ਹੋਂਡਾ ਨੇ ਭਾਰਤ ’ਚ ਲਾਂਚ ਕੀਤਾ ਲਗਜ਼ਰੀ ਮੋਟਰਸਾਈਕਲ, ਕੀਮਤ ਜਾਣ ਹੋ ਜਾਓਗੇ ਹੈਰਾਨ

Thursday, Apr 21, 2022 - 05:32 PM (IST)

ਹੋਂਡਾ ਨੇ ਭਾਰਤ ’ਚ ਲਾਂਚ ਕੀਤਾ ਲਗਜ਼ਰੀ ਮੋਟਰਸਾਈਕਲ, ਕੀਮਤ ਜਾਣ ਹੋ ਜਾਓਗੇ ਹੈਰਾਨ

ਆਟੋ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਦੇਸ਼ ’ਚ 2022 ਹੋਂਡਾ ਗੋਲਡ ਵਿੰਗ ਟੂਰ ਨੂੰ ਲਾਂਚ ਕਰ ਦਿੱਤਾ ਹੈ। ਲਾਂਚਿੰਗ ਦੇ ਨਾਲ ਹੀ ਬਾਈਕ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਇਸਦੀ ਵਿਕਰੀ ਸ਼ੁਰੂ ਹੋ ਜਾਵੇਗੀ। ਇਸਦੀ ਵਿਕਰੀ ਹੋਂਡਾ ਦੇ ਬਿਗ ਵਿੰਗ ਡੀਲਰਸ਼ਿਪ ’ਤੇ ਹੋਵੇਗੀ। ਗੋਲਡ ਵਿੰਗ ਟੂਰ ਦੀ ਸ਼ੁਰੂਆਤੀ ਕੀਮਤ 39.20 ਲੱਖ ਰੁਪਏ ਹੈ।

PunjabKesari

ਨਵੀਂ ਹੋਂਡਾ ਗੋਲਡ ਵਿੰਗ ਟੂਰ ਦਿਸਣ ’ਚ ਬੇਹੱਦ ਸ਼ਾਨਦਾਰ ਹੈ। ਮਾਡਰਨ ਸਟਾਈਲਿੰਗ ਥੀਮ ਦੇ ਚਲਦੇ ਕਾਫੀ ਆਕਰਸ਼ਕ ਹੈ। ਇਸ ਵਿਚ ਡਿਊਲ ਕਲੱਚ ਟਰਾਂਸਮਿਸ਼ਨ ਅਤੇ ਸੈਫਟੀ ਲਈ ਏਅਰਬੈਗ ਦਿੱਤਾ ਗਿਆ ਹੈ। ਇਹ ਮੋਟਰਸਾਈਕਲ ਪਰਲ ਡੀਪ ਮਡ ਗ੍ਰੇਅ, ਗਨਮੈਟਲ ਬਲੈਕ ਮੈਟੇਲਿਕ ਅਤੇ ਕੈਂਡੀ ਅਰਦੇਂਟ ਰੈੱਡ ਰੰਗ ’ਚ ਉਪਲੱਬਧ ਹੈ।

PunjabKesari

ਹੋਂਡਾ ਗੋਲਡ ਵਿੰਗ ਟੂਰ ਮੋਟਰਸਾਈਕਲ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ, ਬਲੂਟੁੱਥ ਕੁਨੈਕਟੀਵਿਟੀ, ਦੋ ਯੂ.ਐੱਸ.ਬੀ. ਟਾਈਪ-ਸੀ ਪੋਰਟ, ਇੰਸਟਰੂਮੈਂਟ ਪੈਨਲ ’ਚ ਨੈਵਿਗੇਸ਼ਨ ਸਿਸਟਮ ਦੇ ਨਾਲ ਆਉਂਦੀ ਹੈ।

ਇਸ ਬਾਈਕ ’ਚ 3 ਸੀਸੀ ਫਲੈਟ-6 ਇੰਜਣ ਹੈ ਜੋ 125 bhp ਦੀ ਪਾਵਰ ਅਤੇ 170 nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ’ਚ D-CBS ਅਤੇ ਹੋਂਡਾ ਸਿਲੈਕਟੇਬਲ ਟਾਰਕ ਕੰਟਰੋਲ ਸਿਸਟਮ ਦੇ ਨਾਲ 4 ਡਰਾਈਵਿੰਗ ਮੋਡ ਮਿਲਦਾ ਹੈ। ਇਹ ਬਾਈਕ ਡੀ.ਸੀ.ਟੀ. ਗਿਅਰਬਾਕਸ ਦੇ ਨਾਲ ਆਉਂਦੀ ਹੈ।


author

Rakesh

Content Editor

Related News