ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਲਾਇਆ ਗਿਆ ਖੂਨਦਾਨ ਕੈਂਪ

Monday, Nov 17, 2025 - 05:22 PM (IST)

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਲਾਇਆ ਗਿਆ ਖੂਨਦਾਨ ਕੈਂਪ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਫਰੀਦਕੋਟ ਰੋਡ 'ਤੇ ਸਥਿਤ ਚੰਦਨ ਪੈਲਸ ਦੇ ਬਿਲਕੁਲ ਸਾਹਮਣੇ ਵਾਲੀ ਥਾਂ 'ਤੇ 12 ਤੋਂ 18 ਨਵੰਬਰ ਤੱਕ ਇਤਿਹਾਸਕ ਸ੍ਰੀ ਵਿਸ਼ਨੂੰ ਮਹਾ ਯੱਗ ਚੱਲ ਰਿਹਾ ਹੈ ਅਤੇ 19 ਨੂੰ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਅੱਜ ਇਸ ਸਥਾਨ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਆਵਲਾ ਪਰਿਵਾਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ, ਸ਼੍ਰੀ ਭਜਨਗੜ ਬਲੱਡ ਡੋਨੋਰਸ ਵੈੱਲਫੇਅਰ ਸੋਸਾਇਟੀ, ਰੋਟਰੀ ਕਲੱਬ ਗੁਰੂਹਰਸਹਾਏ ਨੇ ਸੇਵਾ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰਮਿੰਦਰ ਅਵਾਲਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰੱਕਤ ਕੀਤੀ ਅਤੇ ਨੌਜਵਾਨਾਂ ਦਾ ਹੌਂਸਲਾ ਵਧਾਇਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਨਸਾਨੀਅਤ 'ਤੇ ਹੋ ਰਹੇ ਜ਼ੁਲਮ ਦੇ ਵਿਰੁੱਧ ਆਪਣੀ ਸ਼ਹਾਦਤ ਦਿੱਤੀ। ਅੱਜ ਉਨ੍ਹਾਂ ਦੀ ਯਾਦ ਵਿੱਚ ਇਹ ਉਪਰਾਲਾ ਰੱਖਿਆ ਗਿਆ ਹੈ। ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਾਰੇ ਸੇਵਾ ਭਾਵਨਾ ਨਾਲ ਆਪਣਾ ਖੂਨ ਉਨ੍ਹਾਂ ਜ਼ਿੰਦਗੀਆਂ ਲਈ ਦਾਨ ਕਰ ਰਹੇ ਹਨ, ਜੋ ਹਸਪਤਾਲਾਂ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਸੇਵਾ ਕਰ ਰਹੀਆਂ ਸਾਰੀਆਂ ਸੰਸਥਾਵਾਂ ਦੀ ਹੌਂਸਲਾ-ਅਫਜ਼ਾਈ ਕੀਤੀ ਤੇ ਭਵਿੱਖ ਵਿਚ ਵੀ ਸਾਥ ਦੇਣ ਦਾ ਵਾਧਾ ਕੀਤਾ।

ਇਸ ਕੈਂਪ ਦੌਰਾਨ 100 ਦੇ ਕਰੀਬ ਖੂਨਦਾਨੀਆਂ ਵੱਲੋ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਬਲਦੇਵ ਥਿੰਦ, ਚੇਅਰਮੈਨ ਸਤਪਾਲ ਥਿੰਦ, ਸੰਦੀਪ ਕੰਬੋਜ, ਸ਼੍ਰੀ ਭਜਨਗੜ੍ਹ ਬਲੱਡ ਡੋਨੋਰਸ ਵੈੱਲਫੇਅਰ ਸੋਸਾਇਟੀ ਵੱਲੋਂ ਵਿਜੈ ਥਿੰਦ ਜੀ, ਮੇਰਾ ਪਰੀਵਾਰ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਸੰਦੀਪ ਕੁਮਾਰ ਕੰਬੋਜ, ਜਸਪ੍ਰੀਤ ਸਿੰਘ ਅਮਨ, ਅਭੀ ਕਮਰਾ, ਅੰਮ੍ਰਿਤ, ਸੁਨੀਤਾ , ਕਾਜਲ, ਸੋਨੀਆ ਭੱਟੀ, ਕਮਲਪ੍ਰੀਤ ਕੌਰ, ਰਾਜਨ ਕੁਮਾਰ ਆਦਿ ਹਾਜ਼ਰ ਸਨ।


author

Babita

Content Editor

Related News