‘ਸਵੱਛਤਾ ਤੇ ਤੰਦਰੁਸਤ ਪੰਜਾਬ ਯਾਤਰਾ’ ਤਹਿਤ ਕੱਢੀ ਜਾਗਰੂਕਤਾ ਰੈਲੀ

12/12/2018 3:42:05 PM

ਫਿਰੋਜ਼ਪੁਰ (ਕੁਮਾਰ, ਮਨਦੀਪ, ਮਲਹੋਤਰਾ)– ਲੋਕਾਂ ਨੂੰ ਪੌਸ਼ਟਿਕ ਖਾਣੇ ਸਬੰਧੀ ਜਾਗਰੂਕ ਕਰਨ ਲਈ ‘ਸਵੱਛ ਭਾਰਤ ਤੰਦਰੁਸਤ ਪੰਜਾਬ ਯਾਤਰਾ’ ਜੋ ਕਿ ਲੇਹ-ਜੰਮੂ ਤੋਂ ਸ਼ੁਰੂ ਹੋਈ ਸੀ ਤੇ ਜਿਸ ਦਾ ਹਿਮਾਚਲ ਪ੍ਰਦੇਸ਼ ਰਾਹੀਂ ਬੀਤੇ ਦਿਨੀਂ ਫਿਰੋਜ਼ਪੁਰ ਵਿਚ ਪਹੁੰਚਣ ’ਤੇ ਬੰਗਾਲੀ ਪੁਲ ’ਤੇ ਸਵਾਗਤ ਕੀਤਾ ਗਿਆ, ਨੂੰ ਬਲਵਿੰਦਰ ਸਿੰਘ ਧਾਲੀਵਾਲ ਡੀ. ਸੀ. ਫਿਰੋਜ਼ਪੁਰ ਨੇ ਹਰੀ ਝੰਡੀ ਦਿਖਾ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਰਵਾਨਾ ਕੀਤਾ। ਇਸ ਜਾਗਰੂਕਤਾ ਰੈਲੀ ਦੀ ਅਗਵਾਈ ਡਾ. ਸੁਰਿੰਦਰ ਕੁਮਾਰ ਸਿਵਲ ਸਰਜਨ ਫਿਰੋਜ਼ਪੁਰ ਨੇ ਕੀਤੀ ਅਤੇ ਸਿਵਲ ਹਸਪਤਾਲ ’ਚ ਇਕ ਸਮਾਰੋਹ ਰਾਹੀਂ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹਲਵਾਈ, ਕਰਿਆਨਾ ਸਟੋਰ ਦੇ ਮਾਲਕਾਂ ਨੇ ਹਿੱਸਾ ਲਿਆ। ਇਸ ਮੌਕੇ ਫੂਡ ਸੇਫਟੀ ਸਟੈਂਡਰਡ ਆਰਗੇਨਾਈਜ਼ੇਸ਼ਨ ਆਫ ਇੰਡੀਆ ਤੋਂ ਪੁਸ਼ਪਿੰਦਰਜੀਤ ਕੌਰ, ਸਹਾਇਕ ਡਾਇਰੈਕਟਰ ਆਸ਼ੀਸ਼ ਠਾਕੁਰ ਵੱਲੋਂ ਭੋਜਨ ਨੂੰ ਤਿਆਰ ਕਰਦੇ ਸਮੇਂ, ਪੈਕ ਕਰਦੇ ਸਮੇਂ ਤੇ ਪਰੋਸਦੇ ਸਮੇਂ ਵਰਤਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਖਾਣੇ ਵਿਚ ਨਕਮ, ਚੀਨੀ ਤੇ ਤੇਲ ਦੀ ਮਾਤਰਾ ਘਾਟ ਕੀਤੀ ਜਾਵੇ ਅਤੇ ਤੰਦਰੁਸਤ ਜੀਵਨ ਬਤੀਤ ਕੀਤਾ ਜਾਵੇ। ਇਸ ਮੌਕੇ ਫੂਡ ਸੇਟੀ ਅਵੇਅਰਨੈੱਸ ਤੇ ਟ੍ਰੇਨਿੰਗ ਆਰਗੇਨਾਈਜ਼ੇਸ਼ਨ ਨਵੀਂ ਦਿੱਲੀ ਦੇ ਟਰੇਨਰ ਮਿਸ ਆਂਚਲ ਭਾਟੀਆਂ ਨੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਅਨਿਤਾ ਜ਼ਿਲਾ ਸਿਹਤ ਅਫਸਰ, ਡਾ. ਵਨੀਤਾ ਭੁੱਲਰ, ਐੱਸ. ਐੱਮ. ਮਨਜਿੰਦਰ ਸਿੰਘ ਢਿੱਲੋਂ, ਫੂਡ ਸੇਫਟੀ ਅਫਸਰ, ਸੁਖਮੰਦਰ ਸਿੰਘ ਜ਼ਿਲਾ ਮਾਸ ਮੀਡੀਆ ਅਫਸਰ ਆਦਿ ਮੌਜੂਦ ਸਨ।


Related News