2 ਨਜਾਇਜ਼ ਪਿਸਤੌਲਾਂ ਸਮੇਤ ਇਕ ਕਾਬੂ
Saturday, Mar 22, 2025 - 03:40 PM (IST)

ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਪੁਲਸ ਨੂੰ ਮੁਖ਼ਬਰ ਨੇ ਸੂਚਨਾਂ ਦਿੱਤੀ ਕਿ ਸੰਜੀਵ ਕੁਮਾਰ ਵਾਸੀ ਕੁਰੂਕਸ਼ੇਤਰਾ ਹਰਿਆਣਾ ਨਜਾਇਜ਼ ਅਸਲਾ ਵੇਚਣ ਲਈ ਰਾਜਪਾਲ ਢਾਬਾ ਅਨਾਜ ਮੰਡੀ ਫਾਜ਼ਿਲਕਾ ਕੋਲ ਖੜਾ ਹੈ। ਪੁਲਸ ਨੇ ਛਾਪੇਮਾਰੀ ਕਰਕੇ ਉਸ ਨੂੰ ਦੋ ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕਰ ਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।