ਹੋਂਡਾ ਜਲਦ ਪੇਸ਼ ਕਰੇਗੀ ਨਵੀਂ ਸਿਵਿਕ, ਸਾਹਮਣੇ ਆਈ ਕਾਰ ਦੀ ਅਧਿਕਾਰਤ ਤਸਵੀਰ

Thursday, Apr 15, 2021 - 06:13 PM (IST)

ਹੋਂਡਾ ਜਲਦ ਪੇਸ਼ ਕਰੇਗੀ ਨਵੀਂ ਸਿਵਿਕ, ਸਾਹਮਣੇ ਆਈ ਕਾਰ ਦੀ ਅਧਿਕਾਰਤ ਤਸਵੀਰ

ਆਟੋ ਡੈਸਕ– ਹੋਂਡਾ ਜਲਦ ਹੀ ਆਪਣੀ ਨਵੀਂ ਸਿਵਿਕ ਨੂੰ ਪੇਸ਼ ਕਰਨ ਵਾਲੀ ਹੈ ਪਰ ਉਸ ਤੋਂ ਪਹਿਲਾਂ ਕੰਪਨੀ ਨੇ ਇਸ ਦੀ ਅਧਿਕਾਰਤ ਤਸਵੀਰ ਜਾਰੀ ਕਰ ਦਿੱਤੀ ਹੈ। ਇਸ ਕਾਰ ਦੇ ਕੰਸੈਪਟ ਮਾਡਲ ਨੂੰ ਨਵੰਬਰ 2020 ’ਚ ਵਿਖਾਇਆ ਸੀ ਅਤੇ ਇਹ ਨਵੀਂ ਸਿਵਿਕ ਕਾਫੀ ਹੱਦ ਤਕ ਕੰਸੈਪਟ ਮਾਡਲ ਵਰਗੀ ਹੀ ਲੱਗ ਰਹੀ ਹੈ। ਰਿਪੋਰਟ ਮੁਤਾਬਕ, ਹੋਂਡਾ ਨਵੀਂ 2022 ਸਿਵਿਕ ਨੂੰ 28 ਅਪ੍ਰੈਲ ਨੂੰ ਅਧਿਕਾਰਤ ਤੌਰ ’ਤੇ ਪੇਸ਼ ਕਰਨ ਵਾਲੀ ਹੈ। ਇਸ ਦਾ ਸਭ ਤੋਂ ਪਹਿਲਾਂ ਉਤਪਾਦਨ ਕੈਨੇਡਾ ਅਤੇ ਅਮਰੀਕਾ ’ਚ ਕੀਤਾ ਜਾਵੇਗਾ। 

ਹੋਂਡਾ ਕਾਰਜ਼ ਨੇ ਨਵੀਂ 2022 ਸਿਵਿਕ ਨੂੰ ‘ਹੋਂਡਾ ਸਿਵਿਕ ਟੂਰ’ ਈਵੈਂਟ ਦੇ ਮਾਧਿਅਮ ਨਾਲ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਹੋਂਡਾ ਕਾਰਜ਼ ਨੇ ਆਪਣੇ ਇਕ ਬਿਆਨ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।


author

Rakesh

Content Editor

Related News