ਚੌਲਾਂ ਦੇ ਪਾਣੀ ਨਾਲ ਹੁੰਦੇ ਹਨ ਕਈ ਫਾਇਦੇ

Monday, Jan 23, 2017 - 12:40 PM (IST)

 ਚੌਲਾਂ ਦੇ ਪਾਣੀ ਨਾਲ ਹੁੰਦੇ ਹਨ ਕਈ ਫਾਇਦੇ

ਮੁੰਬਈ— ਜ਼ਿਆਦਾਤਰ ਜਾਪਾਨੀ ਲੋਕ ਬਹੁਤ ਖੂਬਸੂਰਤ ਹੁੰਦੇ ਹਨ। ਉਨ੍ਹਾਂ ਦੇ ਚਿਹਰੇ ''ਤੇ ਇੱਕ ਅਲੱਗ ਹੀ ਨਿਖਾਰ ਹੁੰਦਾ ਹੈ ਪਰ ਕਿਉਂ? ਕਿ ਤੁਸੀਂ ਕਦੇ ਸੋਚਿਆ ਹੈ ਕਿ ਉਨ੍ਹਾਂ ਦੀ ਕੋਮਲ, ਗੋਰੀ ਅਤੇ ਚਮਕਦਾਰ ਚਮੜੀ ਦੇ ਪਿੱਛੇ ਕੀ ਰਾਜ ਹੁੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀ ਖੂਬਸੂਰਤੀ ਦੇ ਰਾਜ।
ਜਾਪਾਨੀ ਲੋਕ ਹਜ਼ਾਰਾਂ ਸਾਲਾ ਤੋਂ ਚੌਲਾਂ ਦੇ ਪੇਸਟ ਦਾ ਇਸਤੇਮਾਲ ਕਰਦੇ ਆ ਰਹੇ ਹਨ। ਇਹ ਪੇਸਟ ਉਨ੍ਹਾਂ ਦੀ ਖੂਬਸੂਰਤੀ ਦਾ ਰਾਜ ਹੈ। ਚੌਲਾਂ ''ਚ ਮੌਜੂਦ ਐਂਟੀਆਕਸੀਡੇਂਟ ਚਮੜੀ ਦੇ ਲਈ ਫਾਇਦੇਮੰਦ ਤਾਂ ਹਨ ਨਾਲ ਹੀ ਵਾਲਾਂ ਨਾਲ ਜੁੜੀ ਹਰ ਸਮੱਸਿਆ ਦਾ ਇਲਾਜ਼ ਹੋ ਜਾਂਦਾ ਹੈ। ਜੀ ਹਾਂ , ਚੌਲਾਂ ਦਾ ਇਸਤੇਮਾਲ ਕਰਨ ਨਾਲ ਲੱਗਭਗ 1 ਘੰਟੇ ਪਹਿਲਾਂ ਪਾਣੀ ''ਚ ਭਿਓ ਕੇ ਰੱਖ  ਦਿਓ। ਫਿਰ ਇਨ੍ਹਾਂ ਦੀ ਅਲੱਗ-ਅਲੱਗ ਤਰੀਕੇ ਨਾਲ ਇਤੇਮਾਲ ਕਰੋ। ਆਓ ਜਾਣਦੇ ਚੌਲਾਂ ਦੇ ਪਾਣੀ ਨੂੰ ਇਸਤੇਮਾਲ ਕਰਨ ਦਾ ਸਹੀਂ ਤਰੀਕਾ।
- ਚੌਲਾਂ ਨੂੰ ਪੀਸ ਕੇ ਇਸ ''ਚ ਦੁੱਧ ਅਤੇ ਸ਼ਹਿਦ ਮਿਲਾਓ। ਫਿਰ ਇਸ ਨੂੰ ਚਮੜੀ ''ਤੇ ਲਗਾਓ। ਇਸ ਨਾਲ ਚਮੜੀ ''ਤੇ ਚਮਕ ਆਉਦੀ ਹੈ।
- ਪਾਣੀ ''ਚ ਭਿਜੇ ਹੋਏ ਚੌਲਾਂ ਨੂੰ ਪੀਸ ਕੇ ਬੇਕਿੰਗ ਸੋਡਾ ਮਿਲਾ ਲਓ। ਇਸਦੇ ਬਾਅਦ ਚਿਹਰੇ ''ਤੇ ਲਗਾਉਣ ਨਾਲ ਰੰਗ ਗੋਰਾ ਹੁੰਦਾ ਹੈ।
- ਚੌਲਾਂ ਦੇ ਪਾਣੀ ''ਚ ਨਿੰਬੂ ਦਾ ਰਸ ਅਤੇ ਦਹੀ ਮਿਲਾ ਕੇ ਲਗਾਉਣ ਨਾਲ ਵਾਲਾਂ ''ਚ ਚਮਚ ਵੱਧਦੀ ਹੈ।
- ਚੌਲਾਂ ਦੇ ਪੇਸਟ ''ਚ ਸ਼ਹਿਦ ਮਿਲਾ ਕੇ  ਲਗਾਉਣ ਨਾਲ ਚਿਹਰੇ ਦੀ ਟੈਨਿੰਗ ਦੂਰ ਹੁੰਦੀ ਹੈ ਅਤੇ ਚਿਹਰੇ ''ਤੇ ਚਮਕ ਆਉਂਦੀ ਹੈ।
- ਉਬਲੇ ਹੋਏ ਚੌਲਾਂ ਦੇ ਪਾਣੀ ਨੂੰ ਵਾਲਾਂ ਦੀਆਂ ਜੜ੍ਹਾਂ ''ਚ ਲਗਾ ਕੇ ਮਸਾਜ ਕਰੋਂ। ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲਾਂ ਲੰਬੇ ਹੁੰਦੇ ਹਨ।
- ਚੌਲਾਂ ਦੇ ਪੇਸਟ ''ਚ ਟਮਾਟਰ ਪੀਸ ਕੇ ਮਿਲਾ ਲਓ। ਫਿਰ ਇਸ ਨੂੰ ਆਪਣੇ ਚਿਹਰੇ ''ਤੇ ਲਗਾਓ ਇਸ ਨਾਲ ਚਿਹਰੇ ਦੀ ਰੰਗਤ ਨਿਖਰਦੀ ਹੈ।
- ਚੌਲਾਂ ਦੇ ਪਾਣੀ ਨੂੰ ਰੂੰ ਦੀ ਮਦਦ ਨਾਲ ਚਿਹਰੇ ''ਤੇ ਲਗਾਓ ਅਤੇ 10 ਮਿੰਟ ਬਾਅਦ ਚਿਹਰਾ ਸਾਫ ਪਾਣੀ ਨਾਲ ਸਾਫ ਕਰ ਲਓ। ਇਸ ਨਾਲ ਝੁਰੜੀਆਂ ਤੋਂ ਛੁਟਕਾਰਾ ਮਿਲਦਾ ਹੈ।


Related News