ਦੋ ਨਵੇਂ ਕਲਰ ਵੇਰੀਐਂਟ ਨਾਲ ਭਾਰਤ ’ਚ ਲਾਂਚ ਹੋਈ 2019 Suzuki GSX-S750

04/19/2019 5:50:53 PM

ਆਟੋ ਡੈਸਕ– ਸੁਜ਼ੂਕੀ ਮੋਟਰਸਾਈਕਲ ਨੇ 2019 GSX-S750 ਭਾਰਤ ’ਚ ਲਾਂਚ ਕਰ ਦਿੱਤੀ ਹੈ। ਭਾਰਤ ’ਚ ਇਸ ਬਾਈਕ ਦੀ ਕੀਮਤ 7.46 ਲੱਖ (ਐਕਸ-ਸ਼ੋਅਰੂਮ) ਰੁਪਏ ਹੈ। 2019 GSX-S750 ’ਚ ਕਈ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਸ ਤੋਂ ਇਲਾਵਾ ਇਹ ਬਾਈਕ ਹੁਣ ਦੋ ਨਵੇਂ ਕਲਰ ਵੇਰੀਐਂਟਸ ’ਚ ਵੀ ਉਪਲੱਬਧ ਹੈ। 2019 GSX-S750 ਪਿਛਲੇ ਸਾਲ ਦੇ ਮਾਲਡ ਦੀ ਤਰ੍ਹਾਂ ਹੀ ਹੈ। ਹੁਣ ਇਹ ਦੋ ਨਵੇਂ ਕਲਰ ਵੇਰੀਐਂਟਸ ’ਚ ਮਿਲੇਗੀ, ਮਟੈਲਿਕ ਮੈਟ ਬਲੈਕ ਅਤੇ ਪਰਲ ਗਲੇਸ਼ੀਅਰ ਵਾਈਟ। ਨਵੀਂ ਕਲਰ ਸਕੀਮ ਅਤੇ ਨਵੇਂ ਗ੍ਰਾਫਿਕਸ ਪਿਛਲੇ ਸਾਲ ਫਰਵਰੀ ’ਚ ਹੀ ਲਾਂਚ ਕਰ ਦਿੱਤੇ ਗਏ ਸਨ। 

PunjabKesari

ਕੋਈ ਨਕੈਨਿਕ ਬਦਲਾਅ ਨਹੀਂ
ਪਿਛਲੇ ਸਾਲ ਦੇ ਮੁਕਾਬਲੇ ਇਸ ਨਵੀਂ ਬਾਈਕ ’ਚ ਕੋਈ ਮਕੈਨਿਕ ਬਦਲਾਅ ਨਹੀਂ ਕੀਤਾ ਗਿਆ। ਸੁਜ਼ੂਕੀ ਨੇ ਇਸ ਬਾਈਕ ’ਚ 750cc ਦਾ 4-ਸਿਲੰਡਰ ਲਿਕੁਇਡ ਕੂਲਡ ਇੰਜਣ ਦਿੱਤਾ ਹੈ। ਇਹ ਇੰਜਣ 114.2 PS ਦੀ ਪਾਵਰ ਅਤੇ 81 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਬਾਈਕ ’ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਸੁਜ਼ੂਕੀ ਨੇ ਇਸ ਬਾਈਕ ’ਚ ਅੱਗੇ 41mm ਦੇ ਕੇ. ਵਾਈਬ ਯੂ.ਐੱਸ.ਡੀ. ਸਸਪੈਂਸ਼ਨ ਅਤੇ ਪਿੱਛੇ ਕੇ. ਵਾਈਬ ਮੋਨੋਸ਼ਾਕ ਯੂਨਿਟ ਦਿੱਤੀ ਹੈ। ਨਾਲ ਹੀ ਬਾਈਕ ’ਚ ਏ.ਬੀ.ਐੱਸ. ਦੇ ਨਾਲ ਅੱਗੇ 310mm ਦੀ ਡਿਸਕ ਅਤੇ ਪਿੱਛੇ 240mm ਦੀ ਬ੍ਰੇਕਿੰਗ ਯੂਨਿਟ ਦਿੱਤੀ ਗਈ ਹੈ।

ਕੀਮਤ
ਸੁਜ਼ੂਕੀ ਨੇ ਭਾਰਤੀ ਬਾਜ਼ਾਰ ’ਚ ਮੁਕਾਬਲੇ ਕਰਨ ਲਈ GSX-S750 ਦੀ ਕੀਮਤ ਕਾਫੀ ਘੱਟ ਕਰ ਦਿੱਤੀ ਹੈ। ਭਾਰਤ ’ਚ ਇਹ ਬਾਈਕ ਸਿਰਫ 7.46 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਮਿਲੇਗੀ। ਭਾਰਤੀ ਬਾਜ਼ਾਰ ’ਚ ਇਸ ਦੇ ਮੁਕਾਬਲੇ ਆਉਣ ਵਾਲੀਆਂ ਬਾਈਕਸ ਦੀ ਕੀਮਤ 7.5 ਲੱਖ ਰੁਪਏ ਤੋਂ 10.90 ਲੱਖ ਰੁਪਏ ਤਕ ਹੈ। ਇਸ ਲਿਹਾਜ ਨਾਲ ਦੇਖਿਆ ਜਾਵੇ ਤਾਂ ਭਾਰਤ ’ਚ ਸਪੋਰਟਸ ਬਾਈਕ ਦੇ ਸ਼ੌਕੀਨਾਂ ਲਈ ਇਹ ਇਕ ਬਿਹਤਰ ਆਪਸ਼ਨ ਹੈ। 


Related News