ਮਾਰੂਤੀ ਸੁਜ਼ੂਕੀ ਦੀ Ertiga Tour M ਲਾਂਚ, ਜਾਣੋ ਕੀਮਤ ਤੇ ਖੂਬੀਆਂ

Friday, May 31, 2019 - 02:58 PM (IST)

ਮਾਰੂਤੀ ਸੁਜ਼ੂਕੀ ਦੀ Ertiga Tour M ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ (MSIL) ਨੂੰ ਅਰਟਿਗਾ ਤੋਂ ਕਾਫੀ ਸਕਸੈਸ ਮਿਲੀ ਹੈ। ਚੰਗੀ ਮੰਗ ਦੇ ਚੱਲਦੇ ਕੰਪਨੀ ਨੇ ਇਸ ਮਾਡਲ ਦਾ ਸੈਕਿੰਡ ਜਨਰੇਸ਼ਨ ਨਵੰਬਰ 2018 ’ਚ ਲਾਂਚ ਕੀਤਾ ਸੀ। ਇਸ ਤੋਂ ਪਹਿਲਾਂ ਦਾ ਮਾਡਲ 9 ਸਾਲ ਤੋਂ ਜ਼ਿਆਦਾ ਤਕ ਬਾਜ਼ਾਰ ’ਚ ਮੌਜੂਦ ਰਿਹਾ। ਸੈਕਿੰਡ ਜਨਰੇਸ਼ਨ ਅਰਟਿਗਾ ਨੂੰ ਵੀ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ। 

MPV ਸੈਗਮੈਂਟ ’ਚ ਸਭ ਤੋਂ ਪ੍ਰਸਿੱਧ 
ਇਸ MPV ’ਚ ਪਹਿਲਾਂ 1.4 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਜਾਂਦਾ ਸੀ। ਹੁਣ ਨਵੀਂ ਅਰਟਿਗਾ ’ਚ 1.5 ਲੀਟਰ SHVS ਇੰਜਣ ਦਾ ਇਸਤੇਮਾਲ ਕੀਤਾ ਜਾਵੇਗਾ। ਮਾਰੂਤੀ ਦੀ ਇਸ MPV ਨੂੰ ਸ਼ੁਰੂ ਤੋਂ ਹੀ ਕਾਫੀ ਚੰਗਾ ਰਿਸਪਾਂਸ ਮਿਲਦਾ ਰਿਹਾ ਹੈ। ਮਾਰਚ 2019 ’ਚ ਇਸ ਮਾਡਲ ਦੀਆਂ 9000 ਇਕਾਈਆਂ ਵਿਕੀਆਂ। MPV ਸੈਗਮੈਂਟ ’ਚ ਇਹ ਸਭ ਸਫਲ ਮਾਡਲ ਹਨ। ਤੇਜ਼ੀ ਨਾਲ ਵਧਦੇ ਟੈਕਸੀ ਬਾਜ਼ਾਰ ਨੂੰ ਦੇਖਦੇ ਹੋਏ ਕੰਪਨੀ ਨੇ ਅਰਟਿਗਾ ਦਾ ਨਵਾਂ ਵਰਜਨ ਲਾਂਚ ਕੀਤਾ ਹੈ। 

ਅਰਟਿਗਾ ਦਾ ਨਵਾਂ ਵਰਜਨ
ਰਿਪੋਰਟ ਮੁਤਾਬਕ, ਅਰਟਿਗਾ ਦੇ ਇਸ ਨਵੇਂ ਵਰਜਨ ਨੂੰ ਮਾਰੂਤੀ ਸੁਜ਼ੂਕੀ ਟੂਰ ਐੱਮ ਨਾਂ ਦਿੱਤਾ ਗਿਆ ਹੈ। ਇਸ ਦੀ ਕੀਮਤ 7.99 ਲੱਖ ਰੁਪਏ ਹੈ। 

ਸੇਫਟੀ ਫੀਚਰਜ਼
ਇਹ ਨਵਾਂ ਮਾਡਲ V ਟ੍ਰਿਮ ’ਤੇ ਆਧਾਰਤ ਹੈ, ਜਿਸ ਵਿਚ ਡਿਊਲ ਫਰੰਟ ਏਅਰਬੈਗਸ, ਰਿਵਰਸ ਪਾਰਕਿੰਗ ਸੈਂਸਰ, ਐਂਟੀ ਲੌਕ ਬ੍ਰੇਕਿੰਗ ਸਿਸਟਮ, ਸਪੀਡ ਲਿਮਟਿੰਗ ਫੰਕਸ਼ਨ, ਬਲੂਟੁੱਥ ਦੇ ਨਾਲ ਸਟੀਰੀਓ ਅਤੇ ਸਟੀਅਰਿੰਗ ਮਾਊਂਟਿਡ ਆਡੀਓ ਕੰਟਰੋਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਰਜਨ ’ਚ ਇਲੈਕਟ੍ਰਿਕਲ ਅਜਸਟੇਬਲ ORVM, ਰੀਅਰ ਏਸੀ ਵੈਂਟਸ ਅਤੇ ਡਿਊਲ ਟੋਨ ਇੰਟੀਰੀਅਰ ਦਿੱਤੇ ਗਏ ਹਨ। 

ਇੰਜਣ
ਇਸ ਵਰਜਨ ’ਚ 1.5 ਲੀਟਰ ਫੋਨ ਸਿਲੰਡਰ SHVS ਇੰਜਣ ਦਿੱਤਾ ਗਿਆ ਹੈ ਜਿਸ ਦਾ ਮੈਕਸੀਮਮ ਪਾਵਰ ਆਊਟਪੁਟ 104.7 PS ਅਤੇ 138 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਵਰਜਨ ’ਚ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। 

ਅਰਟਿਗਾ ਦਾ ਇਹ ਨਵਾਂ ਵਰਜਨ ਕੈਬ ਐਗ੍ਰੀਗੇਟਰਸ ਨੂੰ ਆਕਰਸ਼ਿਤ ਕਰ ਸਕਦਾ ਹੈ। ਮਾਰੂਤੀ ਸੁਜ਼ੂਕੀ ਟੂਰ ਐੱਮ ’ਚ ਕਾਫੀ ਸੇਫਟੀ ਫੀਚਰਜ਼ ਅਤੇ ਪਾਵਰਟ੍ਰੇਨ ਮੌਜੂਦ ਹੈ। ਕੰਪਨੀ ਦਾ ਦਾਅਵਾ ਹੈ ਕਿ ਅਰਟਿਗਾ ਦਾ ਇਹ ਵਰਜਨ 18.18 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। 


Related News