਗਰੀ ਕੈਮਰੇ, ਹੀਟਿੰਗ ਅਤੇ ਵੈਂਟੀਲੇਸ਼ਨ ਫੰਕਸ਼ਨ ਦੇ ਨਾਲ ਫਰੰਟ ਸੀਟ, ਪਾਵਰਡ ਟੇਲਗੇਟ, ਇਕ ਮੈਰੀਡੀਅਨ ਸਾਊਂਡ ਸਿਸਟਮ ਦਿੱਤਾ ਹੈ।

PunjabKesari

ਫੇਸਲਿਫਟ ਨੂੰ ਪੈਟਰੋਲ ਅਤੇ ਡੀਜ਼ਲ ਇੰਜਣ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਦਿੱਤਾ ਗਿਆ 2.0 ਲਿਟਰ ਪੈਟਰੋਲ ਇੰਜਣ 184 ਕੇ. ਡਬਲਯੂ. ਅਤੇ 356 ਐੱਨ. ਐੱਮ. ਟਾਰਕ ਦਿੰਦਾ ਹੈ। ਦੂਜਾ 2.0 ਲਿਟਰ ਡੀਜ਼ਲ ਇੰਜਣ 150 ਕੇ. ਡਬਲਯੂ. ਅਤੇ 430 ਐੱਨ. ਐੱਮ. ਟਾਰਕ ਦੇਣ ’ਚ ਸਮਰੱਥ ਹੈ।

PunjabKesari

ਸਪੀਡ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਪੈਟਰੋਲ ਇੰਜਣ ’ਚ 7.5 ਸਕਿੰਟ ਵਿਚ ਅਤੇ ਡੀਜ਼ਲ ਇੰਜਣ ਵਿਚ 8.3 ਸਕਿੰਟ ਵਿਚ 0 ਤੋਂ 100 ਕੇ. ਐੱਮ. ਪੀ. ਐੱਚ. ਰਫਤਾਰ ਹਾਸਲ ਹੋਵੇਗੀ। ਰਾਈਵਲਸ ਦੇ ਮਾਮਲੇ ਵਿਚ ਇਸ ਦਾ ਮੁਕਾਬਲਾ ਪੋਰਸ਼ੇ ਮੈਕਨ, ਜਗੁਆਰ ਐੱਫ-ਪੇਸ, ਮਰਸਿਡੀਜ਼-ਬੈਂਜ ਜੀ. ਐੱਲ. ਈ., ਵੋਲਵੋ ਐਕਸ. ਸੀ. 90, ਆਡੀ ਕਿਊ-7 ਅਤੇ ਬੀ. ਐੱਮ. ਡਬਲਯੂ. ਐਕਸ-5 ਨਾਲ ਹੋਵੇਗਾ।


Rakesh

Content Editor

Related News