ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਦਾ ਖਦਸ਼ਾ

Thursday, Mar 21, 2024 - 12:54 PM (IST)

ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਦਾ ਖਦਸ਼ਾ

ਮੱਖੂ (ਵਾਹੀ) : ਪੁਲਸ ਥਾਣਾ ਮੱਖੂ ਵਿਚ ਪੈਂਦੇ ਪਿੰਡ ਪੀਰ ਮੁਹੰਮਦ ਤੋਂ ਵਾਰਸ਼ ਵਾਲਾ ਸੜਕ ਦੇ ਕੰਢੇ ’ਤੇ ਬੀਤੀ ਰਾਤ ਤੋਂ ਇਕ ਨੌਜਵਾਨ ਦੀ ਲਾਸ਼ ਪਈ ਹੋਈ ਮਿਲੀ। ਇਸ ਸਬੰਧੀ ਖਦਸ਼ਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਹੈ। ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ ਸੀ ਅਤੇ ਸੜਕ ਕੰਢੇ ਨਹਿਰ ਦੀ ਪੱਟੜੀ ’ਤੇ ਮੋਟਰਸਾਈਕਲ ਨੰਬਰ ,ਪੀ ਬੀ 05 ਏ ਐਫ 0315 ਖੜ੍ਹਾ ਸੀ। ਮ੍ਰਿਤਕ ਨੌਜਵਾਨ ਦੀ ਉਮਰ 28 ਤੋਂ 30 ਸਾਲ ਦੇ ਕਰੀਬ ਜਾਪਤੀ ਹੈ। ਫਿਲਹਾਲ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤਕ ਲਾਸ਼ ਦੀ ਸ਼ਨਾਖਤ ਨਹੀਂ ਸੀ ਹੋ ਸਕੀ। 


author

Gurminder Singh

Content Editor

Related News