ਮਮਦੋਟ ਵਿਖੇ ਸ਼ੱਕੀ ਹਾਲਤ ''ਚ ਮਿਲੀ ਨੌਜਵਾਨ ਦੀ ਲਾਸ਼, ਪੂਰੇ ਸਰੀਰ ''ਤੇ ਸਨ ਸੱਟਾਂ ਦੇ ਨਿਸ਼ਾਨ

05/12/2023 1:27:09 PM

ਮਮਦੋਟ (ਸ਼ਰਮਾ) : ਪੁਲਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਮੱਲ੍ਹਾ ਰਹੀਮੇ ਕੇ (ਸੱਦਰ ਕੇ) ਦੇ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਬੂੜ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੱਲ੍ਹਾ ਰਹੀਮੇ ਕੇ ਦੱਸਿਆਂ ਕਿ ਮੇਰਾ ਮੁੰਡਾ ਗੁਰਪ੍ਰੀਤ ਸਿੰਘ (21) ਕਿਸੇ ਕੰਮਕਾਰ ਵਾਸਤੇ ਪਿੰਡ ਚੱਕ ਘੁਬਾਈ ਵਿਖੇ ਗਿਆ ਸੀ ਅਤੇ ਉਹ ਦੇਰ ਰਾਤ ਵਾਪਸ ਤੱਕ ਘਰ ਨਹੀਂ ਪਹੁੰਚਿਆਂ। ਜਿਸ ਦੇ ਚੱਲਦਿਆਂ ਸਾਰੇ ਪਰਿਵਾਰ ਨੇ ਉਸ ਦੀ ਆਂਢ-ਗੁਆਂਢ ਰਿਸ਼ਤੇਦਾਰੀ 'ਚ ਉਸ ਦੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ।

ਇਹ ਵੀ ਪੜ੍ਹੋ- ਮੁਕਤਸਰ 'ਚ ਰੂਹ ਕੰਬਾਊ ਘਟਨਾ, ਝੁੱਗੀ ਤੱਕ ਪਹੁੰਚੀ ਨਾੜ ਨੂੰ ਲਾਈ ਅੱਗ,1 ਸਾਲਾ ਮਾਸੂਮ ਦੀ ਤੜਫ-ਤੜਫ ਕੇ ਮੌਤ

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਰਹੀਮੇ ਕੇ ਤੋਂ ਸੱਦਰ ਕੇ ਰੋਡ ’ਤੇ ਨਿਊ ਛਾਂਗਾ ਮਾਈਨਰ ਦੇ ਪੁੱਲ ਦੇ ਨਜ਼ਦੀਕ ਰਾਹਗੀਰਾਂ ਨੇ ਉਸਦੇ ਮੁੰਡੇ ਨੂੰ ਸ਼ੱਕੀ ਹਾਲਤ ਵਿਚ ਡਿੱਗਿਆ ਵੇਖਿਆ, ਜਿਸ ਦੇ ਸਰੀਰ ਦੇ ਵੱਖ-ਵੱਖ ਥਾਵਾਂ ’ਤੇ, ਸਰੀਰ ਦੇ ਪਿਛਲੇ ਹਿੱਸੇ ਅਤੇ ਸਿਰ ’ਤੇ ਸੱਟਾਂ ਦੇ ਕਾਫ਼ੀ ਨਿਸ਼ਾਨ ਸਨ। ਫਿਰ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਸੂਚਨਾ ਮ੍ਰਿਤਕ ਦੇ ਪਿਤਾ ਬੂੜ ਸਿੰਘ ਪੁੱਤਰ ਸੁੱਚਾ ਸਿੰਘ ਵੱਲੋਂ ਥਾਣਾ ਮਮਦੋਟ ਵਿਖੇ ਦਿੱਤੀ ਗਈ।

ਇਹ ਵੀ ਪੜ੍ਹੋ- ਹਰੀਸ਼ ਸਿੰਗਲਾ 'ਤੇ ਹਮਲਾ ਕਰਨ ਵਾਲੇ ਮੁਲਾਜ਼ਮ ਸਸਪੈਂਡ, ਡੀ. ਐੱਸ. ਪੀ. ਪਟਿਆਲਾ ਨੇ ਕੀਤੇ ਇਹ ਖ਼ੁਲਾਸੇ

ਥਾਣਾ ਮਮਦੋਟ ਦੀ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ। ਇਸ ਮੌਕੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਬੂੜ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮੇਰੇ ਪੁੱਤਰ ਨੂੰ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਹਾਲਤ ਵਿਚ ਇੱਥੇ ਸੁੱਟਿਆ ਗਿਆ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਮਮਦੋਟ ਦੇ ਐੱਸ. ਐੱਚ. ਓ. ਜੱਜਪਾਲ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News