ਅੰਮ੍ਰਿਤਸਰ-ਮੁੰਬਈ ਐਕਸਪ੍ਰੈੱਸ ਦੇਵਲਾਲੀ ਅਤੇ ਨਵੀਂ ਦਿੱਲੀ-ਮਾਲਦਾ ਦਾ ਅਭੈਪੁਰ ਸਟੇਸ਼ਨਾਂ ’ਤੇ ਹੋਵੇਗਾ ਸਟਾਪੇਜ਼
05/05/2023 1:11:38 PM

ਫਿਰੋਜ਼ਪੁਰ (ਮਲਹੋਤਰਾ) : ਰੇਲ ਵਿਭਾਗ ਨੇ ਲੰਬੀ ਦੂਰੀ ਦੀਆਂ ਦੋ ਰੇਲਗੱਡੀਆਂ ਦਾ ਸੈਂਟਰਲ ਰੇਲਵੇ ਅਤੇ ਪੂਰਬੀ ਰੇਲਵੇ ਦੇ ਦੋ ਸਟੇਸ਼ਨਾਂ ’ਤੇ ਸਟਾਪੇਜ਼ ਦੇਣ ਦਾ ਫ਼ੈਸਲਾ ਲਿਆ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਟਰਮੀਨਲਜ਼ ਮੁੰਬਈ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 11057-11058 ਨੂੰ ਸੈਂਟਰਲ ਰੇਲਵੇ ਦੇ ਦੇਵਲਾਲੀ ਸਟੇਸ਼ਨ ’ਤੇ ਦੋਹੇਂ ਪਾਸਿਓਂ ਇਕ-ਇਕ ਮਿੰਟ ਦਾ ਸਟਾਪੇਸ਼ ਦਿੱਤਾ ਜਾਵੇਗਾ। ਗੱਡੀ ਨੰਬਰ 11057 ਰੋਜ਼ਾਨਾ ਤੜਕੇ 2:54 ਵਜੇ ਦੇਵਲਾਲੀ ਸਟੇਸ਼ਨ ਪਹੁੰਚ ਕੇ 2:55 ਵਜੇ ਰਵਾਨਾ ਹੋਇਆ ਕਰੇਗੀ ਜਦਕਿ ਗੱਡੀ ਨੰਬਰ 11058 ਰੋਜ਼ਾਨਾ ਰਾਤ 8:40 ਵਜੇ ਦੇਵਲਾਲੀ ਪਹੁੰਚ ਕੇ 8:41 ’ਤੇ ਰਵਾਨਾ ਹੋਇਆ ਕਰੇਗੀ। ਇਹ ਸਟਾਪੇਜ਼ 6 ਮਈ ਤੋਂ ਲਾਗੂ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ- ਫਰੀਦਕੋਟ ਦੇ ਥਾਣੇ 'ਚ ਵਾਪਰੀ ਘਟਨਾ, ਮਹਿਲਾ ਸਬ-ਇੰਸਪੈਕਟਰ ਦੀ ਛਾਤੀ 'ਚ ਲੱਗੀ ਗੋਲ਼ੀ
ਇਸੇ ਤਰ੍ਹਾਂ ਨਵੀਂ ਦਿੱਲੀ-ਮਾਲਦਾ ਵਿਚਾਲੇ ਹਫਤੇ ਵਿਚ ਦੋ ਦਿਨ ਚੱਲਣ ਵਾਲੀ ਗੱਡੀ ਨੰਬਰ 14003-14004 ਨੂੰ ਪੂਰਬ ਰੇਲਵੇ ਦੇ ਅਭੈਪੁਰ ਰੇਲਵੇ ਸਟੇਸ਼ਨ ’ਤੇ ਦੋਹੇਂ ਪਾਸਿਓਂ ਦੋ-ਦੋ ਮਿੰਟ ਦਾ ਸਟਾਪੇਜ਼ ਦਿੱਤਾ ਜਾਵੇਗਾ। ਗੱਡੀ ਨੰਬਰ 14003 ਅਭੈਪੁਰ ਰੇਲਵੇ ਸਟੇਸ਼ਨ ’ਤੇ ਦੁਪਹਿਰ 2:28 ਵਜੇ ਪਹੁੰਚ ਕੇ 2:30 ਵਜੇ ਚੱਲਿਆ ਕਰੇਗੀ ਜਦਕਿ ਗੱਡੀ ਨੰਬਰ 14004 ਸ਼ਾਮ 4:40 ਵਜੇ ਪਹੁੰਚ ਕੇ 4:42 ਵਜੇ ਚੱਲਿਆ ਕਰੇਗੀ। ਇਹ ਸਟਾਪੇਜ਼ 4 ਮਈ ਤੋਂ ਲਾਗੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫੈਲੀ ਇਹ ਅਫ਼ਵਾਹ, ਸਾਹਮਣੇ ਆਇਆ ਸਪੱਸ਼ਟੀਕਰਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।