ਹੈਲਦੀ ਦੇ ਨਾਲ ਟੇਸਟੀ ਵੀ, ਬੱਚਿਆਂ ਦੇ ਮਨਪਸੰਦ Snacks

Thursday, May 11, 2017 - 10:57 AM (IST)

 ਹੈਲਦੀ ਦੇ ਨਾਲ ਟੇਸਟੀ ਵੀ, ਬੱਚਿਆਂ ਦੇ ਮਨਪਸੰਦ Snacks

ਜਲੰਧਰ— ਬੱਚਿਆਂ ਨੂੰ ਖਾਣਾ ਖਿਲਾਉਣ ਲਈ ਮਾਂ ਨੂੰ ਹਮੇਸ਼ਾ ਉਸ ਦੇ ਅੱਗੇ-ਪਿੱਛੇ ਖਾਣਾ ਲੈ ਕੇ ਦੌੜਨਾ ਪੈਂਦਾ ਹੈ। ਦਰਅਸਲ ਬੱਚੇ ਖੇਡ-ਕੁਦ ਅਤੇ ਸ਼ਰਾਰਤਾਂ ਵਿਚ ਇੰਨੇ ਰੁੱਝੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਖਾਣ ਦੀ ਵੀ ਚਿੰਤਾ ਨਹੀਂ ਰਹਿੰਦੀ ਪਰ ਖੇਡਣਾ-ਕੁੱਦਣਾ ਵੀ ਤਾਂ ਹੀ ਹੋਵੇਗਾ, ਜਦੋਂ ਉਸ ਦੇ ਸਰੀਰ ਵਿਚ ਭਰਪੂਰ ਐਨਰਜੀ ਹੋਵੇਗੀ। ਇਸ ਲਈ ਬੱਚਿਆਂ ਨੂੰ ਪੌਸ਼ਕ ਤੱਤਾਂ ਨਾਲ ਭਰਪੂਰ ਆਹਾਰ ਦੀ ਬਹੁਤ ਲੋੜ ਹੈ। ਬਹੁਤ ਸਾਰੇ ਬੱਚੇ ਅਜਿਹੇ ਵੀ ਹਨ, ਜੋ ਰੋਜ਼-ਰੋਜ਼ ਇਕ ਹੀ ਤਰ੍ਹਾਂ ਦਾ ਖਾਣਾ ਖਾ ਕੇ ਬੋਰ ਹੋ ਜਾਂਦੇ ਹਨ। ਅਜਿਹੇ ਵਿਚ ਤੁਸੀਂ ਉਨ੍ਹਾਂ ਨੂੰ ਅਜਿਹੀਆਂ ਡਿਸ਼ੇਜ਼ ਤਿਆਰ ਕਰ ਕੇ ਦਿਓ ਜੋ ਹੈਲਦੀ ਦੇ ਨਾਲ-ਨਾਲ ਟੇਸਟੀ ਅਤੇ ਦੇਖਣ ਵਿਚ ਅਟ੍ਰੈਕਟਿਵ ਵੀ ਹੋਣ। ਬੱਚੇ ਅਕਸਰ ਖੂਬਸੂਰਤ ਅਤੇ ਕਲਰਫੁੱਲ ਚੀਜ਼ਾਂ ਵੱਲ ਛੇਤੀ ਅਟ੍ਰੈਕਟ ਹੁੰਦੇ ਹਨ।  ਜੇ ਤੁਸੀਂ ਵੀ ਦਿਨ ਭਰ ਇਹੀ ਸੋਚਦੇ ਹੋ ਕਿ ਬੱਚਿਆਂ ਨੂੰ ਅੱਜ ਕੀ ਸਪੈਸ਼ਲ ਖੁਆਈਏ ਤਾਂ ਅਸੀਂ ਤੁਹਾਡੀ ਇਹ ਪ੍ਰੇਸ਼ਾਨੀ ਦੂਰ ਕਰ ਰਹੇ ਹਾਂ
1. ਮਿੰਨੀ ਪਿੱਜ਼ਾ
ਪਿੱਜ਼ਾ ਬੱਚੇ ਬਹੁਤ ਹੀ ਮਜ਼ੇ ਨਾਲ ਖਾਂਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਘਰ ਹੀ ਹੈਲਦੀ ਪਿੱਜ਼ਾ ਬਣਾ ਕੇ ਖਿਲਾਓ। ਤੁਸੀਂ ਮਿੰਨੀ ਪਿੱਜ਼ਾ ਨੂੰ ਵੱਖ-ਵੱਖ ਤਰ੍ਹਾਂ ਦੀ ਟਾਪਿੰਗ ਨਾਲ ਸਜਾ ਕੇ ਬੱਚਿਆਂ ਲਈ ਸਰਵ ਕਰ ਸਕਦੇ ਹੋ। ਤੁਸੀਂ ਫਰੂਟ, ਉਬਲਿਆਂ ਆਂਡਾ, ਐਪਲ ਸੌਸ ਤੋਂ ਇਲਾਵਾ ਚਿਕਨ ਨਾਲ ਵੀ ਟਾਪਿੰਗ ਕਰ ਸਕਦੇ ਹੋ।
2. ਫਰੂਟ ਕਬਾਬ
ਫਲਾਂ ਵਿਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਅਤੇ ਬੱਚੇ ਉਨ੍ਹਾਂ ਨੂੰ ਖਾਣ ਤੋਂ ਕਤਰਾਉਂਦੇ ਹਨ। ਅਜਿਹੇ ਵਿਚ ਫਰੂਟ ਕਬਾਬ ਦੇ ਡਿਫਰੈਂਟ ਸਟਾਈਲ ਵਿਚ 2 ਤੋਂ 3 ਤਰ੍ਹਾਂ ਦੇ ਫਲਾਂ ਨੂੰ ਕੱਟ ਕੇ ਇਕ ਸਟਿੱਕ ਵਿਚ ਸਜਾਓ ਅਤੇ ਚਾਟ ਮਸਾਲਾ ਪਾ ਕੇ ਬੱਚਿਆਂ ਨੂੰ ਦਿਓ। ਇਸ ਵਿਚ ਅਜਿਹੇ ਫਲ ਜ਼ਰੂਰ ਸ਼ਾਮਲ ਕਰੋ ਜੋ ਬੱਚਿਆਂ ਦੇ ਫੇਵਰੇਟ ਹੋਣ।
3. ਦਹੀਂ ਅਤੇ ਫਰੂਟ
ਦੁੱਧ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਬੱਚੇ ਦੀ ਗ੍ਰੋਥ ਲਈ ਬਹੁਤ ਜ਼ਰੂਰੀ ਹੈ। ਦੁੱਧ ਅਤੇ ਦਹੀਂ ਨਾਲ ਫਰੂਟਸ ਨੂੰ ਮਿਕਸ ਕਰ ਕੇ ਉਨ੍ਹਾਂ ਨੂੰ ਸਮੂਦੀ ਬਣਾ ਕੇ ਦਿਓ। ਬੱਚੇ ਇਸ ਨੂੰ ਮਜ਼ੇ ਨਾਲ ਪੀਣਗੇ।
4. ਆਮਲੇਟ
ਸਵੇਰੇ ਨਾਸ਼ਤੇ ਵਿਚ ਬੱਚਿਆਂ ਨੂੰ ਖਾਣ ਲਈ ਆਮਲੇਟ ਦਿਓ। ਤੁਸੀਂ ਆਂਡੇ ਨੂੰ ਉਬਾਲ ਕੇ ਜਾਂ ਹਾਫ ਫ੍ਰਾਈਡ ਐੱਗ ਦੇ ਨਾਲ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਦਿਓ।
5. ਐਪਲ ਸੌਸ
ਸੇਬ ਸਿਹਤ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਕਰਨ ਵਿਚ ਮਦਦਗਾਰ ਹੈ ਪਰ ਬੱਚੇ ਇਸ ਨੂੰ ਖਾਣ ਵਿਚ ਨਾਂਹ-ਨੁੱਕਰ ਕਰਦੇ ਹਨ। ਤੁਸੀਂ ਸੇਬ ਦੀ ਸੌਸ ਘਰ ਬਣਾ ਕੇ ਤਿਆਰ ਕਰੋ ਅਤੇ ਉਸ ਨੂੰ ਰੋਟੀ ਜਾਂ ਬ੍ਰੈੱਡ ''ਤੇ ਲਗਾ ਕੇ ਬੱਚੇ ਨੂੰ ਖਾਣ ਲਈ ਦਿਓ।
6. ਫਰੂਟਸ ਸੈਂਡਵਿਚ
ਸੇਬ ਨੂੰ ਗੋਲ ਆਕਾਰ ਵਿਚ ਕੱਟ ਕੇ ਇਸ ਦੇ ਉੱਪਰ ਸਟ੍ਰਾਅਬੇਰੀ, ਚੈਰੀ, ਕੇਲਾ ਅਤੇ ਬਲੂਬੇਰੀ ਨੂੰ ਬਾਰੀਕ-ਬਾਰੀਕ ਕੱਟ ਕੇ ਇਸ ਦੇ ਉੱਪਰ ਸਜਾਓ। ਹੁਣ ਇਸ ਨੂੰ ਅੱਧੇ ਮਿੰਟ ਲਈ ਮਾਈਕ੍ਰੋਵੇਵ ਵਿਚ ਸਾਫਟ ਹੋਣ ਤੱਕ ਪਕਾਓ। ਇਸ ਨੂੰ ਹੋਰ ਟੇਸਟੀ ਬਣਾਉਣ ਲਈ ਫਰੂਟਸ ਦੇ ਉੱਪਰ ਚਾਕਲੇਟ ਸਿਰਪ ਪਾ ਕੇ ਬੱਚਿਆਂ ਲਈ ਸਰਵ ਕਰੋ।


Related News