OpenAI ਨੇ ਦਿੱਤਾ ਵੱਡਾ ਤੋਹਫਾ, ਫ੍ਰੀ ਕਰ''ਤਾ Deep Research ਟੂਲ

Saturday, Apr 26, 2025 - 05:43 PM (IST)

OpenAI ਨੇ ਦਿੱਤਾ ਵੱਡਾ ਤੋਹਫਾ, ਫ੍ਰੀ ਕਰ''ਤਾ Deep Research ਟੂਲ

ਗੈਜੇਟ ਡੈਸਕ- OpenAI ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ Deep Research ਟੂਲ ਦਾ ਇੱਕ ਹਲਕਾ (ਲਾਈਟਵੇਟ) ਵਰਜਨ ਸਾਰੇ ਚੈਟਜੀਪੀਟੀ ਯੂਜ਼ਰਜ਼ ਲਈ ਫ੍ਰੀ ਵਿੱਚ ਜਾਰੀ ਕੀਤਾ ਹੈ। ਇਸ ਵਿੱਚ  Free, Plus, Team, Pro ਸਾਰੇ ਯੂਜ਼ਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੂਲo4-mini ਮਾਡਲ 'ਤੇ ਅਧਾਰਤ ਹੈ। ਹਲਕਾ ਵਰਜਨ, ਭਾਵੇਂ ਪੁਰਾਣੇ ਐਡਵਾਂਸਡ ਡੀਪ ਰਿਸਰਚ ਜਿੰਨਾ ਸ਼ਕਤੀਸ਼ਾਲੀ ਨਹੀਂ ਹੈ ਪਰ ਇਹ ਲਾਈਵ ਖੋਜ ਕਰਨ ਅਤੇ ਵੈੱਬ 'ਤੇ ਡੇਟਾ ਇਕੱਠਾ ਕਰਨ ਦੇ ਸਮਰੱਥ ਹੈ। ਇਸ ਨਾਲ OpenAI ਦੇ ਸਿਸਟਮਾਂ 'ਤੇ ਘੱਟ ਭਾਰ ਪੈਂਦਾ ਹੈ ਅਤੇ ਇਹ ਸਸਤਾ ਵੀ ਹੈ।

ਕੀ ਕਰਦਾ ਹੈ Deep Research ਟੂਲ

ਇਹ ਇਕ ਏਆਈ-ਪਾਵਰਡ ਏਜੰਟ ਹੈ ਜੋ ਯੂਜ਼ਰ ਵਲੋਂ ਇੰਟਰਨੈੱਟ 'ਤੇ ਰਿਸਰਚ ਕਰਦਾ ਹੈ। ਉਦਾਹਰਣ ਲਈ ਜੇਕਰ ਤੁਸੀਂ ਕਿਸੇ ਪ੍ਰੋਡਕਟ ਦੀ ਤੁਲਨਾ, ਮਾਰਕੀਟ ਓਵਰਵਿਊ ਜਾਂ ਫੈਕਟ-ਚੈੱਕ ਕਰਨਾ ਚਾਹੁੰਦੇ ਹੋ ਤਾਂ ਇਹ ਟੂਲ ਵੈੱਬ 'ਤੇ ਖੋਜ ਕੇ ਇਕ ਰਿਪੋਰਟ ਦਿੰਦਾ ਹੈ। ਇਸ ਪ੍ਰਕਿਰਿਆ 'ਚ 5 ਤੋਂ 30 ਮਿੰਟ ਲੱਗ ਸਕਦੇ ਹਨ ਪਰ ਇਹ ਬੈਕਗ੍ਰਾਊਂਡ 'ਚ ਚਲਦਾ ਰਹਿੰਦਾ ਹੈ। 

Deep Research ਇਸਤੇਮਾਲ ਕਰਨ ਦਾ ਤਰੀਕਾ

- ChatGPT ਵਿੱਚ "Deep Research" ਆਪਸ਼ਨ ਚੁਣੋ।

- ਆਪਣਾ ਸਵਾਲ ਟਾਈਪ ਕਰੋ।

- ਤੁਸੀਂ ਚਾਹੋ ਤਾਂ PDF ਜਾਂ Excel ਫਾਈਲਾਂ ਵੀ ਅਪਲੋਡ ਕਰ ਸਕਦੇ ਹੋ ਤਾਂ ਜੋ AI ਨੂੰ ਹੋਰ ਸੰਦਰਭ ਮਿਲ ਸਕਣ।


author

Rakesh

Content Editor

Related News