ਫ਼ਿਰੋਜ਼ਪੁਰ ਦੇ ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ. ਹੈੱਕ, ਕੀਤੇ ਇਹ ਮੈਸੇਜ
Sunday, Jan 17, 2021 - 06:24 PM (IST)
ਜਲਾਲਾਬਾਦ (ਮਿੱਕੀ): ਸਾਈਬਰ ਕ੍ਰਾਈਮ ਤਹਿਤ ਮਸ਼ਹੂਰ ਹਸਤੀਆਂ ਆਦਿ ਦੇ ਸੋਸ਼ਲ ਮੀਡੀਆ ਅਕਾਊਂਟ ਹੈੱਕ ਕਰਕੇ ਲੋਕਾਂ ਨੂੰ ਬਲੈਕਮੇਲ ਕਰਨ ਅਤੇ ਪੈਸੇ ਆਦਿ ਮੰਗਣ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਦਾ ਹੀ ਇੱਕ ਨਵਾਂ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਹੈਕਰਜ਼ ਵਲੋਂ ਫਿਰੋਜ਼ਪੁਰ ਵਿਖੇ ਤਾਇਨਾਤ ਡੀ.ਐੱਸ.ਪੀ. ਜਗਦੀਸ਼ ਕੁਮਾਰ ਦਾ ਫੇਸਬੁੱਕ ਅਕਾਉਂਟ ਹੈੱਕ ਕਰਕੇ ਮੈਸੰਜਰ ਰਾਹੀਂ ਫੇਸਬੁੱਕ ਫਰੈਂਡ ਨੂੰ ਤੁਰੰਤ 20 ਹਜ਼ਾਰ ਰੁਪਏ ਬੈਂਕ ਅਕਾਉਂਟ ’ਚ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ
ਜ਼ਿਕਰਯੋਗ ਹੈ ਕਿ ‘ਜਗਦੀਸ਼ ਝੁਰੜ ਡੀ.ਐੱਸ.ਪੀ.’ ਦੇ ਨਾਂਅ ’ਤੇ ਬਣੇ ਫੇਸਬੁੱਕ ਅਕਾਉਂਟ ਤੋਂ ‘ਜਗਬਾਣੀ ਪ੍ਰਤੀਨਿਧੀ’ ਅਜੀਤ ਸਿੰਘ ਮਿੱਕੀ ਨੂੰ ਫੇਸਬੁੱਕ ਮੈਸੰਜਰ ਰਾਹੀਂ ਮੈਸਜ ਆਏ ਤੇ ਹਾਲ-ਚਾਲ ਪੁੱਛਣ ਉਪਰੰਤ ਯੈਸ ਬੈਂਕ ਦਾ ਅਕਾਉਂਟ ਨੰਬਰ 071278500000101 ਸਮੇਤ ਆਈ.ਐੱਫ.ਸੀ. ਕੋਡ ਭੇਜ ਕੇ ਅਕਾਊਂਟ ’ਚ ਤੁਰੰਤ 20 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ
ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ. ਤੋਂ ਪੈਸੇ ਜਮ੍ਹਾ ਕਰਵਾਉਣ ਸਬੰਧੀ ਆਏ ਮੈਸੇਜ ਨੂੰ ਲੈ ਕੇ ਫੇਸਬੁੱਕ ਫਰੈਂਡ ‘ਜਗਬਾਣੀ ਪ੍ਰਤੀਨਿਧੀ’ ਨੂੰ ਸ਼ੱਕ ਹੋਇਆ ਤੇ ਤੁਰੰਤ ਹੀ ਡੀ.ਐੱਸ.ਪੀ. ਜਗਦੀਸ਼ ਕੁਮਾਰ ਨਾਲ ਸਪੰਰਕ ਕੀਤਾ ਗਿਆ ਤਾਂ ਡੀ.ਐਸ.ਪੀ. ਜਗਦੀਸ਼ ਕੁਮਾਰ ਨੇ ਕਿਹਾ ਕਿ ਹੈਕਰਜ਼ ਵੱਲੋਂ ਉਨ੍ਹਾਂ ਦੀ ਫੇਸਬੁੱਕ ਆਈ.ਡੀ. ਹੈੱਕ ਕਰਕੇ ਫੇਸਬੁੱਕ ਫਰੈਂਡਜ਼ ਨੂੰ ਮੈਸਜ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਸਰਾਸਰ ਧੋਖਾਧੜੀ ਹੈ ਤੇ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਹੈਕਰਜ਼ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਨਾਲ ਹੀ ਫੇਸਬੁੱਕ ਸੂਚੀ ’ਚ ਮੌਜੂਦ ਦੋਸਤਾਂ ਅਤੇ ਆਮ ਲੋਕਾਂ ਨੂੰ ਇਸ ਤਰ੍ਹਾਂ ਦੇ ਮੈਸੇਜਾਂ ਤੋਂ ਸੁਚੇਤ ਰਹਿਣ ਅਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਸਾਈਬਰ ਕ੍ਰਾਈਮ ਰਾਹੀਂ ਹੋਣ ਵਾਲੀ ਧੋਖਾਧੜੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਟਿਕਰੀ ਸਰਹੱਦ ਤੋਂ ਆਈ ਬੁਰੀ ਖ਼ਬਰ, ਪਿੰਡ ਭੀਟੀਵਾਲਾ ਦੇ ਕਿਸਾਨ ਬੋਹੜ ਸਿੰਘ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?