ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਹਰਸਿਮਰਨ ਸਿੰਘ ਸੇਠੀ ਪਹੁੰਚੇ ਜ਼ੀਰਾ, ਵਕੀਲਾਂ ਨੇ ਕੀਤਾ ਨਿੱਘਾ ਸਵਾਗਤ
Sunday, Sep 04, 2022 - 05:58 PM (IST)

ਜ਼ੀਰਾ(ਗੁਰਮੇਲ ਸੇਖਵਾਂ) : ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਜੱਜ ਹਰਸਿਮਰਨ ਸਿੰਘ ਸੇਠੀ ਬੀਤੇ ਦਿਨ ਜ਼ੀਰਾ ਦੇ ਜੁਡੀਸ਼ਲ ਕੰਪਲੈਕਸ ਵਿੱਚ ਪਹੁੰਚੇ। ਜਿਥੇ ਉਨ੍ਹਾਂ ਦਾ ਵਕੀਲਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪਰ ਵਰਿੰਦਰ ਅਗਰਵਾਲ, ਪਰਵਿੰਦਰ ਕੌਰ ਸੀਨੀਅਰ ਜੱਜ ਜ਼ੀਰਾ, ਜਗਵਿੰਦਰ ਸਿੰਘ ਜੱਜ, ਆਸ਼ੂਮਨ ਸਿੰਘਾਲ ਜੱਜ ਜ਼ੀਰਾ, ਐੱਸ.ਡੀ.ਐੱਮ. ਜ਼ੀਰਾ, ਡੀ.ਐੱਸ.ਪੀ. ਜ਼ੀਰਾ ਪਲਵਿੰਦਰ ਸਿੰਘ ਸੰਧੂ, ਸੁਪਰਡੰਟ ਐਸ.ਡੀ.ਐਮ. ਜੁਗਰਾਜ ਸਿੰਘ ਸਿੰਘ ਮੋਜੂਦ ਸਨ।
ਇਹ ਵੀ ਪੜ੍ਹੋ- ਅਬੋਹਰ 'ਚ ਵੱਡੀ ਵਾਰਦਾਤ, ਅੱਲ੍ਹੜ ਕੁੜੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਜੱਜ ਹਰਸਿਮਰਨ ਸਿੰਘ ਸੇਠੀ ਵੱਲੋਂ ਅਦਾਲਤੀ ਕੰਮਕਾਜ ਸਬੰਧੀ ਜੱਜ ਨਾਲ ਵਿਚਾਰ ਚਰਚਾ ਕੀਤੀ ਗਈ ਤੇ ਇਸ ਦੌਰਾਨ ਉਨ੍ਹਾਂ ਵੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਕਰਵਲ ਅਤੇ ਸਮੂਹ ਵਕੀਲਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੌਰ ਕਰਨ ਦਾ ਜੱਜ ਹਰਸਿਮਰਨ ਸਿੰਘ ਸੇਠੀ ਵੱਲੋਂ ਭਰੋਸਾ ਦਿਵਾਇਆ ਗਿਆ। ਇਸ ਸਮੇਂ ਸ. ਹਰਸਿਮਰਨ ਸਿੰਘ ਸੇਠੀ ਵੱਲੋਂ ਜ਼ੀਰਾ ਦੇ ਕੋਰਟ ਕੰਪਲੈਕਸ ਵਿਖੇ ਯਾਦਗਾਰੀ ਪੌਦਾ ਵੀ ਲਗਾਇਆ ਗਿਆ। ਇਸ ਮੌਕੇ ਬਾਰ ਕੌਂਸਲ ਜ਼ੀਰਾ ਦੇ ਸੈਕਟਰ ਸੈਕਟਰੀ ਇੰਦਰਜੀਤ ਸਿੰਘ ਧੰਜੂ, ਵਾਈਸ ਪ੍ਰਧਾਨ ਨਿਰਮਲ ਸਿੰਘ ਹੰਜਰਾ, ਸਤਨ ਬਾਂਸਲ, ਸੈਕਟਰੀ ਰੋਹਿਤ ਭਾਟੀਆ, ਮੇਜਰ ਸਿੰਘ ਸੰਧੂ, ਵਕੀਲ ਸਰਵਨ ਸਿੰਘ, ਜਵਾਹਰ ਲਾਲ, ਹਰਗੁਰਬੀਰ ਸਿੰਘ, ਬਲਬੀਰ ਸਿੰਘ ਸੰਧੂ, ਜਗਦੀਪ ਸਿੰਘ, ਗੁਰਨਾਮ ਸਿੰਘ ਸੋਢੀ, ਮਨਪ੍ਰੀਤ ਸਿੰਘ, ਬਲਵੰਤ ਸਿੰਘ ਧੰਜੂ, ਸਪਨਦੀਪ ਸਿੰਘ ਬਦੇਸ਼ਾ, ਜਤਿੰਦਰ ਸਿੰਘ ਭੁੱਲਰ, ਤੇਜਿੰਦਰ ਸਿੰਘ ਭੁੱਲਰ, ਅਮਨਦੀਪ ਸਿੰਘ ਕੰਬੋਜ, ਸੁਰਿੰਦਰ ਕੁਮਾਰ ਸਿੰਗਲਾ, ਗੁਰਦੇਵ ਸਿੰਘ ਭੁੱਲਰ, ਬੀ.ਕੇ. ਬਾਂਸਲ, ਲਵਪ੍ਰੀਤ ਸਿੰਘ ਸੰਧੂ, ਰਮਨਦੀਪ ਕੌਰ ਆਦਿ ਆਦਿ ਮੋਜੂਦ ਸਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।