ਫਿਰੋਜ਼ਪੁਰ ''ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੀਆਂ ਦੋ ਔਰਤਾਂ ਗ੍ਰਿਫ਼ਤਾਰ
04/02/2023 5:57:19 PM

ਫਿਰੋਜ਼ਪੁਰ (ਮਲਹੋਤਰਾ) : ਥਾਣਾ ਸਿਟੀ ਪੁਲਸ ਨੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ ਵਿਚ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ 350 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਏ. ਐੱਸ. ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੁਨੀਤਾ ਰਾਣੀ ਅਤੇ ਗਗਨਦੀਪ ਕੌਰ ਵਾਸੀ ਪਿੰਡ ਨਿਹਾਲੇ ਕਿਲਚੇ ਵਾਲਾ ਵੱਖ-ਵੱਖ ਇਲਾਕਿਆਂ ਵਿਚ ਸ਼ਰਾਬ ਦੀ ਸਪਲਾਈ ਕਰਦੀਆਂ ਹਨ ਅਤੇ ਇਸ ਸਮੇਂ ਇਹ ਦੋਹੇਂ ਆਪਣੀ ਸਕੂਟਰੀ 'ਤੇ ਸ਼ਰਾਬ ਦੀ ਡਿਲੀਵਰੀ ਦੇਣ ਦੇ ਲਈ ਆਪਣੇ ਪੱਕੇ ਗ੍ਰਾਹਕ ਸੰਦੀਪ ਸਿੰਘ ਪਿੰਡ ਨਵਾਂ ਪੂਰਬਾ ਦੇ ਕੋਲ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਵਿਆਹ ’ਚ ਸੱਦੇ ਰਿਸ਼ਤੇਦਾਰਾਂ ਨੇ ਚਾੜ੍ਹਿਆ ਚੰਨ, ਜਦੋਂ ਕਰਤੂਤ ਦੀ ਪੋਲ ਖੁੱਲ੍ਹੀ ਤਾਂ ਨਹੀਂ ਹੋਇਆ ਯਕੀਨ
ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਮੱਛੀ ਮੰਡੀ ਵਿਚ ਨਾਕਾ ਲਾਇਆ ਗਿਆ ਸੀ। ਇਸ ਦੌਰਾਨ ਐਕਟਿਵਾ 'ਤੇ ਆ ਰਹੀਆਂ ਉਕਤ ਦੋਹਾਂ ਔਰਤਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 350 ਬੋਤਲਾਂ ਮਿਲਿਆ। ਜਿਸ ਤੋਂ ਬਾਅਦ ਪੁਲਸ ਨੇ ਦੋਹਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਸਮੇਤ ਉਨ੍ਹਾਂ ਦੇ ਸਾਥੀ ਸੰਦੀਪ ਸਿੰਘ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਮੁਕਤਸਰ ਦੇ ਸਕੇ ਭਰਾਵਾਂ 'ਤੇ ਕੁਦਰਤ ਦੀ ਦੋਹਰੀ ਮਾਰ, ਫ਼ਸਲ ਵੀ ਤਬਾਹ ਹੋਈ ਤੇ ਆਸ਼ੀਆਨਾ ਵੀ ਹੋਇਆ ਢਹਿ-ਢੇਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।