ਇਨ੍ਹਾਂ ਬਦਲਾਵਾਂ ਨਾਲ ਨਜ਼ਰ ਆਵੇਗੀ ਹੌਂਡਾ facelift jazz, ਜਾਣੋ ਫੀਚਰਸ

05/07/2017 5:39:06 PM

ਜਲੰਧਰ- ਜਾਪਾਨ ''ਚ ਫੇਸਲਿਫਟ Honda Jazz ਦਾ ਬਰੋਸ਼ਰ ਲੀਕਰ ਹੋਇਆ ਹੈ । ਇਸ ਤੋਂ ਪਹਿਲਾਂ ਪਿਛਲੇ ਹੀ ਮਹੀਨੇ ਬ੍ਰਾਜ਼ੀਲ ''ਚ ਟੈਸਟਿੰਗ ਦੌਰਾਨ ਇਹ ਕੈਮਰੇ ''ਚ ਵੀ ਕੈਦ ਹੋਈ ਸੀ। ਫੇਸਲਿਫਟ Ja੍ਰ੍ਰ ਦੀਆਂ ਜਾਣਕਾਰੀਆਂ ਤੋਂ ਆਉਣ ਵਾਲੇ ਮਹੀਨੇ ''ਚ ਪਰਦਾ ਉੱਠੇਗਾ। ਇਸ ਨੂੰ ਸਭ ਤੋਂ ਪਹਿਲਾਂ ਜਾਪਾਨ ''ਚ ਲਾਂਚ ਕੀਤਾ ਜਾ ਸਕਦਾ ਹੈ। ਭਾਰਤ ''ਚ ਇਸ ਨੂੰ ਇੰਡੀਅਨ ਆਟੋ ਐਕਸਪੋ-2018 ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ। 

ਨਵੀ ਹੌਂਡਾ ਜ਼ੈਜ਼ ''ਚ ਨਵਾਂ ਫ੍ਰਟ ਬੰਪਰ, ਜੋ ਪਹਿਲਾਂ ਤੋਂ ਜ਼ਿਆਦਾ ਸ਼ਾਰਪ ਅਤੇ ਸਪੋਰਟੀ ਹੋਵੇਗਾ। ਸਾਈਡ ''ਚ ਕੋਈ ਬਹੁਤ ਬਦਲਾਵ ਨਹੀਂ ਹੋਵੇਗਾ, ਅੰਤਰਰਾਸ਼ਟਰੀ ਬਾਜ਼ਾਰ ''ਚ ਉਪਲੱਬਧ ਮੌਜੂਦਾ ਜ਼ੈਜ਼ ''ਚ 16 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ, ਸੰਭਾਵਨਾ ਹੈ ਕਿ ਭਾਰਤ ਆਉਣ ਵਾਲੀ ਫੇਸਲਿਫਟ ਜ਼ੈਜ ''ਚ ਵੀ 16 ਇੰਜਣ ਅਤੇ ਅਲੌਏ ਵ੍ਹੀਲ ਆ ਸਕਦੇ ਹਨ। ਪਿੱਛੇ ਵਾਲੇ ਬੰਪਰ ਦਾ ਡਿਜ਼ਾਇਨ ਵੀ ਬਦਲੇਗਾ, ਇਸ ''ਚ ਨਵੀਂ ਸਿਟੀ ਦੀ ਤਰ੍ਹਾਂ ਡਿਊਲ-ਟੋਨ ਥੀਮ ਮਿਲੇਗੀ। ਟੇਲਲੈਂਪਸ ਦਾ ਡਿਜਾਇਨ ਮੌਜੂਦਾ ਮਾਡਲ ਵਰਗਾ ਹੋਵੇਗਾ,  ਪਰ ਇਸਦੇ ਗ੍ਰਾਫਿਕਸ ਨਵੇਂ ਹੋਣਗੇ। ਕੈਬਨ ''ਚ ਕੁੱਝ ਨਵੇਂ ਬਦਲਾਵ ਹੋਣ ਦੀ ਸੰਭਾਵਨਾ ਹੈ। ਇੰਡੀਅਨ ਵਰਜਨ ''ਚ 7 ਇੰਚ ਦਾ ਡਿਜੀਪੈਡ ਇੰਫੋਟੇਂਮੇਂਟ ਸਿਸਟਮ ਮਿਲੇਗਾ। ਫੇਸਲਿਫਟ ਜ਼ੈਜ਼ ''ਚ ਮੌਜੂਦਾ ਮਾਡਲ ਵਾਲੇ ਇੰਜਣ ਦਿੱਤੇ ਜਾ ਸਕਦੇ ਹਨ।

ਇਨ ਦਿਨੀਂ ਹਾਟ-ਹੈਚਬੈਕ ਕਾਰਾਂ ਦੀ ਮੰਗ ਤੇਜੀ ਨਾਲ ਵੱਧ ਰਹੀ ਹੈ, ਅਜਿਹੇ ''ਚ ਉਂਮੀਦ ਹੈ ਕਿ ਫੇਸਲਿਫਟ ਜੈਜ਼ ''ਚ ਸਿਟੀ ਵਾਲਾ 1.5 ਲਿਟਰ ਇੰਜਣ ਦੀ ਆਪਸ਼ਨ ਵੀ ਜੋੜਿਆ ਜਾ ਸਕਦਾ ਹੈ, ਇਸ ਇੰਜਣ ਦੀ ਪਾਵਰ 119 ਪੀ. ਐੱਸ ਅਤੇ ਟਾਰਕ 145 ਐੱਨ. ਐੱਮ ਹੈ।


Related News