ਬੈਂਕ ਆਏ ਵਿਅਕਤੀ ਨੇ ਵਾਪਰਿਆ ਹਾਦਸਾ, ਖੜ੍ਹੀ ਕਾਰ ਨੂੰ ਲੱਗੀ ਭਿਆਨਕ ਅੱਗ

12/27/2022 12:23:46 PM

ਜਲਾਲਾਬਾਦ (ਜ. ਬ.) : ਸਥਾਨਕ ਐੱਚ. ਡੀ. ਐੱਫ. ਸੀ. ਬੈਂਕ ਦੇ ਬਾਹਰ ਖੜ੍ਹੀ ਇਕ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਆਸ-ਪਾਸ ਮੌਜੂਦ ਲੋਕਾਂ ਵੱਲੋਂ ਸਮਾਂ ਰਹਿੰਦਿਆਂ ਅੱਗ ’ਤੇ ਕਾਬੂ ਪਾ ਲਿਆ ਗਿਆ ਤੇ ਕੋਈ ਵੱਡੀ ਘਟਨਾ ਵਾਪਰਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਰ ਇਕ ਸ਼ਖਸ਼ ਆਪਣੀ ਕਰੇਟਾ ਕਾਰ ਵਿਚ ਉਕਤ ਬੈਂਕ ’ਚ ਆਇਆ ਹੋਇਆ ਸੀ ਅਤੇ ਉਹ ਆਪਣੀ ਕਾਰ ਬੈਂਕ ਦੇ ਬਾਹਰ ਪਾਰਕ ਕਰਕੇ ਅੰਦਰ ਚਲਾ ਗਿਆ। ਇਸ ਦੌਰਾਨ ਕਾਰਨ ਨੂੰ ਅਚਾਨਕ ਅੱਗ ਲੱਗ ਗਈ। 

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਡਿਊਟੀ ਦੌਰਾਨ ASI ਨਾਲ ਵਾਪਰਿਆ ਭਿਆਨਕ ਹਾਦਸਾ, ਤੜਫ਼-ਤੜਫ਼ ਕੇ ਹੋਈ ਮੌਤ

ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਅਸ-ਪਾਸ ਸਥਿਤ ਘਰਾਂ ’ਚੋਂ ਪਾਣੀ ਲਿਆ ਕੇ ਅੱਗ ’ਤੇ ਕਾਬੂ ਪਾਇਆ ਗਿਆ। ਹਾਲਾਂਕਿ ਘਟਨਾ ਸਥਾਨ ’ਤੇ ਫਾਇਰ ਬ੍ਰਿਗੇਡ ਅਮਲਾ ਵੀ ਪਹੁੰਚ ਗਿਆ ਪਰ ਲੋਕਾਂ ਵੱਲੋਂ ਪਹਿਲਾਂ ਹੀ ਅੱਗ ਨੂੰ ਫੈਲਣ ਤੋਂ ਰੋਕ ਲਿਆ ਗਿਆ। ਜ਼ਿਕਰਯੋਗ ਹੈ ਕਿ ਬੈਂਕ ਦੇ ਬਾਹਰ ਕਾਫੀ ਵਾਹਨ ਖੜ੍ਹੇ ਹੁੰਦੇ ਹਨ ਤੇ ਜੇਕਰ ਸਮਾਂ ਰਹਿੰਦਿਆਂ ਅੱਗ ’ਤੇ ਕਾਬੂ ਨਾ ਪੈਂਦਾ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਪਰ ਹਿੰਮਤੀ ਬਸ਼ਿੰਦਿਆਂ ਵੱਲੋਂ ਅੱਗ ਬੁਝਾਉਣ ਲਈ ਕੀਤੀ ਮਿਹਨਤ ਸਦਕਾ ਵੱਡਾ ਬਚਾਅ ਹੋ ਗਿਆ।

ਇਹ ਵੀ ਪੜ੍ਹੋ- RTI 'ਚ ਅਹਿਮ ਖ਼ੁਲਾਸਾ, ਬਠਿੰਡਾ ਜ਼ਿਲ੍ਹੇ 'ਚੋਂ ਲਾਪਤਾ ਬੱਚਿਆਂ ਦੇ ਨਾ ਮਿਲਣ ਦੇ ਅੰਕੜਿਆਂ 'ਚ 33 ਫ਼ੀਸਦੀ ਵਾਧਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News