ਝੋਨੇ ਤੋਂ ਇਲਾਵਾ ਕਿਸਾਨ ਇਹ ਫ਼ਸਲਾਂ ਪੈਦਾ ਕਰ ਕੇ ਵੀ ਕਮਾ ਸਕਦੇ ਹਨ ਚੰਗਾ ਮੁਨਾਫਾ
05/23/2023 5:12:00 PM

ਤਲਵੰਡੀ ਭਾਈ (ਪਾਲ) : ਪੰਜਾਬ ਦੀ ਖੇਤੀਬਾੜੀ ਨੀਤੀ ਬਾਰੇ ਖੇਤੀ ਮਾਹਿਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਦੇ ਕਿਸਾਨਾਂ ਨੂੰ ਸਿਰਫ਼ ਕਣਕ, ਝੋਨੇ ਦੀ ਫ਼ਸਲ ’ਤੇ ਨਿਰਭਰ ਹੋਣ ਦੀ ਬਜਾਏ ਖੇਤੀਬਾੜੀ ’ਚ ਵੰਨ ਸੁਵਨੰਤਾ ਲਿਆਉਣ ਦੇ ਤਹਿਤ ਹੋਰ ਫ਼ਸਲਾਂ ਦੀ ਕਾਸ਼ਤ ਵੀ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਕਿਸਾਨ ਖੇਤੀ ਵੰਨ ਸੁਵੰਨਤਾ ਦੇ ਤਹਿਤ ਆਪਣੀ ਸਥਿਤੀ ਮਜ਼ਬੂਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਡਾ. ਜੋਹਲ ਦੀ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ 10 ਲੱਖ ਹੈਕਟੇਅਰ ਜ਼ਮੀਨ, ਜਿਸ ’ਤੇ ਕਣਕ ਤੇ ਝੋਨਾ ਉਗਾਇਆ ਜਾਂਦਾ ਹੈ, ਨੂੰ ਦੂਜੀਆਂ ਫਸਲਾਂ ਲਗਾਉਣ ਬਦਲੇ ਲਗਭਗ 1300 ਕਰੋੜ ਰੁਪਏ ਦੀ ਮਦਦ ਕਰੇਗੀ। ਖੇਤੀ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਜਾਣਦੇ ਹਨ ਕਿ ਉਨ੍ਹਾਂ ਨੂੰ ਹੁਣ ਕਣਕ ਝੋਨੇ ਦੇ ਚੱਕਰ ’ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਬਰਨਾਲਾ ’ਚ ਦੋਹਰਾ ਕਤਲ ਕਾਂਡ, ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਪ੍ਰੇਮੀ-ਪ੍ਰੇਮਿਕਾ
ਭਾਰਤ ਵਲੋਂ ਕਰੋੜਾਂ ਰੁਪਏ ਦੀ ਕਪਾਹ, ਕਰੋੜਾਂ ਰੁਪਏ ਦੇ ਖਾਣ ਵਾਲੇ ਤੇਲ ਅਤੇ ਕਰੋੜਾਂ ਰੁਪਏ ਦੀਆਂ ਦਾਲਾਂ ਬਾਹਰਲੇ ਮੁਲਕਾਂ ਤੋਂ ਮੰਗਵਾ ਕੇ ਪੂਰਤੀ ਕੀਤੀ ਜਾਂਦੀ ਹੈ। ਜਦਕਿ ਇਨ੍ਹਾਂ ਫ਼ਸਲਾਂ ਦੀ ਪੂਰਤੀ ਪੰਜਾਬ ਦੇ ਕਿਸਾਨਾਂ ਵਲੋਂ ਉਤਪਾਦਨ ਰਾਹੀਂ ਹੋ ਸਕਦੀ ਹੈ। ਭਾਰਤ ਵਲੋਂ ਪਿਛਲੇ ਪੰਜ ਸਾਲਾਂ ਤੋਂ ਬਾਹਰੋਂ ਮੰਗਵਾਈ ਜਾ ਰਹੀ ਕਪਾਹ ’ਚ ਢਾਈ ਗੁਣਾ, ਖਾਣ ਵਾਲੇ ਤੇਲਾਂ ’ਚੋਂ ਦੋ ਗੁਣਾਂ ਤੋਂ ਵੱਧ ਤੇ ਦਾਲਾਂ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ ਤੇ ਇਹ ਵਾਧਾ ਭਵਿੱਖ ’ਚ ਵੀ ਜਾਰੀ ਰਹਿਣ ਦੀ ਸੰਭਾਵਨਾਂ ਹੈ।
ਇਹ ਵੀ ਪੜ੍ਹੋ- ਲਾਡਾਂ ਨਾਲ ਪਾਲ਼ੇ ਪੁੱਤ ਨਾਲ ਵਾਪਰਿਆ ਦਰਦਨਾਕ ਭਾਣਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਉਨ੍ਹਾਂ ਕਿਹਾ ਕਿ ਪੰਜਾਬ ਦੀ 36.4 ਫੀਸਦੀ ਐਕਸਪੋਰਟ ਯਾਰਨ, ਟੈਕਸਟਾਇਲ ਤੇ ਕੱਪੜਿਆਂ ਦੀ ਹੈ ਅਤੇ ਇਸ ਲਈ ਕਪਾਹ ਦੀ ਲੋੜ ਹੈ। ਪੰਜਾਬ ਵਲੋਂ ਬਾਹਰੋਂ ਮੰਗਵਾਈ ਜਾ ਰਹੀ ਕਪਾਹ ਤੇ 10 ਫ਼ੀਸਦੀ ਇੰਪੋਰਟ ਡਿਊਟੀ ਦਿੱਤੀ ਜਾ ਰਹੀ ਹੈ। ਪੰਜਾਬ ’ਚ ਪ੍ਰਤੀ ਹੈਕਟੇਅਰ 250 ਕਿਲੋ ਕਪਾਹ ਪੈਦਾ ਹੁੰਦੀ ਹੈ ਜਦਕਿ ਪਾਕਿਸਤਾਨੀ ਪੰਜਾਬ ’ਚ ਪ੍ਰਤੀ ਹੈਕਟੇਅਰ 550 ਕਿਲੋ ਕਪਾਹ ਪੈਦਾ ਹੋ ਰਹੀ ਹੈ। ਭਾਰਤ ’ਚ ਕਪਾਹ ਦੀ ਖ਼ਪਤ ਇਸ ਦਹਾਕੇ ਦੌਰਾਨ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਵਿਸ਼ਵ ’ਚ ਟੈਕਸਟਾਇਲ ਵਪਾਰ ’ਚ ਭਾਰਤ ਦਾ ਹਿੱਸਾ ਚਾਰ ਫ਼ੀਸਦੀ ਤੋਂ ਦਸ ਫ਼ੀਸਦੀ ਇਸੇ ਦਹਾਕੇ ਦੌਰਾਨ ਹੋ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।