ਨੌਜਵਾਨਾਂ ਦੀ ਪਹਿਲੀ ਪੰਸਦ ਬਣ ਸਕਦੀ ਹੈ ਕਾਵਾਸਾਕੀ ਦੀ ਵਲਕਨ 1700 Vaquero ABS

Monday, May 23, 2016 - 12:58 PM (IST)

ਨੌਜਵਾਨਾਂ ਦੀ ਪਹਿਲੀ ਪੰਸਦ ਬਣ ਸਕਦੀ ਹੈ ਕਾਵਾਸਾਕੀ ਦੀ ਵਲਕਨ 1700 Vaquero ABS
ਜਲੰਧਰ—ਜਾਪਾਨੀ ਦੁਪਹਿਆ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਦੀ ਕਰੂਜ਼ਰ ਮੋਟਰਸਾਇਕਲਸ ਦਾ ਜਲਵਾ ਦੁਨੀਆ ''ਚ ਹਮੇਸ਼ਾ ਤੋਂ ਰਿਹਾ ਹੈ ਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਾਵਾਸਾਕੀ ਦੀ ਵਲਕਨ ਰੇਂਜ ''ਚ ਸਭ ਤੋਂ ਵੱਖ ਪਹਿਚਾਣ ਰੱਖਣ ਵਾਲੀ 2016 ਕਾਵਾਸਾਕੀ ਵਲਕਨ 1700 ਵਕੇਰੋ ਏ. ਬੀ. ਐੱਸ ਬਾਈਕ ਦੀ। ਲੁਕਸ ਦੀ ਗੱਲ ਕੀਤੀ ਜਾਵੇ ਤਾਂ ਇਹ ਮੋਟਰਸਾਇਕਲ ਤੁਹਾਨੂੰ ਪਹਿਲੀ ਹੀ ਨਜ਼ਰ ''ਚ ਆਪਣੇ ਵੱਲ ਆਕਰਸ਼ਿਤ ਕਰ ਸਕਦੀ ਹੈ।
 
 
ਇੰਜਣ ਪਾਵਰ ਅਤੇ ਡਿਜ਼ਾਇਨ
ਇਸ ਮੋਟਰਸਾਇਕਲ ਦੇ ਇੰਜਣ ਪਾਵਰ ਦੀ ਗੱਲ ਕੀਤੀ ਜਾਵੇ ਤਾਂ 1700ਸੀ. ਸੀ ਦੀ ਸਮਰੱਥਾ ਵਾਲਾ ਦਮਦਾਰ ਵੀ-ਟਵਿਨ ਇੰਜਣ ਲਗਾਇਆ ਗਿਆ ਹੈ। ਇਸ ਇੰਜਣ ਨੂੰ ਓਵਰਡਰਾਈਵ ਅਤੇ ਪਾਜੀਟਿਵ ਨਿਊਟਰਲ ਫਾਇੰਡਰ ਨਾਲ 6-ਸਪੀਡ ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਕਾਵਾਸਾਕੀ ਦੀ ਇਹ ਮੋਟਰਸਾਇਕਲ 98.8 ਇੰਚ ਲੰਬੀ, 38.2 ਇੰਚ ਚੌੜੀ ਅਤੇ 50.8 ਇੰਚ ਉੱਚੀ,  ਵ੍ਹੀਲਬੇਸ 65.6 ਇੰਚ ਅਤੇ ਗਰਾਊਂਡ ਕਲਿਅਰੇਂਸ 5.7 ਇੰਚ, ਸੀਟ 28.7 ਇੰਚ ਉੱਚੀ ਹੈ।
 
 
ਕੁਝ ਹੋਰ ਫੀਚਰਸ
2016 ਕਾਵਾਸਾਕੀ ਵਲਕਨ 1700 ਵਕੇਰੋ ਏ. ਬੀ. ਐੱਸ ਦੇ ਫਿਊਲ ਟੈਂਕ ਦੀ ਕਪੈਸਿਟੀ 20 ਲਿਟਰ ਦੀ ਦਿੱਤੀ ਹੈ। ਇਹ ਮੋਟਰਸਾਇਕਲ ਪਰਲ ਕ੍ਰਿਸਟਲ ਵਾਈਟ ਕਲਰ ''ਚ ਉਪਲੱਬਧ ਹੈ। ਇਸ ਮੋਟਰਸਾਇਕਲ  ਦੇ ਫ੍ਰੰਟ ''ਚ 45mm ਹਾਇ-ਡਰਾਲਿਕ ਫਾਰਕਸ ਸਸਪੈਂਸ਼ਨ ਅਤੇ ਰਿਅਰ ''ਚ ਟਵਿਨ ਏਅਰ-ਅਸਿਸਟੇਡ ਸ਼ਾਕ ਅਬਜ਼ਰਬਰਸ ਨਾਲ ਸਵਿੰਗਆਰਮ ਸਸਪੇਂਸ਼ਨ, ਫ੍ਰੰਟ ਸਸਪੇਂਸ਼ਨ ਦਾ ਟ੍ਰੈਵਲ 5.5 ਇੰਚ ਜਦੋ ਕਿ ਰਿਅਰ ਦਾ 3.1 ਇੰਚ ਹੈ। ਨਾਲ ਹੀ ਫ੍ਰੰਟ ''ਚ 300mm ਦੀ ਡਿਊਲ ਡਿਸਕ ਬ੍ਰੇਕ ਅਤੇ ਰਿਅਰ ''ਚ 300ਮਿਮੀ ਦੀ ਸਿੰਗਲ ਏ. ਬੀ. ਐੱਸ ਡਿਸਕ ਬ੍ਰੇਕ ਲਗਾਈ ਗਈ ਹੈ। ਇਸ ਮੋਟਰਸਾਇਕਲ ਦੇ ਫ੍ਰੰਟ ''ਚ 130/90x16 ਟਾਇਰ ਅਤੇ ਰਿਅਰ ''ਚ 170/70x16 ਟਾਇਰ ਲਗਾਇਆ ਗਿਆ ਹੈ। 
ਅਮਰੀਕਾ ''ਚ ਇਸ ਮੋਟਰਸਾਇਕਲ ਦੀ ਕੀਮਤ 16,699 ਡਾਲਰ (ਲਗਭਗ 11.25 ਲੱਖ ਰੁਪਏ) ਹੈ।

 


Related News