ਧੀ ਦੀ ਜਾਨ ਦੇ ਦੁਸ਼ਮਣ ਬਣੇ ਮਾਪੇ, ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਆਗੂ ਸਰਿਤਾ ਮਲੇਠੀਆ ''ਤੇ ਕੀਤਾ ਹਮਲਾ

05/01/2023 1:29:59 PM

ਅਬੋਹਰ (ਸੁਨੀਲ) : ਸਾਬਕਾ ਕੈਬਨਿਟ ਮੰਤਰੀ ਚੌ. ਸਤਿਆਦੇਵ ਮਲੇਠੀਆ ਦੀ ਪੋਤੀ ਅਤੇ ਭਾਜਪਾ ਆਗੂ ਐਡਵੋਕੇਟ ਸਰਿਤਾ ਮਲੇਠੀਆ ’ਤੇ ਪਰਿਵਾਰਕ ਝਗੜੇ ਕਾਰਨ ਉਸ ਦੇ ਹੀ ਪਿਤਾ ਅਤੇ ਹੋਰ ਮੈਂਬਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਲਹੂ-ਲੁਹਾਨ ਹਾਲਤ ’ਚ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ।

ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਦੀ ਰੰਜਿਸ਼ ’ਚ ਵੱਡੀ ਵਾਰਦਾਤ, ਵੀਡੀਓ ’ਚ ਦੇਖੋ ਕਿਵੇਂ 30-35 ਨੌਜਵਾਨਾਂ ਨੇ ਘਰ ਆ ਕੇ ਚਲਾਈਆਂ ਤਲਵਾਰਾਂ

ਹਸਪਤਾਲ ’ਚ ਇਲਾਜ ਅਧੀਨ ਸਰਿਤਾ ਮਲੇਠੀਆ ਨੇ ਦੱਸਿਆ ਕਿ ਉਸ ਦਾ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਚੱਲ ਰਿਹਾ ਸੀ। ਸ਼ਨੀਵਾਰ ਜਦੋਂ ਉਹ ਥਾਣਾ ਸਦਰ ਵਿਖੇ ਪੰਚਾਇਤ ਕਰ ਕੇ ਘਰ ਪਹੁੰਚੀ ਤਾਂ ਕਥਿਤ ਦੋਸ਼ਾਂ ਅਨੁਸਾਰ ਉਸ ਦੇ ਪਿਤਾ, ਮਾਂ, ਭੈਣ ਅਤੇ ਭਰਜਾਈ ਨੇ ਉਸ ਨੂੰ ਘਰ ਵਿਚ ਬੰਦ ਕਰ ਕੇ ਉਸ ’ਤੇ ਕਾਪੇ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਇਕ ਲੱਤ ਵੱਢੀ ਗਈ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਸੱਟ ਲੱਗ ਗਈ। 

ਇਹ ਵੀ ਪੜ੍ਹੋ- ਸ਼ਰਾਬੀ ਪੁੱਤ ਦੀ ਨਿੱਤ ਦੀ ਕੁੱਟਮਾਰ ਤੋਂ ਦੁਖ਼ੀ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਕੇ ਨੇ ਪੁੱਤ ਦਾ ਹੀ ਕਰ ਦਿੱਤਾ ਕਤਲ

ਇਸ ਦੌਰਾਨ ਉਸ ਨੇ ਰੌਲਾ ਪਾਇਆ ਤਾਂ ਕਿਸੇ ਨੇ ਐਂਬੂਲੈਂਸ ਨੂੰ ਸੂਚਿਤ ਕੀਤਾ। ਜਦੋਂ 108 ਐਂਬੂਲੈਂਸ ਮੌਕੇ ’ਤੇ ਪਹੁੰਚੀ, ਉਸਦੇ ਪਰਿਵਾਰਕ ਮੈਂਬਰ ਹੀ ਉਸਨੂੰ ਹਸਪਤਾਲ ਲੈ ਗਏ, ਜਿੱਥੇ ਉਹ ਉਸਨੂੰ ਛੱਡ ਕੇ ਭੱਜ ਗਏ। ਜ਼ਖ਼ਮੀ ਹਾਲਤ ’ਚ ਸਰਿਤਾ ਮਲੇਠੀਆ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਸ ਕਪਤਾਨ ਨੂੰ ਫੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਨੋਟ-ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News