ਰੇਲ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ, 3 ਮਾਰਚ ਤੱਕ ਕਈ ਗੱਡੀਆਂ ਦੇ ਬਦਲਣਗੇ ਰੂਟ ਤੇ ਕਈ ਹੋਣਗੀਆਂ ਰੱਦ
Tuesday, Feb 21, 2023 - 02:09 PM (IST)
ਫਿਰੋਜ਼ਪੁਰ (ਮਲਹੋਤਰਾ) : ਰੇਲਵੇ ਵਿਭਾਗ ਵਲੋਂ ਲਖਨਊ ਮੰਡਲ ਵਿਚ ਕੀਤੇ ਜਾ ਰਹੇ ਕੰਮ ਕਾਰਨ 3 ਮਾਰਚ ਤੱਕ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ, ਜਿਨਾਂ ’ਚ 9 ਰੇਲ ਮੰਡਲ ਫਿਰੋਜ਼ਪੁਰ ਨਾਲ ਸਬੰਧਤ ਹਨ। ਉਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਲਖਨਊ-ਬਾਰਾਬੰਕੀ ਸੈਕਸ਼ਨ ਤੇ ਮਲਹੌਰ ਯਾਰਡ ਵਿਚ ਕੰਮ ਸ਼ੁਰੂ ਕੀਤਾ ਗਿਆ ਹੈ। ਇਸਦੇ ਕਾਰਨ ਗੱਡੀ ਨੰਬਰ 18103 ਟਾਟਾ ਮੂਰੀ-ਜੰਮੂਤਵੀ ਐਕਸਪ੍ਰੈੱਸ 1 ਮਾਰਚ ਨੂੰ ਅਤੇ ਗੱਡੀ ਨੰਬਰ 18104 ਅੰਮ੍ਰਿਤਸਰ-ਟਾਟਾਮੂਰੀ ਐਕਸਪ੍ਰੈੱਸ 3 ਮਾਰਚ ਨੂੰ ਰੱਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ
ਰੂਟ ਬਦਲ ਕੇ ਚਲਾਈਆਂ ਜਾਣ ਵਾਲੀਆਂ ਗੱਡੀਆਂ
ਗੱਡੀ ਨੰਬਰ 15707 ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ ਨੂੰ 2 ਮਾਰਚ ਨੂੰ ਮਲਹੌਰ-ਲਖਨਊ-ਮਾਨਕ ਨਗਰ ਦੇ ਰਸਤੇ, ਗੱਡੀ ਨੰਬਰ 15934 ਅੰਮ੍ਰਿਤਸਰ-ਨਿਊ ਤਿਨਸੁਖਿਆ ਐਕਸਪ੍ਰੈੱਸ ਨੂੰ 24 ਫਰਵਰੀ ਨੂੰ ਬਾਂਧ ਬਰੇਟਾ-ਲਖਨਊ-ਸੁਲਤਾਨਪੁਰ-ਜਫਰਾਬਾਦ ਦੇ ਰਸਤੇ ਕੱਢਿਆ ਜਾਵੇਗਾ। ਗੱਡੀ ਨੰਬਰ 13151 ਕਲਕੱਤਾ –ਜੰਮੂਤਵੀ ਐਕਸਪ੍ਰੈੱਸ ਨੂੰ 23 ਫਰਵਰੀ ਅਤੇ 2 ਮਾਰਚ ਨੂੰ ਵਾਇਆ ਜਫਰਾਬਾਦ-ਸੁਲਤਾਨਪੁਰ-ਲਖਨਊ ਅਤੇ ਗੱਡੀ ਨੰਬਰ 13808 ਫਿਰੋਜ਼ਪੁਰ-ਧਨਬਾਦ ਐਕਸਪ੍ਰੈੱਸ ਨੂੰ 19 ਫਰਫਰੀ ਤੋਂ 2 ਮਾਰਚ ਤੱਕ ਵਾਇਆ ਲਖਨਊ-ਰਾਏਬਰੇਲੀ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨ ਫਿਰ ਕਰਨਗੇ ਰੇਲਾਂ ਦਾ ਚੱਕਾ ਜਾਮ, ਪੜ੍ਹੋ ਕਦੋਂ ਤੇ ਕਿੱਥੇ ਰੋਕੀਆਂ ਜਾਣਗੀਆਂ ਟਰੇਨਾਂ
ਦੇਰ ਨਾਲ ਚੱਲਣ ਵਾਲੀਆਂ ਗੱਡੀਆਂ
ਗੱਡੀ ਨੰਬਰ 15707 ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ ਨੂੰ 20, 21, 22, 27 ਅਤੇ 28 ਫਰਵਰੀ ਨੂੰ 40 ਤੋਂ 120 ਮਿੰਟ ਦੀ ਦੇਰ ਨਾਲ ਰਵਾਨਾ ਕੀਤਾ ਜਾਵੇਗਾ। ਗੱਡੀ ਨੰਬਰ 13307 ਧਨਬਾਦ-ਫਿਰੋਜ਼ਪੁਰ ਐਕਸਪ੍ਰੈੱਸ ਨੂੰ 1 ਤੇ 2 ਮਾਰਚ ਨੂੰ 90 ਮਿੰਟ ਦੀ ਦੇਰੀ ਨਾਲ ਚਲਾਇਆ ਜਾਵੇਗਾ। ਗੱਡੀ ਨੰਬਰ 15652 ਜੰਮੂਤਵੀ-ਗੁਹਾਟੀ ਐਕਸਪ੍ਰੈੱਸ ਨੂੰ 22 ਫਰਵਰੀ ਅਤੇ 1 ਮਾਰਚ ਨੂੰ 30 ਮਿੰਟ ਦੇ ਦੇਰੀ ਨਾਲ ਰਵਾਨਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ
ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ