BMW 3 Series 2019 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Wednesday, Aug 21, 2019 - 05:59 PM (IST)

ਆਟੋ ਡੈਸਕ– BMW ਨੇ ਭਾਰਤੀ ਬਾਜ਼ਾਰ ’ਚ ਨਵੀਂ 3 ਸੀਰੀਜ਼ ਸਿਡਾਨ ਕਾਰ ਲਾਂਚ ਕਰ ਦਿੱਤੀ ਹੈ। ਇਹ ਸੱਤਵੀਂ ਜਨਰੇਸ਼ਨ BMW 3 Series ਹੈ। ਇਸ ਦੀ ਸ਼ੁਰੂਆਤੀ ਕੀਮਤ 41.40 ਲੱਖ ਰੁਪਏ ਹੈ। ਨਵੀਂ ਕਾਰ ਪੈਟਰੋਲ ਅਤੇ ਡੀਜ਼ਲ, ਦੋਵਾਂ ਇੰਜਣ ਆਪਸ਼ਨ ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਇਹ ਤਿੰਨ ਵੇਰੀਐਂਟ (320d Sport, 320d Luxury Line, 330i M Sport) ’ਚ ਉਪਲੱਬਧ ਹੈ, ਜਿਨ੍ਹਾਂ ’ਚ ਸ਼ੁਰੂਆਤ ਵਾਲੇ ਦੋ ਵੇਰੀਐਂਟਸ ’ਚ ਡੀਜ਼ਲ ਇੰਜਣ ਅਤੇ ਤੀਜੇ ’ਚ ਪੈਟਰੋਲ ਇੰਜਣ ਹੈ।
ਨਵੀਂ ਬੀ.ਐੱਮ.ਡਬਲਿਊ 3 ਸੀਰੀਜ਼ ਨੂੰ ਕਲੱਸਟਰ ਆਰਕੀਟੈਕਚਰ ਪਲੈਟਫਾਰਮ ’ਤੇ ਬਣਾਇਆ ਗਿਆ ਹੈ। ਇਸ ਦੇ ਫਰੰਟ ’ਚ L-ਸ਼ੇਪ ’ਚ ਐੱਲ.ਈ.ਡੀ. ਡੀ.ਆਰ.ਐੱਲ., ਐੱਲ.ਈ.ਡੀ. ਹੈੱਡਲੈਂਪਸ, ਐੱਲ.ਈ.ਡੀ. ਫੌਗ ਲੈਂਪ ਅਤੇ ਵੱਡੀ ਕਿਡਨੀ ਗਰਿੱਲ ਦਿੱਤੀ ਗਈ ਹੈ। ਫਰੰਟ ਬੰਪਰ ਦੇ ਡਿਜ਼ਾਈਨ ’ਚ ਵੀ ਬਦਲਾਅ ਕੀਤੇ ਗਏ ਹਨ। ਪਿਛਲੇ ਪਾਸੇ L-ਸ਼ੇਪ ’ਚ ਟੇਲਲਾਈਟਸ ਅਤੇ ਨਵੇਂ ਡਿਜ਼ਾਈਨ ਦਾ ਬੰਪਰ ਹੈ। ਨਵੀਂ ਕਾਰ 4 ਰੰਗਾਂ ’ਚ ਪੇਸ਼ ਕੀਤੀ ਗਈ ਹੈ।
ਨਵੀਂ 3 ਸੀਰੀਜ਼ ਦੇ ਕੈਬਿਨ ਨੂੰ ਵੀ ਅਪਡੇਟ ਕੀਤਾ ਗਿਆਹੈ। ਇਸ ਵਿਚ ਤੁਹਾਨੂੰ 8.8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 3 ਸਪੋਕ ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ ਅਤੇ 12.3 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲੇਗਾ। ਨਵੀਂ ਕਾਰ ’ਚ 3-ਜ਼ੋਨ ਕਲਾਈਮੇਟ ਕੰਟਰੋਲ ਸਿਸਟਮ, ਵਾਇਰਲੈੱਸ ਮੋਬਾਇਲ ਚਾਰਜਿੰਗ, ਆਟੋਮੈਟਿਕ ਹੈੱਡਲਾਈਟਸ, ਰੇਨ ਸੈਂਸਿੰਗ ਵਾਈਪਰਸ, ਇਲੈਕਟਰਿਕ ਸਨਰੂਫ ਅਤੇ ਰੀਅਰ ਵਿਊ ਕੈਮਰਾ ਦੇ ਨਾਲ ਪਾਰਕਿੰਗ ਵਰਗੇ ਫੀਚਰਜ਼ ਹਨ।
ਇੰਜਣ
BMW ਦੀ ਇਸ ਸ਼ਾਨਦਾਰ ਕਾਰ ’ਚ 2.0 ਲੀਟਰ, ਟਰਬੋਚਾਰਜਡ ਪੈਟਰੋਲ ਅਤੇ ਡੀਜ਼ਲ ਇੰਜਣ ਹੈ। ਪੈਟਰੋਲ ਇੰਜਣ 258bhp ਦੀ ਪਾਵਰ ਅਤੇ 400Nm ਦਾ ਟਾਰਕ ਪੈਦਾ ਕਰਦਾ ਹੈ। ਡੀਜ਼ਣ ਇੰਜਣ 190hp ਦੀ ਪਾਵਰ ਅਤੇ 400Nm ਦਾ ਟਾਰਕ ਜਨਰੇਟ ਕਰਦਾ ਹੈ। ਦੋਵੇਂ ਇੰਜਣ 8-ਸਪੀਡ ਟਾਰਕ-ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹਨ।