ਮੰਡੀ ਪੰਜੇ ਕੇ ਉਤਾੜ ’ਚ ਚੋਰਾਂ ਨੇ 6 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Monday, Aug 21, 2023 - 06:18 PM (IST)

ਗੁਰੂਹਰਸਹਾਏ (ਵਿਪਨ) : ਨਜ਼ਦੀਕੀ ਪਿੰਡ ਪੰਜੇ ਕੇ ਵਿਖੇ ਬੀਤੀ ਰਾਤ ਨੂੰ ਚੋਰਾਂ ਨੇ ਵੱਖ-ਵੱਖ ਦੁਕਾਨਾਂ ’ਤੇ ਧਾਵਾ ਬੋਲਦੇ ਹੋਏ ਕੀਮਤੀ ਸਮਾਨ ਸਣੇ ਨਗਦੀ ’ਤੇ ਹੱਥ ਸਾਫ ਕਰ ਲਿਆ। ਚੋਰੀ ਹੋਣ ਸਬੰਧੀ ਪੀੜਤ ਦੁਕਾਨਾਂ ਨੇ ਲਿਖਤੀ ਸ਼ਿਕਾਇਤ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਦਿੱਤੀ ਹੈ। ਮੰਡੀ ਪੰਜੇ ਕੇ ਉਤਾੜ ਦੇ ਦੁਕਾਨਦਾਰ ਪੀੜਤ ਦੁਕਾਨਦਾਰਾਂ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੀ ਰਾਤ ਚੋਰ ਸਾਡੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਚੁੱਘ ਬਦਰਜ ਕਰਿਆਨਾ ਸਟੋਰ ’ਚੋਂ 25 ਹਜ਼ਾਰ ਤੇ 55ਹਜ਼ਾਰ ਦਾ ਕੀਮਤੀ ਸਮਾਨ ਲੈ ਗਏ। ਕਾਲੜਾ ਪੈਸਟੀਸਾਈਡਜ਼ ’ਚੋਂ 12000 ਰੁਪਏ ਦੀ ਨਗਦੀ, 25 ਹਜ਼ਾਰ ਰੁਪਏ ਦੀਆਂ ਕੀੜੇਮਾਰ ਦਵਾਈਆਂ, ਚੁੱਘ ਮਸ਼ੀਨਰੀ ਸਟੋਰ ਵਿਚੋਂ 24700 ਰੁਪਏ ਨਗਦੀ ਫੌਜਾ ਸਿੰਘ ਦੀ ਇਲੈਕਟਿਕਸ ਦੀ ਦੁਕਾਨ ਵਿਚੋਂ 4000 ਰੁਪਏ ਨਗਦੀ, ਨਵੇ ਛੱਤ ਵਾਲੇ ਪੱਖੇ, ਕੰਬੋਜ ਸਪੇਅਰ ਹਾਊਸ 19000 ਰੁਪਏ, ਰਤਨ ਪਾਈਪ ਸਟੋਰ ਵਿਚ 22000 ਰੁਪਏ, 2 ਮੱਛੀ ਮੋਟਰਾਂ ਆਦਿ ਸਮਾਨ ਚੋਰੀ ਕਰਕੇ ਲੈ ਗਏ।
ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਅੱਜ ਸਵੇਰੇ ਦੁਕਾਨਾ ਖੋਲ੍ਹਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰ ਦੁਕਾਨਾਂ ਦੇ ਸ਼ਟਰ ਤੋੜ ਕੇ ਨਗਦੀ ਤੇ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ। ਦੁਕਾਨਦਾਰਾਂ ਨੇ ਪੁਲਸ ਪ੍ਰਸਾਸ਼ਨ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਚੋਰਾਂ ਦੀ ਭਾਂਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।