‘Meta’ ਨੇ ਫੇਸਬੁੱਕ, ਇੰਸਟਾਗ੍ਰਾਮ ਦੀ ਸਮੱਗਰੀ ’ਤੇ ਨਹੀਂ ਕੀਤਾ ਕੰਟਰੋਲ, ਤੁਰਕੀ ਨੇ ਲਾਇਆ ਜੁਰਮਾਨਾ
Thursday, Apr 03, 2025 - 03:52 AM (IST)

ਮੇਨਲੋ ਪਾਰਕ - ਮੈਟਾ ਨੇ ਕਿਹਾ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਸਮੱਗਰੀ ਨੂੰ ਸੀਮਤ ਕਰਨ ਦੀ ਤੁਰਕੀ ਸਰਕਾਰ ਦੀ ਮੰਗ ਦਾ ਵਿਰੋਧ ਕਰਨ ਲਈ ਉਸ ’ਤੇ ਭਾਰੀ ਜੁਰਮਾਨਾ ਲਾਇਆ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਪ ਏਰਦੋਆਨ ਦੀ ਸਰਕਾਰ ਇਸਤਾਂਬੁਲ ਦੇ ਮੇਅਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਿਰੋਧੀ ਆਵਾਜ਼ਾਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸਤਾਂਬੁਲ ਦਾ ਮੇਅਰ ਏਰਦੋਆਨ ਦਾ ਮੁੱਖ ਵਿਰੋਧੀ ਹੈ।
ਮੈਟਾ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਤੁਰਕੀ ਸਰਕਾਰ ਦੀ ਉਸ ਬੇਨਤੀ ਨੂੰ ਰੱਦ ਕਰ ਦਿੱਤਾ, ਜਿਸ ’ਚ ਸਪੱਸ਼ਟ ਤੌਰ ’ਤੇ ਸਮੱਗਰੀ ਨੂੰ ਸੀਮਤ ਕਰਨ ਦੀ ਗੱਲ ਕਹੀ ਗਈ ਸੀ ਅਤੇ ਨਤੀਜੇ ਵਜੋਂ ਉਨ੍ਹਾਂ ਨੇ ਸਾਡੇ ’ਤੇ ਜੁਰਮਾਨਾ ਲਾਇਆ ਹੈ। ਸੋਸ਼ਲ ਮੀਡੀਆ ਕੰਪਨੀ ਨੇ ਜੁਰਮਾਨੇ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ, ਸਿਵਾਏ ਇਸਦੇ ਕਿ ਇਹ ‘ਬਹੁਤ ਜ਼ਿਆਦਾ’ ਹੈ ਅਤੇ ਸਬੰਧਤ ਸਮੱਗਰੀ ਬਾਰੇ ਹੋਰ ਕੋਈ ਵੇਰਵਾ ਨਹੀਂ ਦਿੱਤਾ।