ਆ ਗਈ ਨਵੀਂ ਮਾਰੂਤੀ Alto K10, ਘੱਟ ਕੀਮਤ ’ਚ ਮਿਲਣਗੇ ਦਮਦਾਰ ਫੀਚਰਜ਼

08/18/2022 5:44:22 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਐਂਟਰੀ ਲੈਵਲ ਹੈਚਬੈਕ ਕਾਰ ਅਲਟੋ ਨੂੰ ਬਿਹਤਰ ਲੁੱਕ ਅਤੇ ਦਮਦਾਰ ਫੀਚਰਜ਼ ਦੇ ਨਾਲ ਹੀ ਪਾਵਰਫੁਲ ਇੰਜਣ ਦੇ ਨਾਲ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ ਜੋ ਕਿ ਆਲ ਨਿਊ ਅਲਟੋ ਕੇ10 ਹੈ। ਕੇ-ਸੀਰੀਜ਼ ਇੰਜਣ ਦੇ ਨਾਲ ਹੀ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ਅਤੇ ਬਿਹਤਰ ਸਪੇਸ-ਫੀਚਰਜ਼ ਦੇ ਨਾਲ ਆਈ ਨਵੀਂ ਅਲਟੋ ਕੇ10 ਦੀ ਸ਼ੁਰੂਆਤੀ ਕੀਮਤ 3.99 ਲੱਖ ਰੁਪਏ ਹੈ। 2022 ਅਲਟੋ ਕੇ10 ਦੀ ਬੰਪਰ ਬੁਕਿੰਗ ਹੋ ਰਹੀ ਹੈ ਅਤੇ ਆਉਣ ਵਾਲੇ ਤਿਉਹਾਰੀ ਸੀਜ਼ਨ ’ਚ ਇਸਦੀ ਡਿਲਿਵਰੀ ਵੀ ਸ਼ੁਰੂ ਹੋ ਜਾਵੇਗੀ। 

ਇਹ ਵੀ ਪੜ੍ਹੋ– Ola ਨੇ ਲਾਂਚ ਕੀਤਾ ਨਵਾਂ S1 Electric Scooter, ਫੁਲ ਚਾਰਜ ’ਤੇ ਦੇਵੇਗਾ 141 ਕਿਲੋਮੀਟਰ ਦੀ ਰੇਂਜ

ਕੀਮਤ ਅਤੇ ਵੇਰੀਐਂਟਸ
ਆਲ ਨਿਊ ਮਾਰੂਤੀ ਅਲਟੋ ਕੇ10 ਦੀ ਕੀਮਤ ਅਤੇ ਵੇਰੀਐਂਟਸ ਦੀ ਗੱਲ ਕਰੀਏ ਤਾਂ ਇਸਦੇ ਸ਼ੁਰੂਆਤੀ ਮਾਡਲ Alto K10 Std MT ਵੇਰੀਐਂਟ ਦੀ ਕੀਮਤ 3.99 ਲੱਖ ਰੁਪਏ ਹੈ। ਇਸਤੋਂ ਬਾਅਦ Alto K10 LXi MT ਵੇਰੀਐਂਟ ਦੀ ਕੀਮਤ 4.82 ਲੱਖ ਰੁਪਏ, Alto K10 VXi MT ਵੇਰੀਐਂਟ ਦੀ ਕੀਮਤ 4.99 ਲੱਖ ਰੁਪਏ, Alto K10 VXi+ MT ਵੇਰੀਐਂਟ ਦੀ ਕੀਮਤ 5.33 ਲੱਖ ਰੁਪਏ, Alto K10 VXi AT ਵੇਰੀਐਂਟ ਦੀ ਕੀਮਤ 5.49 ਲੱਖ ਰੁਪਏ ਅਤੇ ਟਾਪ ਵੇਰੀਐਂਟ Alto K10 VXi+ AT ਦੀ ਕੀਮਤ 5.83 ਲੱਖ ਰੁਪਏ ਹੈ। ਇਹ ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ ਦੀਆਂ ਹਨ। 

ਇਹ ਵੀ ਪੜ੍ਹੋ– Ola ਦੀ ਪਹਿਲੀ ਇਲੈਕਟ੍ਰਿਕ ਕਾਰ ਤੋਂ ਉੱਠਿਆ ਪਰਦਾ, 4 ਸਕਿੰਟਾਂ ’ਚ ਫੜੇਗੀ 0 ਤੋਂ 100 Kmph ਦੀ ਰਫਤਾਰ

PunjabKesari

ਇਹ ਵੀ ਪੜ੍ਹੋ– ਕੇਂਦਰ ਦਾ ਵੱਡਾ ਐਕਸ਼ਨ, ਭਾਰਤ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਵਾਲੇ 8 ਯੂਟਿਊਬ ਚੈਨਲ ਕੀਤੇ ਬਲਾਕ

ਮਾਈਲੇਜ ਜ਼ਬਰਦਸਤ
ਨਵੀਂ ਅਲਟੋ ਕੇ10 ’ਚ ਕੰਪਨੀ ਦੀ ਪ੍ਰਸਿੱਧ ਕੇ-ਸੀਰੀਜ਼ ਦਾ 1.0 ਲੀਟਰ ਕੇ10ਸੀ ਪੈਟਰੋਲ ਇੰਜਣ ਹੈ, ਜੋ ਕਿ 66 bhp ਦੀ ਪਾਵਰ ਅਤੇ 89 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ’ਚ ਰਿਮੋਟ ਸਟਾਰਟ/ਸਟਾਪ ਬਟਨ ਹੈ। ਇਸ ਹੈਚਬੈਕ ’ਚ 5-ਸਪੀਡ ਮੈਨੁਅਲ ਦੇ ਨਾਲ ਹੀ ਆਟੋਮੈਟਿਕ ਗਿਅਰਬਾਕਸ ਵੀ ਵੇਖਣ ਨੂੰ ਮਿਲ ਰਹੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 24.9 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ। ਨਵੀਂ ਅਲਟੋ ਕੇ10 ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਬਿਹਤਰ ਕੈਬਿਨ ਸਪੇਸ ਦੇ ਨਾਲ ਹੀ ਗਾਹਕਾਂ ਦੇ ਕੰਫਰਟ ਲਈ ਸਾਰੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ– ਘਟੀਆ ਕੁਆਲਿਟੀ ਦੇ ਪ੍ਰੈਸ਼ਰ ਕੁਕਰ ਕਾਰਨ ਫਲਿਪਕਾਰਟ ’ਤੇ ਲੱਗਾ ਲੱਖ ਰੁਪਏ ਦਾ ਜੁਰਮਾਨਾ

PunjabKesari

ਫੀਚਰਜ਼
ਨਵੀਂ ਅਲਟੋ ਕੇ10 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਸਪੋਰਟ ਵਾਲਾ 7 ਇੰਚ ਦਾ ਫਲੋਟਿੰਗ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਮਲਟੀ-ਫੰਕਸ਼ਨਲ ਸਟੀਅਰਿੰਗ ਵ੍ਹੀਲ, ਸਮਾਰਟਫੋਨ ਕੁਨੈਕਟੀਵਿਟੀ, ਫਰੰਟ ਪਾਵਰ ਵਿੰਡੋ, ਕੈਬਿਨ ਏਅਰ ਫਿਲਟਰ, ਡਿਊਲ ਏਅਰਬੈਗ, ਸੈਂਟਰਲ ਡੋਰ ਲਾਕਿੰਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਰਿਵਰਸ ਪਾਰਕਿੰਗ ਸੈਂਸਰ, ਹਾਈ ਸਪੀਡ ਅਲਟਰ ਸਮੇਤ ਕਈ ਖੂਬੀਆਂ ਹਨ। ਨਵੀਂ ਅਲਟੋ ਕੇ10 ’ਚ ਫਰੰਟ ਡਿਸਕ ਬ੍ਰੇਕ ਦੇ ਨਾਲ ਹੀ ਰੀਅਰ ਡਰੱਮ ਬ੍ਰੇਕ ਦਿੱਤੀ ਗਈ ਹੈ।

ਇਹ ਵੀ ਪੜ੍ਹੋ– ਆ ਰਹੀ ਮੇਡ ਇਨ ਇੰਡੀਆ ਬੈਟਲਗ੍ਰਾਊਂਡਸ ਰਾਇਲ ਗੇਮ, ਇਸ ਕੰਪਨੀ ਨੇ ਜਾਰੀ ਕੀਤਾ ਟ੍ਰੇਲਰ


Rakesh

Content Editor

Related News