ਨਵੇਂ ਆਈਫੋਨ ਨੂੰ ਐਪਲ ਬਣਾਵੇਗੀ ਹੋਰ ਵੀ ਬਿਹਤਰ, ਸ਼ਾਮਲ ਕਰੇਗੀ USB Type-C Port

01/15/2019 8:08:19 PM

ਗੈਜੇਟ ਡੈਸਕ—ਅਪਣੇ ਆਈਫੋਨ ਲਈ ਪੂਰੀ ਦੁਨੀਆ 'ਚ ਮਣੀ-ਪ੍ਰਮਣੀ ਕੰਪਨੀ ਐਪਲ ਇਸ ਸਾਲ ਆਈਫੋਨ 'ਚ ਲਾਈਟਨਿੰਗ ਕੇਬਲ ਦੀ ਜਗ੍ਹਾ USB Type-C Port ਲਿਆਉਣ ਜਾ ਰਹੀ ਹੈ। ਇਸ ਨੂੰ ਤਕਨੀਕੀ ਤੌਰ 'ਤੇ ਅਗਲਾ ਕਦਮ ਮੰਨਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਿਮ ਕੁਕ ਦੀ ਅਗੁਵਾਈ 'ਚ ਐਪਲ ਦੀ ਟੀਮ ਸੱਤਵੇਂ ਜਨਰੇਸ਼ਨ ਦੇ iPod ਟੱਚ ਮਾਡਲ ਨੂੰ ਲਾਂਚ ਕਰਕੇ iPod ਟੱਚ ਲਾਈਨਅਪ ਨੂੰ ਅਪਡੇਟ ਕਰ ਸਕਦੀ ਹੈ। ਐਪਲ ਨੇ ਜੁਲਾਈ 2015 'ਚ 6ਵੀਂ ਜਨਰੇਸ਼ਨ ਦੇ iPod ਟੱਚ ਨੂੰ ਲਾਂਚ ਕੀਤਾ ਸੀ ਅਤੇ ਜੁਲਾਈ 2017 'ਚ iPad ਨੈਨੋ ਅਤੇ  iPod shuffle ਨੂੰ ਬੰਦ ਕਰ ਦਿੱਤਾ ਸੀ।

PunjabKesari

ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਅਜੇ ਇਸ ਦੇ ਡਿਜ਼ਾਈਨ ਨੂੰ ਫਾਈਨਲ ਨਹੀਂ ਕੀਤਾ ਹੈ। ਉੱਥੇ ਪਿਛਲੇ ਸਾਲ ਦੱਸਿਆ ਗਿਆ ਸੀ ਕਿ Apple 2019 iPhone  'ਚ USB  ਟਾਈਪ-ਸੀ ਪੋਰਟ ਪੇਸ਼ ਕਰਨ ਲਈ ਚਾਰਜਰ ਅਤੇ ਇੰਟਰਫੇਸ ਨੂੰ ਫਿਰ ਤੋਂ ਡਿਜ਼ਾਈਨ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ 2019 ਆਈਫੋਨ ਮਾਡਲ 'ਚ ਯੂ.ਐੱਸ.ਬੀ. ਟਾਈਪ-ਸੀ ਦਿੱਤੇ ਜਾਣ ਤੋਂ ਇਲਾਵਾ ਐਪਲ ਆਪਣੇ ਸੱਤਵੇਂ ਜਨਰੇਸ਼ਨ ਦੇ ਆਈਪੌਡ ਟੱਚ ਨੂੰ ਹੋਰ ਵੀ ਡਿਵੈੱਲਪ ਕਰ ਸਕਦਾ ਹੈ। ਨਵਾਂ ਮਾਡਲ 6ਵੀਂ ਜਨਰੇਸ਼ਨ ਦੇ ਆਈਪੌਡ ਟੱਚ ਦਾ ਸਕਸੈਸਰ ਹੋ ਸਕਦਾ ਹੈ ਜਿਸ ਦੀ ਜੁਲਾਈ 2015 'ਚ ਫਿਰ ਤੋਂ ਵਾਪਸੀ ਹੋਈ ਸੀ।

PunjabKesari
ਐਪਲ ਨੇ ਆਈਪੌਡ ਸਭ ਤੋਂ ਪਹਿਲਾਂ 2001 'ਚ ਪੇਸ਼ ਕੀਤਾ ਸੀ। ਉੱਥੇ ਜੁਲਾਈ 2017 'ਚ  iPod nano ਅਤੇ  iPod shuffle ਦੇ ਬੰਦ ਹੋਣ ਨਾਲ  iPod touch ਨੂੰ ਸਟਰੀਮਲਾਈਨ ਕੀਤਾ ਗਿਆ। ਹਾਲਾਂਕਿ, ਕੰਪਨੀ ਨੇ ਉਸ ਸਮੇਂ 16 ਜੀ.ਬੀ. ਅਤੇ 64ਜੀ.ਬੀ. ਸਟੋਰੇਜ ਵਾਲੇ ਮਾਡਲ ਬੰਦ ਕਰ ਦਿੱਤੇ ਸਨ। ਤੁਹਾਨੂੰ ਦੱਸ ਦਈਏ ਕਿ ਐਪਲ ਆਪਣੀ ਮੈਂਬਰਸ਼ਿਪ ਸਰਵਿਸੇਸ ਨੂੰ ਅਗੇ ਵਧਾਉਣ ਲਈ ਐਪਲ ਮਿਊਜ਼ਿਕ ਸਮੇਤ ਇਕ ਨਵੇਂ  iPod touch ਟੱਚ ਮਾਡਲ ਨੂੰ ਲਿਆ ਸਕਦੀ ਹੈ। ਇਸ ਤੋਂ ਇਲਾਵਾ ਐਪਲ ਇਸ ਸਾਲ ਹਾਰਡਵੇਅਰ ਅਤੇ ਕੁਝ ਹੋਰ ਸਰਵਿਸੇਜ ਨੂੰ ਲਿਆਉਣ ਦੀ ਯੋਜਨਾ ਵੀ ਬਣਾ ਰਹੀ ਹੈ।


Related News