ਜ਼ੀਰਾ ਦੇ ਬਾਈਕ ਰਾਈਡਰ ਸੱਤ ਸੂਬਿਆਂ ’ਚ ਦੇਣਗੇ ਵਾਤਾਵਰਨ ਨੂੰ ਬਚਾਉਣ ਤੇ ਸਵੱਛਤਾ ਦਾ ਸੁਨੇਹਾ
04/17/2023 12:00:20 PM

ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਤੋਂ ਵੱਖ-ਵੱਖ ਸੱਤ ਸੂਬਿਆਂ ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਮਿਜੋਰਮ, ਅਸਾਮ, ਅਰੁਨਾਂਚਲ ਪ੍ਰਦੇਸ਼, ਮਨੀਪੁਰ ਵਿਚ 15,000 ਕਿਲੋਮੀਟਰ ਦੀ ਯਾਤਰਾ ਕਰ ਕੇ 1000 ਦੇ ਕਰੀਬ ਪੌਦੇ ਲਗਾਉਣ ਅਤੇ ਲੋਕਾਂ ਨੂੰ ਵਾਤਾਵਰਨ ਬਚਾਓ ਅਤੇ ਸਵੱਛਤਾ ਤੋਂ ਇਲਾਵਾ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਤਹਿਤ ਜ਼ੀਰਾ ਦੇ ਤਿੰਨ ਨੌਜਵਾਨ ਬਾਈਡ ਰਾਈਡਰ (ਮੋਟਰਸਾਈਕਲ) ਯਾਤਰਾ ’ਤੇ ਰਵਾਨਾ ਹੋਏ। ਉਨ੍ਹਾਂ ਰਵਾਨਾ ਕਰਨ ਸਮੇਂ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਪ੍ਰਕਿਰਤੀ ਕਲੱਬ, ਸਾਹਿਤ ਸਭਾ, ਸਹਾਰਾ ਕਲੱਬ, ਤਰਕਸ਼ੀਲ ਸੋਸਾਇਟੀ ਅਤੇ ਐੱਨ. ਜੀ. ਓ. ਦੇ ਸਹਿਯੋਗ ਨਾਲ 100 ਦੇ ਕਰੀਬ ਬੂਟੇ ਲਗਾ ਕੇ ਯਾਤਰਾ ਦਾ ਆਗਾਜ ਕੀਤਾ ਅਤੇ ਨੌਜਵਾਨਾਂ ਨੂੰ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ- ਬਠਿੰਡਾ ਮਿਲਟਰੀ ਸਟੇਸ਼ਨ ’ਚ ਹੋਏ ਚਾਰ ਜਵਾਨਾਂ ਦੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ
ਇਸ ਦੌਰਾਨ ਪ੍ਰਤੀਨਿਧਾਂ ਨਾਲ ਗੱਲਬਾਤ ਕਰਦਿਆਂ ਬਾਈਕ ਰਾਈਡਰ ਤਰਸੇਮ ਸਿੰਘ ਸਫਰੀ ਚੋਹਲਾ, ਹਰਚਰਨ ਸਿੰਘ ਗਿੱਲ ਜ਼ੀਰਾ ਅਤੇ ਸੁਖਵਿੰਦਰ ਸਿੰਘ ਸੁੱਖੀ ਚੰਡੀਗੜ੍ਹ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਗਭਗ ਚਾਰ ਸਾਲ ਤੋਂ ਬਾਈਕ ਰਾਈਡਿੰਗ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਉਹ ਜਦੋਂ ਵੀ ਕਿਤੇ ਹਿੱਲ ਸਟੇਸ਼ਨ ’ਤੇ ਜਾਂਦੇ ਹਨ ਤਾਂ ਉੱਥੇ ਲੋਕਾਂ ਨੂੰ ਸਾਫ਼-ਸਫ਼ਾਈ ਭਾਵ ਕਿ ਸਵੱਛਤਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣ ਦਾ ਸੁਨੇਹਾ ਦਿੰਦੇ ਰਹਿੰਦੇ ਹਨ ਅਤੇ ਹੁਣ ਤੱਕ ਉਹ 40 ਹਜ਼ਾਰ ਕਿਲੋਮੀਟਰ ਬਾਈਕ ਰਾਈਡ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਜਲਾਲਾਬਾਦ 'ਚ ਵਾਪਰਿਆ ਦਿਲ ਵਲੂੰਧਰ ਦੇਣ ਵਾਲਾ ਹਾਦਸਾ, ਟਰਾਲੇ ਨੇ ਬੁਰੀ ਤਰ੍ਹਾ ਦਰੜਿਆ ਸਕੂਟਰੀ ਸਵਾਰ
ਉਨ੍ਹਾਂ ਕਿਹਾ ਕਿ ਸੱਤ ਸੂਬਿਆਂ ’ਚ ਲਗਭਗ 10 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰ ਕੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰ ਕੇ ਦੂਸ਼ਿਤ ਹੋ ਰਹੇ ਵਾਤਾਵਰਣ ਪ੍ਰਤੀ ਜਾਗਰੂਕ ਕਰ ਕੇ ਬੂਟੇ ਲਗਾਉਣ ਸਬੰਧੀ ਪ੍ਰੇਰਿਤ ਕਰਨਗੇ। ਇਸ ਮੌਕੇ ਗੁਰਤੇਜ ਸਿੰਘ ਸੰਤੂਵਾਲਾ ਨਾਇਬ ਤਹਿਸੀਲਦਾਰ, ਉੱਘੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਸਮਾਜ ਸੇਵੀ ਪਰਮਜੀਤ ਸਿੰਘ ਬਰਾੜ, ਜਰਨੈਲ ਸਿੰਘ ਭੁੱਲਰ, ਕੁਲਬੀਰ ਸਿੰਘ ਸੰਧੂ, ਗੁਰਬਖਸ਼ ਸਿੰਘ ਵਿਜ, ਐਡਵੋਕੇਟ ਨਵਦੀਪ ਸਿੰਘ ਕਰੀਰ, ਵੇਦ ਪ੍ਰਕਾਸ਼ ਸੋਨੀ, ਪਰਮਜੀਤ ਵਿਦਿਆਰਥੀ, ਮਲਕੀਤ ਸਿੰਘ ਗਾਦੜੀ ਵਾਲਾ, ਮਨਪ੍ਰੀਤ ਸਿੰਘ, ਅਨੁਜ ਕੁਮਾਰ, ਪ੍ਰੇਮ ਕੁਮਾਰ, ਅਵਤਾਰ ਸਿੰਘ ਮੰਗਾ, ਮਨਪ੍ਰੀਤ ਕੌਰ ਮੋਗਾ, ਗੁਰਬਚਨ ਸਿੰਘ, ਕਾਲਾ ਬੇਰੀਵਾਲਾ, ਚਰਨਬੀਰ ਸਿੰਘ ਨਵੋਦਿਆ ਸਕੂਲ, ਕਾਮਰੇਡ ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।