ਇਸ ਤਰੀਕੇ ਨਾਲ ਬਣਾਓ ਸੁਆਦੀ ਅੰਬ ਦਾ ਜੂਸ

Thursday, May 11, 2017 - 02:27 PM (IST)

ਇਸ ਤਰੀਕੇ ਨਾਲ ਬਣਾਓ ਸੁਆਦੀ ਅੰਬ ਦਾ ਜੂਸ

ਜਲੰਧਰ— ਗਰਮੀ ਦੇ ਮੌਸਮ ''ਚ ਅੰਬ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ। ਇਸ ਨਾਲ ਸਿਹਤ ਨੂੰ ਕਾਫੀ ਫਾਇਦਾ ਹੁੰਦਾ ਹੈ। ਕਈ ਲੋਕ ਸਬਜ਼ੀ ਦੀ ਜਗ੍ਹਾ ''ਤੇ ਅੰਬ ਨਾਲ ਹੀ ਰੋਟੀ ਖਾ ਲੈਂਦੇ ਹਨ। ਅੰਬ ਦਾ ਇਸਤੇਮਾਲ ਕਰਕੇ ਅੰਬਰਸ ਵੀ ਬਣਾਇਆ ਜਾ ਸਕਦਾ ਹੈ। ਇਸ ਨੂੰ ਡ੍ਰਿੰਕ ਦੇ ਤੌਰ ''ਤੇ ਵੀ ਪੀ ਸਕਦੇ ਹੋ ਅਤੇ ਰੋਟੀ ਨਾਲ ਵੀ ਇਸ ਦਾ ਆਨੰਦ ਲੈ ਸਕਦੇ ਹੋ। ਅਕਸਰ ਲੋਕਾਂ ਨੂੰ ਭੋਜਨ ਤੋਂ ਬਾਅਦ ਕੁੱਝ ਮਿੱਠਾ ਖਾਣ ਦੀ ਆਦਤ ਹੁੰਦੀ ਹੈ। ਅਜਿਹੀ ਹਾਲਤ ''ਚ ਘਰ ''ਚ ਹੀ ਅੰਬ ਦਾ ਰਸ ਬਣਾਇਆ ਜਾ ਸਕਦੇ ਹਾਂ। 
ਸਮੱਗਰੀ
- 1 ਕਿਲੋ ਪੱਕੇ ਹੋਏ ਅੰਬ
- 1/4 ਚਮਚ ਕੇਸਰ
- 1 ਕੱਪ ਪੀਸੀ ਹੋਈ ਚੀਨੀ
- 2-3 ਕੱਪ ਠੰਡਾ ਦੁੱਧ
ਬਣਾਉਣ ਦੀ ਵਿਧੀ
1. ਅੰਬਾਂ ਨੂੰ ਛਿੱਲ ਲਓ ਅਤੇ ਇਕ ਵੱਡੇ ਬਰਤਨ ''ਚ ਪਾ ਕੇ ਇਸਦਾ ਗੂਦਾ ਕੱਢ ਲਓ। ਇਸ ਦੇ ਲਈ ਅੰਬਾਂ ਦੇ ਟੁੱਕੜਿਆਂ ਨੂੰ ਕੱਟ ਕੇ ਮਿਕਸੀ ''ਚ ਪਾ ਕੇ ਪੀਸ ਲਓ। 
2. ਹੁਣ ਇਸ ਗੂਦੇ ''ਚ ਚੀਨੀ, ਦੁੱਧ ਅਤੇ ਕੇਸਰ ਪਾਓ ਅਤੇ ਇਕ ਵਾਰ ਫਿਰ ਮਿਕਸੀ ''ਚ  ਚੰਗੀ ਤਰ੍ਹਾਂ ਪੀਸ ਲਓ। 
3. ਹੁਣ ਇਸ ਨੂੰ ਇਕ ਵੱਡੇ ਜੱਗ ''ਚ ਕੱਢੋ ਅਤੇ ਫਰਿੱਜ ''ਚ ਠੰਡਾ ਹੋਣ ਲਈ ਰੱਖ ਦਿਓ। ਤੁਹਾਡਾ ਅੰਬ ਰਸ ਤਿਆਰ ਹੈ ਅਤੇ ਠੰਡਾ-ਠੰਡਾ ਸਰਵ ਕਰੋ। 


Related News