Citroën ਨੇ ਜਾਰੀ ਕੀਤੀ ਨਵੀਂ C5 ਸੇਡਾਨ ਦੀ ਟੀਜ਼ਰ ਵੀਡੀਓ

Sunday, Apr 11, 2021 - 12:33 PM (IST)

Citroën ਨੇ ਜਾਰੀ ਕੀਤੀ ਨਵੀਂ C5 ਸੇਡਾਨ ਦੀ ਟੀਜ਼ਰ ਵੀਡੀਓ

ਆਟੋ ਡੈਸਕ– ਫ੍ਰੈਂਚ ਕਾਰ ਨਿਰਮਾਤਾ ਕੰਪਨੀ ਸੀਟ੍ਰੋਨ ਨੇ ਭਾਰਤੀ ਬਾਜ਼ਾਰ ’ਚ ਆਪਣੀ ਸੀ5 ਏਅਰਕ੍ਰਾਸ ਐੱਸ.ਯੂ.ਵੀ. ਨੂੰ ਹਾਲ ਹੀ ’ਚ ਲਾਂਚ ਕੀਤਾ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਹੁਣ ਸੀਟ੍ਰੋਨ ਆਪਣੀ ਸੀ5 ਸੇਡਾਨ ਕਾਰ ਨੂੰ ਆਉਣ ਵਾਲੀ 12 ਅਪ੍ਰੈਲ 2021 ਨੂੰ ਗਲੋਬਲ ਪੱਧਰ ’ਤੇ ਪੇਸ਼ ਕਰਨ ਵਾਲੀ ਹੈ। ਸੀਟ੍ਰੋਨ ਨੇ ਸੀ5 ਸੇਡਾਨ ਦੀ ਇਕ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਇਸ ਟੀਜ਼ਰ ਵੀਡੀਓ ’ਚ ਇਸ ਦੇ ਐਕਸਟੀਰੀਅਰ ਡਿਜ਼ਾਇਨ ਦੀ ਕੁਝ ਝਲਕ ਵੇਖਣ ਨੂੰ ਮਿਲਦੀ ਹੈ। 

 

ਜਾਣਕਾਰੀ ਲਈ ਦੱਸ ਦੇਈਏ ਕਿ ਸੀਟ੍ਰੋਨ ਸੀ5 ਸੇਡਾਨ ਨੂੰ ਪਹਿਲੀ ਵਾਰ ਸਾਲ 2016 ’ਚ ਕੰਸੈਪਟ ਕਾਰ ਦੇ ਤੌਰ ’ਤੇ ਪੇਸ਼ ਕੀਤਾ ਗਿਆ ਸੀ। ਇਸ ਕਾਰ ’ਚ ਪਤਲੇ ਐੱਲ.ਈ.ਡੀ. ਡੀ.ਆਰ.ਐੱਲ. ਅਤੇ ਇਸ ਦੀ ਨੋਜ਼ ’ਤੇ ਇਕ ਸਿਟ੍ਰੋਨ ਦਾ ਲੋਗੋ ਵੇਖਣ ਨੂੰ ਮਿਲਦਾ ਹੈ। ਇਸ ਵਿਚ ਪਤਲੀ ਫਰੰਟ ਗਰਿੱਲ ਲਗਾਈ ਗਈ ਹੈ ਅਤੇ ਇਸ ਦੇ ਹੇਠਲੇ ਹਿੱਸੇ ’ਚ ਡੀ.ਆਰ.ਐੱਲ.ਐੱਸ. ਦਿੱਤੀਆਂ ਗਈਆਂ ਹਨ। ਇਸ ਕਾਰ ਦੀ ਟੀਜ਼ਰ ਵੀਡੀਓ ’ਚ ਇਸ ਦੇ ਰੀਅਰ ਹਿੱਸੇ ਦੀ ਇਕ ਝਲਕ ਵਿਖਾਈ ਗਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਕਾਰ ਦੀ ਛੱਤ ’ਤੇ ਇਕ ਸਪਾਈਲਰ ਲੱਗਾ ਹੈ। 


author

Rakesh

Content Editor

Related News