ਕਾਵਾਸਾਕੀ ਦੀ ਨਵੀਂ Ninja ZX-10R ਬਾਈਕ ਪੇਸ਼, 30 ਮਈ ਤਕ ਬੁਕਿੰਗ ਓਪਨ

04/30/2019 12:00:49 PM

ਆਟੋ ਡੈਸਕ– ਕਾਵਾਸਾਕੀ ਮੋਟਰਸ ਨੇ ਭਾਰਤੀ ਬਾਜ਼ਾਰ ’ਚ 2019 Kawasaki Ninja ZX-10R ਸੁਪਰਬਾਈਕ ਪੇਸ਼ ਕੀਤੀ ਹੈ। ਅਪਡੇਟਿਡ ਮਾਡਲ ਨੂੰ ਸਥਾਨਕ ਪੱਧਰ ’ਤੇ ਅਸੈਂਬਲ ਕੀਤਾ ਜਾਵੇਗਾ। ਇਸ ਸੁਪਰਬਾਈਕ ਦੇ ਨਵੇਂ ਅਵਤਾਰ ’ਚ ਕਈ ਬਦਲਾਅਕੀਤੇ ਗਏ ਹਨ, ਜੋ ਕਿ ਇਸ ਨੂੰ ਪਿਛਲੇ ਵਰਜਨ ਦੇ ਮੁਕਾਬਲੇ ਜ਼ਿਆਦਾ ਪਾਵਰਫੁੱਲ ਬਾਈਕ ਬਣਾਉਂਦੇ ਹਨ। ਨਵੀਂ 2019 Kawasaki Ninja ZX-10R ਬਾਈਕ ਨੂੰ ਸਿਰਫ KRT ਐਡੀਸ਼ਨ ’ਚ ਉਪਲੱਬਧ ਕਰਵਾਇਆ ਜਾਵੇਗਾ। ਹਾਲਾਂਕਿ, ਅਜੇ ਤਕ ਨਵੇਂ ਵੇਰੀਐਂਟ ਦੀਆਂ ਕੀਮਤਾਂ ਅਤੇ ਦੂਜੇ ਫੀਚਰਜ਼ ਦਾ ਖੁਲਾਸਾ ਨਹੀਂ ਹੋਇਆ। 

ਜੂਨ ਦੇ ਅੱਧ ’ਚ ਸ਼ੁਰੂ ਹੋ ਸਕਦੀ ਹੈ ਬਾਈਕ ਦੀ ਡਲਿਵਰੀ
ਕਾਵਾਸਾਕੀ ਨੇ ਪਹਿਲਾਂ ਹੀ ਇਸ ਸੁਪਰਬਾਈਕ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। 2019 Kawasaki Ninja ZX-10R ਬਾਈਕ ਦੀ ਪ੍ਰੀ-ਬੁਕਿੰਗ 1.5 ਲੱਖ ਰੁਪਏ ’ਚ ਹੋ ਰਹੀ ਹੈ। ਮੌਜੂਦਾ ਸਮੇਂ ’ਚ ਕਾਵਾਸਾਕੀ ਸੀਮਿਤ ਗਿਣਤੀ ’ਚ 2019 Kawasaki Ninja ZX-10R ਬਾਈਕ ਬਣਾਉਣਾ ਚਾਹੁੰਦੀ ਹੈ, ਇਸ ਲਈ ਇਸ ਦੀ ਪ੍ਰੀ-ਬੁਕਿੰਗ ਸਿਰਫ 30 ਮਈ 2019 ਤਕ ਓਪਨ ਰਹੇਗੀ। ਕੰਪਨੀ ਨੇ ਕਿਹਾ ਹੈ ਕਿ ਨਵੀਂ ZX-10R ਬਾਈਕ ਦੀ ਡਲਿਵਰੀ ਜੂਨ ਦੇ ਅੱਧ ਤੋਂ ਸ਼ੁਰੂ ਹੋ ਸਕਦੀ ਹੈ। ਜੇਕਰ ਇਸ ਬਾਈਕ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ Ninja ZX-10R ’ਚ ਸੁਪਰਸਪੋਰਟ ਮੋਟਰਸਾਈਕਲ ਦਾ ਡਿਜ਼ਾਈਨ ਹੈ।

ਕੰਪਨੀ ਨੇ ਅਜੇ ਨਹੀਂ ਕੀਤਾ ਕੀਮਤ ਦਾ ਖੁਲਾਸਾ
ਕਾਵਾਸਾਕੀ ਦੀ ਨਵੀਂ Ninja ZX-10R ਬਾਈਕ ’ਚ 998cc ਦਾ ਇਨ-ਲਾਈਨ 4-ਸਿਲੰਡਰ ਲਿਕੁਇਡ ਇੰਜਣ ਦਿੱਤਾ ਗਿਆ ਹੈ, ਇਸ ਵਿਚ 6 ਸਪੀਡ ਮੈਨੁਅਲ ਗਿਅਰਬਾਕਸ ਦਿੱਤਾ ਗਿਆ ਹੈ। ਇਹ ਬਾਈਕ 200.22 bhp ਦੀ ਪਾਵਰ ਅਤੇ 114.9Nm ਦਾ ਟਾਰਕ ਪੈਦਾ ਕਰਦੀ ਹੈ। ਕਾਵਾਸਾਕੀ ਨੇ ਅਜੇ ਤਕ ਆਪਣੀ ਇਸ ਨਵੀਂ ਸੁਪਰਬਾਈਕ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਇਹ ਬਾਈਕ 14 ਲੱਖ ਰੁਪਏ ਦੇ ਪ੍ਰਾਈਜ਼ ਟੈਗ ਨਾਲ ਆ ਸਕਦੀ ਹੈ।


Related News