22 ਮਾਰਚ ਨੂੰ ਭਾਰਤ ''ਚ ਲਾਂਚ ਹੋਣ ਜਾ ਰਿਹੈ porsche panamera turbo ਦਾ ਨਵਾਂ 2017 ਵਰਜ਼ਨ
Sunday, Mar 12, 2017 - 12:06 PM (IST)

ਜਲੰਧਰ- ਵਿਸ਼ਵ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਪੋਰਸ਼ ਆਪਣੀਆਂ ਕਾਰਾਂ ਦੀ ਪਰਫਾਰਮੇਂਸ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਇਸੇ ਕਰਕੇ ਭਾਰਤ ''ਚ ਲਾਂਚ ਹੋਣ ਜਾ ਰਹੀ ਪੌਰਸ਼ ਪਨਮੇਰਾ ਟਰਬੋਂ ਦੁਨੀਆ ਦੀ ਸਭ ਤੋਂ ਬਿਹਤਰ ਸਪੋਰਟਿਅਰ ਕਾਰਾਂ ''ਚੋਂ ਇਕ ਮੰਨਿਆ ਜਾ ਰਿਹਾ ਹੈ। ਖਬਰਾਂ ਮੁਤਾਬਕ ਇਹ ਕਾਰ ਭਾਰਤ ''ਚ 22 ਮਾਰਚ ਨੂੰ ਲਾਂਚ ਹੋਣ ਜਾ ਰਹੀ ਹੈ। ਇਹ ਨਵਾਂ ਵਰਜ਼ਨ ਪੌਰਸ਼ ਦੀ ਦੂਜੀ ਜਨਰੇਸ਼ਨ ਦੀ ਕਾਰ ਹੈ ਜਿਸ ''ਚ ਨਵੇਂ ਇੰਜਣ ਅਤੇ ਗਿਅਰਬਾਕਸ ਹੈ।
ਤੁਹਾਨੂੰ ਦੱਸ ਦਈਏ ਕਿ ਪਨਾਮੇਰਾ ਦੇ ਨਾਲ ਟਰਬੋਂ ਦੀ ਮਹਿੰਗੀ ਟਰਿਮ, ਪਨਾਮੇਰਾ ਟਰਬੋ ਐਗਜੀਕਿਊਟਿਵ ਵੀ ਆਉਣ ਦੀ ਉਮੀਦ ਹੈ। ਪਨਾਮੇਰਾ ਟਰਬੋ ਦੀ ਕੀਮਤ 1.96 ਕਰੋੜ ਰੁਪਏ ਹੋਣ ਦੀ ਉਂਮੀਦ ਹੈ, ਜਦ ਕਿ ਟਰਬੋ ਐਗਜੀਕਿਊਟਿਵ ਦੀ ਕੀਮਤ 2.09 ਕਰੋੜ ਰੁਪਏ (ਦਿੱਲੀ ਦੇ ਸ਼ੋਰੂਮ ''ਚ) ਹੈ। ਪਨਾਮੇਰਾ ਟਰਬੋ ਐਗਜੀਕਿਊਟਿਵ ਟਰਬੋ ਦੇ ਵਿਸਥਾਰਤ ਵ੍ਹੀਲਬੇਸ ਦਾ ਵਰਜਨ ਹੈ, ਜੋ ਇਸ ਦੀ ਲੰਮਾਈ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਟਰਬੋ ਤੋਂ 150 ਐੱਮ. ਐੱਮ ਲੰਬਾ ਹੈ ।
ਕਾਰ ਦੇ ਪਾਵਰ ਪੁਵਾਇੰਟ ਦੀ ਗੱਲ ਕਰੀਏ ਤਾਂ ਇਹ 4.0 ਲਿਟਰ ਦੇ ਵੀ 8ਪੈਟਰੋਲ ਇੰਜਣ ਨਾਲ ਪੇਸ਼ ਹੋ ਰਹੀ ਹੈ ਜੋ ਕਿ 542ਬੀ. ਐੱਚ. ਪੀ ਦੇ ਨਾਲ 770ਐੱਨ. ਐੱਮ ਦੇ ਟੋਕ ਨੂੰ ਪ੍ਰੋਡਿਊਜ਼ ਕਰਨ ਦੀ ਸਮਰਥਾ ਰੱਖਦਾ ਹੈ। ਇਸ ਗੱਡੀ ''ਚ 8ਸਪੀਡ ਡਿਊਲ ਕਲਚ ਗਿਅਰਬਾਕਸ ਹੈ।